DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਪਾਰੀਆਂ ਨੇ MLA Narinder Kaur Bharaj ਨੂੰ ਸਮੱਸਿਆਵਾਂ ਤੋਂ ਜਾਣੂ ਕਰਵਾਇਆ

ਵਿਧਾਇਕਾ ਨੇ ਸਮੱਸਿਆਵਾਂ ਦੇ ਹੱਲ ਲੲੀ ਸਨਅਤਕਾਰਾਂ ਨੂੰ ਭਰੋਸਾ ਦਿੱਤਾ

  • fb
  • twitter
  • whatsapp
  • whatsapp
featured-img featured-img
ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਮੰਗ ਪੱਤਰ ਦਿੰਦੇ ਹੋਏ ਚੈਂਬਰ ਦੇ ਮੈਂਬਰ।
Advertisement

ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਦੀ ਬਲਾਕ ਭਵਾਨੀਗੜ੍ਹ ਇਕਾਈ ਦੇ ਵਫ਼ਦ ਵੱਲੋਂ ਇਕਾਈ ਪ੍ਰਧਾਨ ਜਗਪਾਲ ਸਿੰਘ ਢਿੱਲੋ ਦੀ ਅਗਵਾਈ ਹੇਠ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਮਿਲ ਕੇ ਉਦਯੋਗਪਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਉਦਯੋਗਪਤੀਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਦੀ ਬਲਾਕ ਭਵਾਨੀਗੜ੍ਹ ਇਕਾਈ ਨੂੰ ਭਵਾਨੀਗੜ੍ਹ ਵਿੱਚ ਦਫਤਰ ਬਣਾਉਣ ਲਈ ਥਾਂ ਅਤੇ ਉਸਾਰੀ ਲਈ 21 ਲੱਖ ਰੁਪਏ ਦੀ ਆਰਥਿਕ ਮੱਦਦ ਦਿੱਤੀ ਜਾਵੇ, ਸ਼ਹਿਰ ਵਿੱਚ ਟਰੈਫਿਕ ਅਤੇ ਭੀੜ-ਭਾੜ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ, ਭਵਾਨੀਗੜ੍ਹ ਤਹਿਸੀਲ ਦੀ ਤਰੱਕੀ ਲਈ ਇੰਡਸਟਰੀਅਲ ਫੋਕਲ ਪੁਆਇੰਟ ਦੀ ਅਲਾਟਮੈਂਟ ਕੀਤੀ ਜਾਵੇ। ਇਸ ਤੋਂ ਇਲਾਵਾ ਬਿਜਲੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਅਤੇ ਸ਼ਹਿਰੀ ਫੀਡਰ ਨਾਲ ਜੁੜੀ ਇੰਡਸਟਰੀ ਨੂੰ ਇੰਡਸਟਰੀਅਲ ਫੀਡਰ ਨਾਲ ਜੋੜਿਆ ਜਾਵੇ।

ਨੁਮਾਇੰਦਿਆਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਇੰਡਸਟਰੀ ਵਿੱਚ ਹੋਈਆਂ ਚੋਰੀਆਂ ਸਬੰਧੀ ਪੁਲੀਸ ਵਿਭਾਗ ਨੂੰ ਕੀਤੀਆਂ ਸ਼ਿਕਾਇਤਾਂ ਦਾ ਅਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ। ਇਸ ਮੌਕੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਉਦਯੋਗਪਤੀਆਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਨਰਿੰਦਰ ਗਰਗ ਚੇਅਰਮੈਨ, ਸਤਵੰਤ ਸਿੰਘ ਖਰੇ, ਜਤਿੰਦਰ ਮਿੱਤਲ ਦੋਵੇਂ ਉਪ ਚੇਅਰਮੈਨ, ਖੁਸ਼ਪਿੰਦਰ ਸਿੰਘ ਵਿੱਕੀ ਸੱਗੂ ਸੈਕਟਰੀ, ਗੁਰਮੀਤ ਸਿੰਘ ਦੇਵਾ ਖਜ਼ਾਨਚੀ, ਭਗਵੰਤ ਸਿੰਘ ਖਰੇ, ਰਾਜ ਕੁਮਾਰ ਕਾਂਸਲ, ਜਸਵਿੰਦਰ ਸਿੰਘ ਜੱਜ, ਵਰਿੰਦਰ ਸਿੰਘ ਬਿੱਲੂ, ਗੁਰਵਿੰਦਰ ਸਿੰਘ ਰਿੰਕੂ, ਪਰਮਿੰਦਰ ਸਕਰੌਦੀ, ਜਰਨੈਲ ਸਰਾ, ਸੁਖਵਿੰਦਰ ਸਿੰਘ ਤੇ ਵਿਜੈ ਰਾਣਾ ਮੌਜੂਦ ਸਨ।

Advertisement

Advertisement
Advertisement
×