ਟਰੇਡ ਯੂਨੀਅਨਾਂ ਦੀ ਹੜਤਾਲ ਲਾਮਿਸਾਲ ਹੋਵੇਗੀ: ਸੀਪੀਐੱਮ

ਟਰੇਡ ਯੂਨੀਅਨਾਂ ਦੀ ਹੜਤਾਲ ਲਾਮਿਸਾਲ ਹੋਵੇਗੀ: ਸੀਪੀਐੱਮ

ਗੁਰਨਾਮ ਸਿੰਘ ਅਕੀਦਾ

ਪਟਿਆਲਾ, 22 ਨਵੰਬਰ

ਸੀਪੀਆਈ ਪੰਜਾਬ ਦੇ ਸਕੱਤਰ ਤੇ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ 26 ਨਵੰਬਰ ਨੂੰ 10 ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਹੋਣ ਜਾ ਰਹੀ ਦੇਸ਼ ਵਿਆਪੀ ਇੱਕ ਰੋਜ਼ਾ ਹੜਤਾਲ ਲਾ-ਮਿਸਾਲ ਹੋਵੇਗੀ, ਜਿਸ ਵਿੱਚ ਦੇਸ਼ ਦੇ 35 ਕਰੋੜ ਤੋਂ ਵੱਧ ਮਿਹਨਤਕਸ਼ ਲੋਕ ਅਤੇ ਮੁਲਾਜ਼ਮ-ਮਜ਼ਦੂਰ ਹਿੱਸਾ ਲੈਣਗੇ।

ਕਾਮਰੇਡ ਬਰਾੜ ਨੇ ਕਿਹਾ ਕਿ ਹੜਤਾਲ ਦੀਆਂ ਤਿਆਰੀਆਂ ਅਤੇ ਵਿਆਪਕ ਹੁੰਗਾਰੇ ਤੋਂ ਸਪੱਸ਼ਟ ਹੈ ਕਿ ਕਾਰਪੋਰੇਟ ਘਰਾਣਿਆਂ ਅਤੇ ਉਨ੍ਹਾਂ ਦੇ ਪਿੱਠੂਆਂ ਤੋਂ ਬਿਨਾਂ ਬਾਕੀ ਹਰ ਵਰਗ ਦੇ ਲੋਕ ਕੇਂਦਰ ਸਰਕਾਰ ਵਿਰੁੱਧ ਗ਼ੁੱਸਾ ਦਿਖਾਉਣ ਲਈ ਉਤਾਵਲੇ ਹਨ। ਬੰਤ ਬਰਾੜ ਅਤੇ ਨਿਰਮਲ ਸਿੰਘ ਧਾਲੀਵਾਲ ਨੇ ਪੰਜਾਬ ਦੀਆਂ ਏਟਕ ਨਾਲ ਸਬੰਧਤ ਅਤੇ ਹਮਖ਼ਿਆਲੀ ਜਥੇਬੰਦੀਆਂ ਨੂੰ 26 ਨਵੰਬਰ ਦੀ ਹੜਤਾਲ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ।

ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੇ ਕਰਮਚਾਰੀ ਮੁਕੰਮਲ ਹੜਤਾਲ ਕਰਨਗੇ। ਬਿਜਲੀ ਮੁਲਾਜ਼ਮਾਂ ਦੀ ਹੜਤਾਲ ਹੋਵੇਗੀ। ਬੈਂਕ, ਬੀਮਾ ਅਤੇ ਟੈਲੀਕਾਮ ਅਦਾਰੇ ਬੰਦ ਰਹਿਣਗੇ। ਸਨਅਤੀ ਖੇਤਰ ਦੇ ਵੱਡੇ ਕੇਂਦਰਾਂ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਮਜ਼ਦੂਰ ਹੜਤਾਲ ਹੋਵੇਗੀ। ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਇਹ ਹੜਤਾਲ ਹੋ ਰਹੀ ਹੈ, ਉਨ੍ਹਾਂ ਵਿੱਚ ਲੇਬਰ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਰੱਦ ਕਰਵਾਉਣਾ, ਕੰਟਰੈਕਟ ਕਾਮੇ ਪੱਕੇ ਕਰਨੇ, ਪਬਲਿਕ ਸੈਕਟਰਾਂ ਦਾ ਨਿੱਜੀਕਰਨ ਰੋਕਣਾ, ਖੇਤੀ ਕਾਨੂੰਨ ਰੱਦ ਕਰਾਉਣੇ, ਘੱਟੋ-ਘੱਟ ਉਜ਼ਰਤਾਂ 21000 ਰੁਪਏ ਮਹੀਨਾ ਤੈਅ ਕਰਾਉਣਾ, ਕਾਲੇ ਕਾਨੂੰਨ ਵਾਪਸ ਕਰਾਉਣਾ ਆਦਿ ਸ਼ਾਮਲ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All