ਪਟਿਆਲਾ ਜੇਲ੍ਹ ਵਿਚੋਂ ਤਿੰਨ ਮੋਬਾਈਲ ਫੋਨ ਮਿਲੇ

ਜੇਲ੍ਹ ਅਧਿਕਾਰੀਆਂ ਨੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ; ਕੇਸ ਦਰਜ

ਪਟਿਆਲਾ ਜੇਲ੍ਹ ਵਿਚੋਂ ਤਿੰਨ ਮੋਬਾਈਲ ਫੋਨ ਮਿਲੇ

ਤ੍ਰਿਪੜੀ ਥਾਣੇ ਦੇ ਮੁਖੀ ਜੇਲ੍ਹ ਵਿਚੋਂ ਮਿਲੇ ਫੋਨ ਤੇ ਨਗਦੀ ਬਾਰੇ ਜਾਣਕਾਰੀ ਦਿੰਦੇ ਹੋਏ।

ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਅਗਸਤ

ਕੇਂਦਰੀ ਜੇਲ੍ਹ ਪਟਿਆਲਾ ਦੇ ਸੁਰੱਖਿਆ ਮੁਲਾਜ਼ਮਾਂ ਨੇ ਤਲਾਸ਼ੀ ਦੌਰਾਨ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਨ੍ਹਾਂ ਵਿਚੋਂ ਇੱਕ ਫੋਨ ਹਵਾਲਾਤੀ ਤਰਸੇਮ ਸਿੰਘ ਵਾਸੀ ਪਾਤੜਾਂ ਖੇਤਰ ਦੇ ਕੋਲੋਂ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਸੁਰੱਖਿਆ ਟੀਮ ਵੱਲੋਂ ਸਿੰਮ ਕਾਰਡ ਅਤੇ ਬੈਟਰੀ ਸਮੇਤ ਬਰਮਾਦ ਕੀਤੇ ਗਏ ਮੋਬਾਈਲ ਫੋਨ ਬਾਰੇ ਪੁੱਛਣ ’ਤੇ ਤਰਸੇਮ ਸਿੰਘ ਦਾ ਕਹਿਣਾ ਸੀ ਕਿ ਇਹ ਫੋਨ ਉਹ ਇਕ ਹੋਰ ਹਵਾਲਾਤੀ ਹਰਪਾਲ ਸਿੰਘ ਤੋਂ ਲੈ ਕੇ ਆਇਆ ਹੈ। ਜੇਲ੍ਹ ਅਧਿਕਾਰੀਆਂ ਦਾ ਤਰਕ ਹੈ ਕਿ ਹਰਪਾਲ ਸਿੰਘ ਨੇ ਵੀ ਕਥਿਤ ਰੂਪ ਵਿਚ ਇਹ ਮੰਨਿਆ ਕਿ ਇਹ ਮੋਬਾਈਲ ਫੋਨ ਉਸ ਦਾ ਹੈ।

ਉਧਰ ਥਾਣਾ ਤ੍ਰਿਪੜੀ ਦੇ ਐੱਸਐਚਓ ਹਰਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਇਸ ਸਬੰਧੀ ਹਵਾਲਾਤੀ ਤਰਸੇਮ ਸਿੰਘ ਤੇ ਹਰਪਾਲ ਸਿੰਘ ਦੇ ਖਿਲ਼ਾਫ ਤ੍ਰਿਪੜੀ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਵਿਚਲੀ ਭੱਠਾ ਬੈਰਕ ਨੰਬਰ 2 ਵਿੱਚ ਬੰਦ ਹਵਾਲਾਤੀ ਪਰਵਿੰਦਰ ਸਿੰਘ ਪਾਸੋਂ ਵੀ ਸਿੰਮ ਅਤੇ ਬੈਟਰੀ ਸਮੇਤ ਇਕ ਮੋਬਾਈਲ ਫੋਨ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਪਰਮਜੀਤ ਸਿੰਘ ਨਾਮ ਦੇ ਹਵਾਲਾਤੀ ਪਾਸੋਂ ਵੀ ਜੇਲ੍ਹ ਅਧਿਕਾਰੀਆਂ ਨੇ ਬਿਨਾਂ ਸਿੰਮ ਕਾਰਡ ਤੋਂ ਮੋਬਾਈਲ ਫੋਨ ਬਰਾਮਦ ਕੀਤਾ ਹੈ।

ਹਵਾਲਾਤੀ ਤੋਂ 5 ਹਜ਼ਾਰ ਦੀ ਨਕਦੀ ਬਰਾਮਦ

ਹਵਾਲਾਤੀ ਵਿਮਲ ਕੁਮਾਰ ਦੀ ਤਲਾਸ਼ੀ ਲੈਣ ’ਤੇ ਉਸ ਦੇ ਕਬਜ਼ੇ ਵਿਚੋਂ 5000 ਰੁਪਏ ਦੀ ਨਗਦੀ ਬਰਾਮਦ ਹੋਈ। ਇਸ ਤਰਾਂ ਮੋਬਾਈਲ ਮਿਲਣ ਦੇ ਸਬੰਧ ਵਿੱਚ ਥਾਣਾ ਤ੍ਰਿਪੜੀ ਵਿਖੇ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਵਿਮਲ ਕੁਮਾਰ ਵਾਸੀ ਪਾਤੜਾਂ, ਹਵਾਲਾਤੀ ਪਰਮਜੀਤ ਸਿੰਘ ਵਾਸੀ ਅਮਰਗੜ੍ਹ ਅਤੇ ਹਵਾਲਾਤੀ ਪਰਵਿੰਦਰ ਸਿੰਘ ਵਾਸੀ ਸੋਨਾਲੀਆਂ ਦੇ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All