ਆਸ਼ਾ ਵਰਕਰਾਂ ਦਾ ਤਿੰਨ ਰੋਜ਼ਾ ਬਾਈਕਾਟ ਸ਼ੁਰੂ

ਆਸ਼ਾ ਵਰਕਰਾਂ ਦਾ ਤਿੰਨ ਰੋਜ਼ਾ ਬਾਈਕਾਟ ਸ਼ੁਰੂ

ਕੰਮ ਦੇ ਬਾਈਕਾਟ ਸਬੰਧੀ ਸਿਹਤ ਅਧਿਕਾਰੀ ਨੂੰ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਦੀਆਂ ਆਸ਼ਾ ਵਰਕਰਾਂ।- ਫੋਟੋ: ਭੰਗੂ

ਖੇਤਰੀ ਪ੍ਰਤੀਨਿਧ

ਪਟਿਆਲਾ, 20 ਸਤੰਬਰ 

ਆਪਣੀਆਂ ਮੰਗਾਂ ਦੀ  ਪੂਰਤੀ ਲਈ ਆਸ਼ਾ ਵਰਕਰ ਅਤੇ ਫੈਸਿਲੀਟੇਟਰਾਂ ਨੇ ਅੱਜ ਪੰਜਾਬ ਭਰ ਵਿੱਚ ਕੰਮ ਦਾ ਬਾਈਕਾਟ ਸ਼ੁਰੂ ਕਰ ਦਿੱਤਾ। ਪਟਿਆਲਾ ਫੇਰੀ ਦੌਰਾਨ ਯੂਨੀਅਨ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਦੱਸਿਆ ਕਿ ਇਹ ਬਾਈਕਾਟ 22 ਸਤੰਬਰ ਤੱਕ ਜਾਰੀ ਰਹੇਗਾ। ਜਿਸ ਦੌਰਾਨ ਮਾਈਗਰੇਟਰੀ ਪਰਿਵਾਰਾਂ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦੀ  20 ਸਤੰਬਰ ਤੋਂ ਸ਼ੁਰੂ ਹੋਈ ਮੁਹਿੰਮ ਦਾ ਵੀ ਇਨ੍ਹਾਂ ਵਰਕਰਾਂ ਨੇ ਬਾਈਕਾਟ ਕੀਤਾ। 

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜੱਚਾ ਬੱਚਾ ਟੀਕਾਕਰਨ, ਜਣੇਪਾ ਕਰਵਾਉਣ, ਗਰਭਵਤੀ ਔਰਤਾਂ ਦਾ  ਖੂਨ ਪੂਰਾ ਕਰਵਾਉਣ ਲਈ  ਚੱਲ ਰਹੇ ਕੋਰਸ, ਗਰਭਵਤੀ  ਔਰਤਾਂ ਦੇ ਜ਼ਰੂਰੀ ਟੈਸਟ ਤੇ ਚੈੱਕਅੱਪ, ਪੀਐਨਸੀ  ਚੈੱਕਅੱਪ, ਆਇਰਨ ਤੇ ਘੱਟ ਭਾਰ ਵਾਲ਼ੇ ਬੱਚਿਆਂ ਨੂੰ ਰੈਫਰ ਕਰਨ ਸਮੇਤ ਆਸ਼ਾ ਵਰਕਰਾਂ ਤੇ ਫੈਸੀਲੇਟਰਾਂ ਵੱਲੋਂ ਕੀਤੇ  ਜਾਂਦੇ ਸਾਰੇ  ਕੰਮਾਂ ਦਾ ਬਾਈਕਾਟ ਜਾਰੀ ਰਹੇਗਾ। ਉਨ੍ਹਾਂ ਵੱਲੋਂ ਕੌਲੀ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਰਾਹੀਂ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ ਜਾ ਚੁੱੱਕਾ ਹੈ। ਜਿਸ ਦੌਰਾਨ ਕੁਝ ਦਿਨ ਪਹਿਲਾਂ ਹੀ ਸਿਹਤ ਮੰਤਰੀ ਵੱਲੋਂ ਇਨ੍ਹਾਂ ਵਰਕਰਾਂ ਬੰਦ ਕੀਤੇ ਗਏ ਮਾਣ ਭੱਤੇ (ਪੰਦਰਾਂ ਸੌ ਰੁਪਏ ਮਹੀਨਾ) ਦੀ ਬਹਾਲੀ ਦੇ ਕੀਤੇ ਗਏ ਐਲਾਨ ਨੂੰ ਤੁਰੰਤ ਅਮਲੀ ਜਾਮਾ ਪਹਿਨਾਉਣ ’ਤੇ ਜ਼ੋਰ ਦਿੱਤਾ ਗਿਆ। ਇਸੇ ਤਰ੍ਹਾਂ ਉਨ੍ਹਾਂ ਨੇ ਆਪਣੀਆਂ ਹੋਰ ਮੰਗਾਂ ਦੀ ਪੂਰਤੀ ਵੀ  ਮੰਗੀ। ਜਿਸ ਵਿੱਚ  ਸੇਵਾਵਾਂ ਰੈਗੂਲਰ ਕਰਨ ਤੇ ਇਸ ਤੋਂ ਪਹਿਲਾਂ ਵੀਹ ਹਜ਼ਾਰ ਰੁਪਏ ਬੱਝਵੀਂ  ਤਨਖਾਹ ਯਕੀਨੀ ਬਣਾਉਣ ਸਮੇਤ ਹੋਰ ਮੰਗਾਂ ਸ਼ਾਮਲ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਤੋਸ਼ ਕੁਮਾਰੀ ਸੂਲਾਰ ਤੇ ਕੌਲੀ ਬਲਾਕ ਤੋਂ ਕੰਵਲਜੀਤ ਕੌਰ ਸ਼ਾਮਲ ਸਨ। 

ਮਿਡ-ਡੇਅ ਮੀਲ ਵਰਕਰਾਂ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਰਾਜਪੁਰਾ (ਪੱਤਰ ਪ੍ਰੇਰਕ) ਮਿਡ-ਡੇੇਅ ਮੀਲ ਵਰਕਰਜ਼ ਯੂਨੀਅਨ ਵੱਲੋਂ ਵਰਕਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਇੱਥੋਂ ਨੇੜਲੇ ਪਿੰਡ ਖੇੜੀ ਗੰਡਿਆਂ ਵਿੱਚ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਨੀਅਨ ਆਗੂਆਂ ਪਰਮਜੀਤ ਕੌਰ ਸ਼ੈਦਖੇੜੀ, ਸਰਬਜੀਤ ਕੌਰ ਢੰਕਾਨਸੂ, ਗੁਰਮੇਲ ਕੌਰ, ਕੁਸ਼ਨਾ ਬੇਗਮ, ਲਖਵਿੰਦਰ ਸਿੰਘ ਖਾਨਪੁਰ, ਚਰਨਜੀਤ ਕੌਰ ਜੰਡੌਲੀ ਤੇ ਰਣਜੀਤ ਕੌਰ ਸ਼ਾਮਦੂ ਆਦਿ ਨੇ ਆਖਿਆ ਕਿ ਰਾਜ ਦੀ ਸੱਤਾ ’ਤੇ ਕਾਬਜ਼ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਨੌਕਰੀ ਪੱਕੀ ਕਰਨ ਤੇ ਤਨਖਾਹਾਂ ਵਿੱਚ ਵਾਧਾ ਕਰਨ ਸਮੇਤ ਹੋਰ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਸਾਢੇ ਤਿੰਨ ਸਾਲ ਬੀਤਣ ਦੇ ਬਾਵਜੂਦ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਸਗੋਂ ਹੁਣ ਉਨ੍ਹਾਂ ਨੂੰ ਕੁੱਕ ਵਰਕਰਾਂ ਵਜੋਂ ਮਿਲਦੀ ਨਗੂਣੀ ਤਨਖਾਹ ਵੀ ਪੰਜ ਮਹੀਨੇ ਤੋਂ ਨਹੀਂ ਦਿੱਤੀ ਜਾ ਰਹੀ। ਜਿਸ ਕਾਰਨ ਮਿਡ-ਡੇਅ ਮੀਲ ਵਰਕਰਾਂ ਵਿੱਚ ਸਰਕਾਰ ਪ੍ਰਤੀ ਤਿੱਖਾ ਰੋਸ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਫ਼ਸਲੀ ਕਰਜ਼ੇ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ਿਆਂ ਨੂੰ ਸਕੀਮ ਦੇ ਘੇਰੇ...

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

* ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਰੀ ਨਵੇਂ ਆਰਡੀਨੈਂਸ ਨੂੰ ‘ਬਦਲਾਲਊ’ ...

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਪ੍ਰਸ਼ਾਸਨ ਨੇ ਰਿਹਾਇਸ਼ ਦੇ ਬਾਹਰ ਟਰੱਕ ਖੜ੍ਹਾ ਕਰਕੇ ਰਾਹ ਰੋਕਿਆ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਮਾਂ ਦੇ ਗਰਭਵਤੀ ਹੋਣ ਦੀ ਭਿਣਕ ਪੈਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ...

ਸ਼ਹਿਰ

View All