DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bomb Threat: ਪਟਿਆਲਾ ’ਚ ਸਕੂਲਾਂ ਨੂੰ ਉਡਾਉਣ ਦੀ ਧਮਕੀ

ਕੁਝ ਸਕੂਲਾਂ ’ਚ ਛੁੱਟੀ ਕੀਤੀ; ਪੁਲੀਸ ਨੇ ਸਕੂਲਾਂ ’ਚ ਤਲਾਸ਼ੀ ਲੲੀ

  • fb
  • twitter
  • whatsapp
  • whatsapp
featured-img featured-img
ਸਕੂਲਾਂ ਨੂੰ ਬੰਬ ਨਾਲ਼ ਉਡਾਓਣ ਦੀ ਧਮਕੀ ਮਗਰੋਂ ਛੁੱਟੀ ਕਰਨ ‘ਤੇ ਸਕੂਲਾਂ ’ਚ ਬੱਚਿਆਂ ਨੂੰ ਲੈਣ ਪੁੱਜੇ ਮਾਪੇ ਅਤੇ ਪੁਲੀਸ। -ਫੋਟੋ:ਭੰਗੂ
Advertisement

ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਨੇੜੇ ਸਥਿਤ ਬਠੌਣੀਆਂ ਪਿੰਡ ਦੇ ਕੋਲ ਬੰਬ ਨਾਲ ਰੇਲ ਪਟੜੀ ਉਡਾਉਣ ਦੀ ਘਟਨਾ ਤੋਂ ਮਹਿਜ਼ ਦੋ ਦਿਨ ਬਾਅਦ ਹੀ ਪਟਿਆਲਾ ਦੇ ਕੁਝ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਇਕ ਅਤਿਵਾਦੀ ਸੰਗਠਨ ਵੱਲੋਂ ਇਥੋਂ ਦੇ ਕੁਝ ਸਕੂਲਾਂ ਦੇ ਪ੍ਰਬੰਧਕਾਂ/ਪ੍ਰਿੰਸੀਪਲਾਂ ਨੂੰ ਈਮੇਲ ਸੰਦੇਸ਼ ਭੇਜ ਕੇ ਦਿੱਤੀ ਗਈ। ਧਮਕੀ ਮਿਲਣ ਮਗਰੋਂ ਸਬੰਧਤ ਸਕੂਲਾਂ ਵਿਚ ਛੁੱਟੀ ਕਰ ਦਿਤੀ ਗਈ ਤੇ ਇਤਲਾਹ ਮਿਲਣ ’ਤੇ ਤੁਰੰਤ ਹਰਕਤ ’ਚ ਆਈ ਪੁਲੀਸ ਨੇ ਜਿਥੇ ਸਬੰਧਤ ਸਕੂਲਾਂ ਦੁਆਲੇ ਸੁਰੱਖਿਆ ਵਧਾ ਦਿਤੀ ਗਈ। ਇਸ ਦੌਰਾਨ ਪੁਲੀਸ ਦੇ ਬੰਬ ਨਿਰੋਧਕ ਵਿੰਗ ਦੀਆਂ ਟੀਮਾਂ ਨੇ ਸਕੂਲਾਂ ਦਾ ਚੱਪਾ-ਚੱਪਾ ਛਾਣ ਮਾਰਿਆ ਪਰ ਕਿਸੇ ਵੀ ਸਕੂਲ ਵਿਚੋਂ ਕੋਈ ਇਤਰਾਜ਼ਯੋਗ ਵਸਤੂ ਨਹੀ ਮਿਲੀ। ਜ਼ਿਕਰਯੋਗ ਹੈ ਕਿ ਹਾਲੇ ਲੋਕ ਰੇਲ ਪੱਟੜੀ ’ਤੇ ਹੋਏ ਬੰਬ ਧਮਾਕੇ ਦੀ ਦਹਿਸ਼ਤ ਵਿਚੋਂ ਨਿਕਲੇ ਵੀ ਨਹੀ ਸਨ ਕਿ ਅੱਜ ਸਕੂਲਾਂ ਦੇ ਸ਼ੁਰੂਆਤੀ ਸਮੇਂ ਦੌਰਾਨ ਹੀ ਸਥਾਨਕ ਸ਼ਹਿਰ ਦੇ ਅੱਧੀ ਦਰਜਨ ਸਕੂਲਾਂ ਨੂੰ ਈਮੇਲ ਸੁਨੇਹੇ ਭੇਜ ਕੇ ਇਨ੍ਹਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਗਈ। ਸਥਾਨਕ ਸ਼ਹਿਰ ਵਿਚ ਪਹਿਲਾਂ ਵੀ ਕਈ ਸਕੂਲਾਂ ਨੂੰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ। ਹਾਲਾਂਕਿ ਐਤਕੀਂ ਸ਼ੰਭੂ ਨੇੜੇ ਹੋਏ ਬੰਬ ਧਮਾਕੇ ਕਰਕੇ ਇਨ੍ਹਾਂ ਧਮਕੀਆਂ ਕਾਰਨ ਲੋਕ ਖ਼ੌਫ਼ਜ਼ਦਾ ਹੋ ਗਏ, ਖਾਸਕਰ ਬੱਚਿਆਂ ਦੇ ਮਾਪੇ ਹੋਰ ਵੀ ਡਰ ਅਤੇ ਸਹਿਮ ’ਚ ਦੇਖੇ ਗਏ। ਇਸ ਸਬੰਧੀ ਪੁਲੀਸ ਦੀਆਂ ਬੰਬ ਨਿਰੋਧਕ ਟੀਮਾਂ ਨੇ ਇਨ੍ਹਾਂ ਸਬੰਧਤ ਸਕੂਲਾਂ ’ਚ ਛਾਣਬੀਣ ਕੀਤੀ ਤਾਂ ਦੇਰ ਸ਼ਾਮ ਤੱਕ ਕਿਤੋਂ ਵੀ ਕੁਝ ਨਾ ਮਿਲਿਆ। ਉਧਰ ਐੱਸ ਐੱਸ ਪੀ ਵਰੁਣ ਸ਼ਰਮਾ ਨੇ ਲੋਕਾਂ ਅਪੀਲ ਕੀਤੀ ਕਿ ਉਨ੍ਹਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਪੁਲੀਸ ਪੂਰੀ ਤਰ੍ਹਾ ਮੁਸਤੈਦ ਹੈ।

Advertisement
Advertisement
×