ਅਨਾਜ ਦੀ ਬੇਕਦਰੀ

ਹਜ਼ਾਰਾਂ ਟਨ ਕਣਕ ਮੀਂਹ ਵਿੱਚ ਭਿੱਜੀ

ਹਜ਼ਾਰਾਂ ਟਨ ਕਣਕ ਮੀਂਹ ਵਿੱਚ ਭਿੱਜੀ

ਬਰਸਾਤ ਵਿੱਚ ਭਿੱਜਦੀ ਕਣਕ ਅਤੇ ਪਾਟੇ ਹੋਏ ਥੈਲਿਆਂ ਵਾਲੇ ਚੱਕੇ।

ਗੁਰਨਾਮ ਸਿੰਘ ਚੌਹਾਨ
ਪਾਤੜਾਂ, 24 ਮਈ

ਦੇਸ਼ ਦੀ ਬਹੁਤ ਸਾਰੀ ਵਸੋਂ ਰੋਟੀ ਨਾ ਮਿਲਣ ਕਾਰਨ ਭੁੱਖੇ ਢਿੱਡ ਸੌਣ ਲਈ ਮਜਬੂਰ ਹੈ ਦੂਜੇ ਪਾਸੇ ਬਹੁਤ ਸਾਰੇ ਗੋਦਾਮਾਂ ਵਿਚ ਅਨਾਜ ਦੀ ਬੇਕਦਰੀ ਹੋ ਰਹੀ ਹੈ। ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਸਮੇਂ ਸਮੇਂ ਉੱਤੇ ਅਨਾਜ ਦੀ ਸਾਂਭ ਸੰਭਾਲ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਖੁੱਲ੍ਹੇ ਆਸਮਾਨ ਹੇਠ ਗੋਦਾਮਾਂ ਵਿੱਚ ਸਟੋਰ ਕੀਤਾ ਅਨਾਜ ਅਫ਼ਸਰਸ਼ਾਹੀ ਦੀਆਂ ਗ਼ਲਤ ਨੀਤੀਆਂ ਕਰਕੇ ਮਿੱਟੀ ਹੋ ਰਿਹਾ ਹੈ। ਪਾਤੜਾਂ ਵਿੱਚ ਖਰੀਦ ਏਜੰਸੀ ਪਨਸਪ ਦੇ ਗੁਦਾਮ ਵਿੱਚ ਪਈ ਲੱਖਾਂ ਟਨ ਕਣਕ ਵਿਭਾਗ ਵੱਲੋਂ ਦਿੱਤੀ ਗਈ ਮੌਸਮ ਦੀ ਖਰਾਬੀ ਸਬੰਧੀ ਅਗਾਊਂ ਸੂਚਨਾ ਦੇ ਬਾਵਜੂਦ ਅਧਿਕਾਰੀਆਂ ਵੱਲੋਂ ਅੱਖਾਂ ਬੰਦ ਕੀਤੇ ਜਾਣ ਕਰਕੇ ਬਰਸਾਤ ਵਿਚ ਭਿੱਜਦੀ ਰਹੀ ਪਰ ਖਰੀਦ ਏਜੰਸੀ ਦੇ ਅਧਿਕਾਰੀ ਅਤੇ ਕਰਮਚਾਰੀ ਕੁੰਭਕਰਨੀ ਨੀਂਦ ਸੁੱਤੇ ਰਹੇ।

ਪਾਤੜਾਂ ਦੇ ਸੰਗਰੂਰ ਰੋਡ ਉਤੇ ਬਾਈਪਾਸ ਵਾਲੇ ਪੁਲ ਕੋਲ ਬਣੇ ਬਰਾੜ ਓਪਨ ਪਲੰਥ ਉੱਤੇ ਖਰੀਦ ਏਜੰਸੀ ਪਨਸਪ ਵੱਲੋਂ ਹਾੜ੍ਹੀ ਦੇ ਸੀਜ਼ਨ ਦੌਰਾਨ ਖਰੀਦ ਕੀਤੀ ਗਈ ਹਜ਼ਾਰਾਂ ਟਨ ਕਣਕ ਸਟੋਰ ਕੀਤੀ ਹੋਈ ਹੈ। ਇਸ ਕਣਕ ਨੂੰ ਢਕਣ ਲਈ ਲੋੜੀਂਦੀਆਂ ਤਰਪਾਲਾਂ ਨਾ ਪਾਏ ਜਾਣ ਕਰਕੇ ਪਿਛਲੇ ਦੋ ਦਿਨਾਂ ਵਿੱਚ ਪਈ ਬਰਸਾਤ ਦੌਰਾਨ ਕਣਕ ਮੀਂਹ ਵਿੱਚ ਭਿੱਜਦੀ ਰਹੀ। ਜਦੋਂ ਮੌਕੇ ਉਤੇ ਜਾ ਕੇ ਦੇਖਿਆ ਕਿ ਮੀਂਹ ਵਿੱਚ ਭਿੱਜੀ ਕਣਕ ਦੇ ਚੱਕਿਆਂ ਵਿੱਚੋਂ ਕੁਝ ਢਾਗਾਂ ਦੇ ਬਹੁਤ ਸਾਰੇ ਥੈਲੇ ਹੇਠਾਂ ਡਿੱਗ ਕੇ ਪਾਣੀ ਵਿਚ ਭਿੱਜ ਰਹੇ ਸਨ। ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਉਤੇ ਬਣੇ ਪੁਲ ਉੱਪਰ ਚੜ੍ਹ ਕੇ ਦੇਖਿਆ ਤਾਂ ਸਟੋਰ ਕੀਤੀ ਗਈ ਕਣਕ ਦੇ ਚੱਕਿਆਂ ਦੇ ਉੱਪਰਲੇ ਹਿੱਸੇ ਵਿੱਚ ਲੱਗੇ ਥੈਲੇ ਪਾਟੇ ਹੋਏ ਦਿਖਾਈ ਦੇ ਰਹੇ ਸਨ ਜਦੋਂ ਕਿ ਮੌਕੇ ਉਤੇ ਪੈ ਰਹੀ ਬਾਰਸ਼ ਵਿੱਚ ਕਣਕ ਦੇ ਜ਼ਿਆਦਾਤਰ ਚੱਕੇ ਤਰਪਾਲਾਂ ਨਾ ਪਾਈਆਂ ਹੋਣ ਕਰਕੇ ਦੋ ਦਿਨ ਮੀਂਹ ਵਿੱਚ ਭਿੱਜ ਰਹੇ ਸਨ। ਗੋਦਾਮਾਂ ਵਿੱਚ ਸਟੋਰ ਕੀਤੀ ਕਣਕ ਦੀ ਸਾਂਭ ਸੰਭਾਲ ਵਿੱਚ ਵਰਤੀ ਜਾ ਰਹੀ ਢਿੱਲ ਸਬੰਧੀ ਗੱਲ ਕਰਨ ’ਤੇ ਅਧਿਕਾਰੀ ਟਾਲਾ ਵੱਟਦੇ ਨਜ਼ਰ ਆਏ। ਲੋਕਾਂ ਨੇ ਪਨਸਪ ਦੇ ਗੁਦਾਮ ਵਿੱਚ ਕਥਿਤ ਘਪਲੇਬਾਜ਼ੀ ਦੇ ਦੋਸ਼ ਲਗਾਉਂਦਿਆਂ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

ਕੀ ਕਹਿੰਦੇ ਨੇ ਪਨਸਪ ਦੇ ਇੰਸਪੈਕਟਰ

ਖਰੀਦ ਏਜੰਸੀ ਪਨਸਪ ਦੇ ਇੰਸਪੈਕਟਰ ਰੁਪਿੰਦਰ ਸਿੰਘ ਨੇ ਕਿਹਾ ਕਿ ਸਟੋਰ ਕੀਤੀ ਕਣਕ ਉੱਤੇ ਤਰਪਾਲਾਂ ਪਾਈਆਂ ਗਈਆਂ ਸਨ ਪਰ ਉਹ ਹਨੇਰੀ ਵਿੱਚ ਉੱਡ ਗਈਆਂ ਹਨ। ਪਾਟੇ ਹੋਏ ਥੈਲਿਆਂ ਸਬੰਧੀ ਉਨ੍ਹਾਂ ਕਿਹਾ ਕਿ ਘਟੀਆ ਕਿਸਮ ਦਾ ਬਰਦਾਨਾ ਹੋਣ ਕਰਕੇ ਇਹ ਦਿੱਕਤ ਆਈ ਹੈ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।

ਮਾਮਲੇ ਦਾ ਹੱਲ ਕਰਾਵਾਂਗੇ: ਜ਼ਿਲ੍ਹਾ ਮੈਨੇਜਰ

ਪਨਸਪ ਦੇ ਜ਼ਿਲ੍ਹਾ ਮੈਨੇਜਰ ਅਮਿਤ ਲੂਥਰਾ ਨੇ ਕਿਹਾ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਸਟੋਰ ਕੀਤੀ ਕਣਕ ਦੇ ਥੈਲੇ ਪਾਟ ਜਾਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸ ਸਬੰਧੀ ਫੀਲਡ ਅਫ਼ਸਰ ਤੋਂ ਪੜਤਾਲ ਕਰਵਾਈ ਜਾ ਰਹੀ ਹੈ। ਬਰਸਾਤ ਦੇ ਪਾਣੀ ਵਿਚ ਪਈ ਕਣਕ ਸਬੰਧੀ ਉਨ੍ਹਾਂ ਕਿਹਾ ਕਿ ਉਹ ਜਲਦੀ ਇਸ ਮਾਮਲੇ ਦਾ ਹੱਲ ਕਰਵਾਉਣਗੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All