ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਤੀਜੀ ਸਿੱਖਿਆ ਕਾਨਫਰੰਸ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 19 ਜੂਨ
ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਪ ਵੱਲੋਂ ਅੰਤਰਰਾਸ਼ਟਰੀ ਸਿੱਖਿਆ ਸੰਮੇਲਨਾਂ ਦੀ ਲੜੀ ਵਜੋਂ ਤੀਜਾ ਸੰਮੇਲਨ ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਵਿੱਚ ਸਫ਼ਲਤਾਪੂਰਵਕ ਸੰਪੰਨ ਹੋ ਗਿਆ। ਇਸ ਬਾਰੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਸਾਲ 2023 ਵਿੱਚ ਇਹ ਸਿੱਖਿਆ ਸੰਮੇਲਨ ਦੁਬਈ ਅਤੇ 2024 ਵਿੱਚ ਵੀਅਤਨਾਮ ਦੇ ਸ਼ਹਿਰ ਹਨੋਈ ਵਿੱਚ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰ ਭਾਰਤ ਅਤੇ ਬਾਹਰਲੇ ਦੇਸ਼ਾਂ ਤੋਂ ਆਏ 75 ਡੈਲੀਗੇਟਾਂ ਨੇ ਕੁਆਲਾਲੰਪੁਰ ਵਿੱਚ ਹੋਏ ਇਸ ਸੰਮੇਲਨ ਵਿੱਚ ਭਾਗ ਲਿਆ। ਇਸ ਸੰਮੇਲਨ ਦੀ ਸ਼ੁਰੂਆਤ ਵਿੱਚ ਆਪਣਾ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਡਾਲੀ ਸਿੰਘ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਕਾਨਫਰੰਸ ਦੇ ਵਿਸ਼ੇ ਉੱਪਰ ਚਾਨਣਾ ਪਾਇਆ। ਡਾ. ਜਗਜੀਤ ਸਿੰਘ ਧੂਰੀ ਇਸ ਸੰਮੇਲਨ ਦੇ ਮੁੱਖ ਬੁਲਾਰੇ ਸਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਨਾਲ-ਨਾਲ ਸਿੱਖਿਆ ਸੰਸਥਾਵਾਂ ਅਤੇ ਮਾਪਿਆਂ ਨੂੰ ਵੀ ਸਮੇਂ ਦਾ ਹਾਣੀ ਹੋਣਾ ਪਵੇਗਾ। ਇਸ ਮੌਕੇ ਡਾ. ਐੱਚ.ਐੱਸ. ਧਾਲੀਵਾਲ ਨੇ ਸਕਿੱਲ ਐਜੂਕੇਸ਼ਨ ਉੱਪਰ ਜ਼ੋਰ ਦਿੱਤਾ। ਬੁਲਾਰਿਆਂ ਵਿੱਚ ਆਪਣਾ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਡਾਲੀ ਸਿੰਘ, ਅਨਿਲ ਮਿੱਤਲ, ਬਲਦੇਵ ਬਾਵਾ, ਸੰਜੈ ਗੁਪਤਾ, ਸੁਖਦੇਵ ਸਿੰਘ ਜੱਜ, ਤਰਸੇਮ ਜੋਸ਼ੀ, ਸੰਦੀਪ ਬਾਂਸਲ, ਸਤਨਾਮ ਸਿੰਘ ਬੁੱਟਰ, ਸ਼ਿਵ ਕੁਮਾਰ ਜਿੰਦਲ, ਗੁਰਮੀਤ ਕੌਰ ਨੇ ਸੁਝਾਅ ਦਿੱਤੇ। ਇਨ੍ਹਾਂ ਬੁਲਾਰਿਆਂ ਤੋਂ ਇਲਾਵਾ ਡੈਲੀਗੇਟ ਵਜੋਂ ਪਹੁੰਚੇ ਜਤਿੰਦਰ ਸਿੰਘ ਆਸਟਰੇਲੀਆ, ਸ਼ੀਰੂ ਬੇਦੀ, ਸਰਗਮ ਥਿੰਦ, ਦਿੱਵਿਆ ਜੁਲਕਾ, ਪ੍ਰਗਟ ਸਿੰਘ, ਸ਼ੁਭਕਰਮਨ ਸਿੰਘ, ਵਿਸ਼ਾਲੀ ਗੁਪਤਾ, ਕ੍ਰਿਸ਼ਾ ਮਿੱਤਲ ਅਤੇ ਵਰਿੰਦਾ ਮਿੱਤਲ ਨੇ ਸਮਾਗਮ ਨੂੰ ਕਾਮਯਾਬ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਓਪਨ ਮਾਈਕ ਡਿਸਕਸ਼ਨ ਦੌਰਾਨ ਗੁਰਵਿੰਦਰ ਕੌਰ, ਨੀਰੂ ਮਹਿਤਾ, ਮਨੋਰਮਾ ਸਮਾਗ, ਯਸ਼ਪਾਲ ਆਹੂਜਾ, ਤੇਜਿੰਦਰ ਗੁਪਤਾ ਨੇ ਵਧੀਆ ਸੁਝਾਅ ਦੇ ਕੇ ਇਸ ਸੰਮੇਲਨ ਦੇ ਵਿਸ਼ੇ ਨੂੰ ਅਰਥ ਭਰਪੂਰ ਬਣਾਇਆ। ਅੰਤ ਵਿੱਚ ਡਾਇਰੈਕਟਰ ਸੰਦੀਪ ਮਹਿਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਚੌਥੇ ਅੰਤਰਰਾਸ਼ਟਰੀ ਸੰਮੇਲਨ ਲਈ ਕੈਨੇਡਾ ਦੀ ਧਰਤੀ ਨੂੰ ਚੁਣਿਆ ਗਿਆ।