ਬੀਬੀਆਂ ਨੇ ਮੋਦੀ ਖ਼ਿਲਾਫ਼ ਨਾਅਰੇ ਗੂੰਜਾਏ

ਬੀਬੀਆਂ ਨੇ ਮੋਦੀ ਖ਼ਿਲਾਫ਼ ਨਾਅਰੇ ਗੂੰਜਾਏ

ਰੇਲ ਪਟੜੀ ਉੱਪਰ ਵੱਡੀ ਗਿਣਤੀ ਵਿਚ ਰੇਲ ਰੋਕੋ ਅੰਦੋਲਨ ’ਚ ਪਹੁੰਚੇ ਲੋਕ।

ਜੈਸਮੀਨ ਭਾਰਦਵਾਜ
ਨਾਭਾ, 25 ਸਤੰਬਰ 

ਸ਼ਹਿਰ ਵਿੱਚ ਅੱਜ ਜਿਥੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਉਥੇ ਧਰਨਿਆਂ ’ਚ ਭਾਰੀ ਇਕੱਠ ’ਚ ਲੱਗਦੇ ਨਾਅਰਿਆਂ ਨਾਲ ਸ਼ਹਿਰ ਗੂੰਜਦਾ ਰਿਹਾ। ਮਾਹੌਲ ਇਹ ਸੀ ਕਿ ਸੜਕਾਂ ’ਤੇ ਆਉਂਦੇ ਜਾਂਦੇ ਲੋਕ ਸਾਹਮਣੇ ਤੋਂ ਆਉਂਦੀ ਅਣਜਾਣ ਟੋਲੀ ਨਾਲ ਨਾਅਰੇ ਸਾਂਝੇ ਕਰਦੇ ਹੋਏ ਲੰਘਦੇ ਆਮ ਦਿਖਾਈ ਦਿੱਤੇ। ਬੀਬੀਆਂ ਦੇ ਭਾਰੀ ਇਕੱਠ ਵਿੱਚ ਉਨ੍ਹਾਂ ਨਾਲ ਛੋਟੇ ਬੱਚੇ ਵੀ ਅੱਜ ਧਰਨੇ ’ਚ ਧੁੱਪੇ ਰੜ੍ਹਦੇ ਦਿੱਸੇ। ਕਿਸਾਨ ਯੂਨੀਅਨ ਉਗਰਾਹਾਂ ਨੇ ਨਾਭਾ ਤੋਂ ਧੂਰੀ ਨੂੰ ਜਾਂਦੀ ਰੇਲ ਪਟੜੀ ’ਤੇ ਮੋਰਚਾ ਜਾਰੀ ਰੱਖਿਆ ਤੇ ਕਿਸਾਨ ਯੂਨੀਅਨ ਰਾਜੇਵਾਲ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ ਹੋਰ ਕਿਸਾਨ ਜਥੇਬੰਦੀਆਂ ਨੇ ਰੋਹਟੀ ਪੁਲ ਉੱਪਰ ਚੱਕ ਜਾਮ ਕਰਨ ਦੀ ਅਗਵਾਈ ਕੀਤੀ। 

ਆਪਣੀ ਨੌਂ ਸਾਲਾ ਧੀ ਨਾਲ ਧਰਨੇ ਵਿੱਚ ਪਹੁੰਚੀ ਹਰਜੀਤ ਕੌਰ ਨੇ ਦੱਸਿਆ ਕਿ ਉਹ ਇਸ ਅੰਦੋਲਨ ’ਚ ਬੱਚਿਆਂ ਦੀ ਸੰਭਾਲ ਦੇ ਬਹਾਨੇ ਪਿੱਛੇ ਨਹੀਂ ਰਹਿਣਾ ਚਾਹੁੰਦੀ ਸੀ। ਜਦੋ ਤੱਕ ਸਰਕਾਰ ਦਾਣਾ ਦਾਣਾ ਘਟੋ ਘਟੋ ਸਮਰਥਨ ਮੁੱਲ ’ਤੇ ਖਰੀਦਣ ਦੀ ਗਾਰੰਟੀ ਨਹੀਂ ਕਰਦੀ, ਉਦੋਂ ਤੱਕ ਊਹ ਇਸ ਸੰਘਰਸ਼ ’ਚ ਸ਼ਾਮਲ ਹੈ ਕਿਉਂਕਿ ਇਹ ਸਾਡੀ ਦੀ ਹੋਂਦ ਦੀ ਲੜਾਈ ਹੈ। ਕਾਲੀਆਂ ਝੰਡੀਆਂ ਚੁੱਕੀ ਆਪਣੇ ਚਾਰ ਸਾਥੀਆਂ ਨਾਲ ਮੋਟਰਸਾਈਕਲ ’ਤੇ ਨਾਅਰੇ ਮਾਰਦੇ ਸੜਕਾਂ ’ਤੇ ਰੈਲੀ ਕਰਦੇ ਜਾਂਦੇ ਨੌਜਵਾਨ ਮਨਪ੍ਰੀਤ ਸਿੰਘ ਮਡੌਰ ਨੇ ਦੱਸਿਆ ਕਿ ਉਹ ਅਜੇ ਕਿਸੇ ਜਥੇਬੰਦੀ ਨਾਲ ਸਬੰਧ ਨਹੀਂ ਰੱਖਦੇ ਪਰ ਅਸੀਂ ਸਰਕਾਰਾਂ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਰੁਜ਼ਗਾਰ ਦੇ ਨਾਂ ’ਤੇ ਵੋਟਾਂ ਲੈ ਕੇ ਸੱਤਾ ’ਚ ਆਉਣ ਪਿੱਛੋਂ ਇਨ੍ਹਾਂ ਲੀਡਰਾਂ ਨੇ ਨੌਜਵਾਨਾਂ ਦੇ ਰੁਜ਼ਗਾਰ ਨੂੰ ਕੋਝਾ ਮਜ਼ਾਕ ਬਣਾ ਕੇ ਰੱਖ ਦਿੱਤਾ ਤੇ ਹੁਣ ਸਾਡੇ ਮੁਢਲੇ ਕਿੱਤੇ ਨੂੰ ਵੀ ਕੁਝ ਘਰਾਣਿਆਂ ਦਾ ਗੁਲਾਮ ਬਣਾਉਣ ਦੀ ਤਿਆਰੀ ਹੈ। ਕਿਸਾਨ ਭਾਈਚਾਰੇ ਦਾ ਸਾਥ ਦਿੰਦਿਆਂ ਸ਼ਹਿਰ ’ਚ ਸਾਰਾ ਕਾਰੋਬਾਰ ਬੰਦ ਰਿਹਾ। ਨਾਭਾ ਵਪਾਰ ਮੰਡਲ ਨਾਭਾ ਦੇ ਜਨਰਲ ਸਕੱਤਰ ਸੁਭਾਸ਼ ਸਹਿਗਲ ਨੇ ਕਿਹਾ ਕਿ ਇਨ੍ਹਾਂ ਛੋਟੀਆਂ ਮੰਡੀਆਂ ’ਚ ਕਿਸਾਨਾਂ ਨਾਲ ਹੀ ਸਭ ਵਪਾਰ ਹੈ। 

ਕਿਸਾਨ ਬੀਬੀਆਂ ਵੀ ਡਟੀਆਂ ਧਰਨੇ

ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ) ਅੱਜ ਭਾਰਤ ਬੰਦ ਦੇ ਸੱਦੇ ਤੇ ਸੁਨਾਮ ਸ਼ਹਿਰ ’ਚ ਲੋਕਾਂ ਵੱਲੋਂ ਪੂਰਨ ਤੌਰ ਤੇ ਆਪਣੇ ਕਾਰੋਬਾਰ ਬੰਦ ਕਰਕੇ ਆਰਡੀਨੈਂਸਾਂ ਖ਼ਿਲਾਫ਼ ਆਪਣੀ ਰਾਇਸ਼ੁਮਾਰੀ ਦਿੱਤੀ। ਬਜ਼ਾਰ ਮੁਕੰਮਲ ਬੰਦ ਰਹੇ। ਸੜਕਾਂ ਤੇ ਸੁੰਨ ਪਸਰੀ ਰਹੀ। ਸੁਨਾਮ ਸ਼ਹਿਰ ਦੇ ਆਈਟੀਆਈ ਚੌਕ, ਸੀਲੋ ਚੌਕ ’ਚ ਰਾਹ ਰੋਕ ਕੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਂ ਕੀਤਾ ਗਿਆ। ਇਸ ਤੋਂ ਬਿਨਾਂ ਸੁਨਾਮ ਨੇੜਲੇ ਪਿੰਡ ਮਹਿਲਾਂ ਚੌਕ ਤੇ ਛਾਜਲੀ ’ਚ ਵੀ ਵੱਡੀ ਤਾਦਾਦ ’ਚ ਇਕਠੇ ਹੋਏ ਕਿਸਾਨਾਂ ਵੱਲੋਂ ਆਵਾਜਾਈ ਠੱਪ ਕਰਕੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਨਾਰਾਜ਼ਗੀ ਪ੍ਰਗਟ ਕੀਤੀ। ਇਨ੍ਹਾਂ ਧਰਨਿਆਂ ’ਚ ਕਿਸਾਨ ਬੀਬੀਆਂ ਦੀ ਭਰਵੀਂ ਸ਼ਮੂਲੀਅਤ ਰਹੀ।  ਸੁਨਾਮ ਦੇ ਆਈਟੀਆਈ ਚੌਕ ’ਚ 31 ਕਿਸਾਨ ਜਥੇਬੰਦੀਆਂ ਨੇ ਆੜ੍ਹਤੀਆਂ, ਮਨੀਮਾਂ, ਮਜਦੂਰਾਂ, ਛੋਟੇ ਦੁਕਾਨਦਾਰਾਂ ਤੇ ਵਪਾਰੀਆਂ ਨਾਲ ਮਿਲਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਰਨਲ ਸਕੱਤਰ ਰਣ ਸਿੰਘ ਚੱਠਾ, ਕੁੱਲ ਹਿੰਦ ਸਭਾ ਦੇ ਆਗੂ ਹਰਦੇਵ ਸਿੰਘ ਬਖਸ਼ੀਵਾਲਾ, ਬੀਕੇਯੂ ਰਾਜੇਵਾਲ ਦੇ ਸੂਬਾ ਸਕੱਤਰ ਮਲਕੀਤ ਸਿੰਘ ਲਖਮੀਰ ਵਾਲਾ, ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਸੰਤਰਾਮ ਛਾਜਲੀ,ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਕਾਲਾ ਦੀ ਅਗਵਾਈ ਹੇਠ ਮੁਜ਼ਾਹਰਕਾਕਾਰੀਆਂ ਨੇ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਦੇਸ਼ ਵਿਆਪੀ ਚੱਕਾ ਜਾਮ 5 ਨੂੰ, 26-27 ਨਵੰਬਰ ਨੂੰ ‘ਦਿੱਲੀ ਚੱਲੋ’ ਪ੍ਰੋਗ...

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਕੇਂਦਰ ਸਰਕਾਰ ਵਲੋਂ 31 ਅਕਤੂਬਰ ਤੱਕ ਜਾਰੀ ਨਿਰਦੇਸ਼ਾਂ ਦੀ ਸਮਾਂ-ਸੀਮਾ ’ਚ...

ਸ਼ਹਿਰ

View All