ਨਾਨ ਟੀਚਿੰਗ ਕਰਮਚਾਰੀ ਐਸੋਸੀਏਸ਼ਨ ਦੀ ਜੇਤੂ ਟੀਮ ਨੇ ਸਹੁੰ ਚੁੱਕੀ
ਇੱਥੇ 22 ਜਨਵਰੀ ਨੂੰ ਪੰਜਾਬੀ ਯੂਨੀਵਰਸਿਟੀ ਨਾਨ ਟੀਚਿੰਗ ਕਰਮਚਾਰੀ ਐਸੋਸੀਏਸ਼ਨ ਦੇ ਨਵੇਂ ਚੁਣੇ ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ ਸਣੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਅੱਜ ਗੁਰੂ ਤੇਗ ਬਹਾਦਰ ਹਾਲ ਵਿੱਚ ਨਿਰਧਾਰਤ ਨਿਯਮਾਂ ਤਹਿਤ ਪ੍ਰਸ਼ਾਸ਼ਨ ਵੱਲੋਂ ਕਰਵਾਏ ਗਏ ਸਹੁੰ ਚੁੱਕ ਸਮਾਗਮ ਦੌਰਾਨ...
ਇੱਥੇ 22 ਜਨਵਰੀ ਨੂੰ ਪੰਜਾਬੀ ਯੂਨੀਵਰਸਿਟੀ ਨਾਨ ਟੀਚਿੰਗ ਕਰਮਚਾਰੀ ਐਸੋਸੀਏਸ਼ਨ ਦੇ ਨਵੇਂ ਚੁਣੇ ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ ਸਣੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਅੱਜ ਗੁਰੂ ਤੇਗ ਬਹਾਦਰ ਹਾਲ ਵਿੱਚ ਨਿਰਧਾਰਤ ਨਿਯਮਾਂ ਤਹਿਤ ਪ੍ਰਸ਼ਾਸ਼ਨ ਵੱਲੋਂ ਕਰਵਾਏ ਗਏ ਸਹੁੰ ਚੁੱਕ ਸਮਾਗਮ ਦੌਰਾਨ ਸਹੁੰ ਚੁੱਕੀ। ਸਹੁੰ ਚੁੱਕਣ ਵਾਲਿਆਂ ਵਿੱਚ ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ , ਮੀਤ ਪ੍ਰਧਾਨ ਨਵਦੀਪ ਸਿੰਘ ਚਾਨੀ, ਜਨਰਲ ਸਕੱਤਰ ਜਗਤਾਰ ਸਿੰਘ ਸੈਣੀ, ਸਕੱਤਰ ਸੰਦੀਪ ਕੁਮਾਰ ਰਾਜਪੁਰਾ, ਸਹਾਇਕ ਸਕੱਤਰ ਸ਼ਰਨਦੀਪ ਕੌਰ, ਪ੍ਰਚਾਰ ਸਕੱਤਰ ਗੁਰਮੀਤ ਸਿੰਘ ਸਹੋਤਾ ਅਤੇ ਖਜ਼ਾਨਚੀ ਮਨਜੀਤ ਸਿੰਘ ਯੂਕੋ ਸਣੇ ਪੰਜ ਮੈਂਬਰ ਗੁਰਨਾਮ ਕੌਰ ਗੁਰਾਇਆ, ਸੰਜੀਵ, ਮੋਹਨ ਲਾਲ ਪੰਜੋਲਾ, ਇੰਦੂ ਬਾਲਾ ਅਤੇ ਅਨਿਲ ਕੁਮਾਰ ਸ਼ਾਮਲ ਸਨ। ਸਟੇਜ ਦਾ ਸੰਚਾਲਨ ਕਰਦਿਆਂ ਜਨਰਲ ਸਕੱਤਰ ਜਗਤਾਰ ਸੈਣੀ ਨੇ ਜਿਥੇ ਸੰਘ ’ਤੇ ਕਾਬਜ਼ ਹੋਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ, ਉਥੇ ਹੀ ਹਾਜ਼ਰ ਅਫ਼ਸਰਾਂ, ਅਧਿਆਪਕਾਂ ਤੇ ਕਰਮਚਾਰੀਆਂ ਦਾ ਸਵਾਗਤ ਵੀ ਕੀਤਾ। ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਏ ਕਲਾਸ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰਪਾਲ ਬੱਬੀ, ਪ੍ਰਦੀਪ ਮਹਿਤਾ, ਹਰਨੇਕ ਗੋਲਡੀ, ਧਰਮਿੰਦਰ ਪੰਨੂ ਤੇ ਜਤਿੰਦਰ ਮੱਟੂ ਨੇ ਵੀ ਜੇਤੂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿੱਚ ਮੋਢੇ ਨਾਲ ਮੋਢਾ ਲਾ ਕੇ ਚੱਲਣ ਦਾ ਵਾਅਦਾ ਕੀਤਾ। ਸੰਘ ਦੇ ਨਵੇਂ ਬਣੇ ਪ੍ਰਧਾਨ ਗੁਰਜੀਤ ਗੋਪਾਲਪੁਰੀ ਨੇ ਕਿਹਾ ਕਿ ਉਹ ਚੋਣ ਮੈਨੀਫੈਸਟੋ ਵਿੱਚ ਕੀਤੇ ਸਾਰੇ ਵਾਅਦੇ ਜ਼ਰੂ ਪੂਰੇ ਕਰਨਗੇ ਤੇ ਮੁਲਾਜ਼ਮਾਂ ਦੀ ਭਲਾਈ ਦੇ ਕੰਮ ਵੀ ਕੀਤੇ ਜਾਣਗੇ। ਤਨਖਾਹ ਪਹਿਲੀਆਂ ਤਾਰੀਖਾਂ ਨੂੰ ਖਾਤਿਆਂ ਵਿੱਚ ਪਵਾਉਣਾ ਉਨ੍ਹਾਂ ਦੀ ਪਹਿਲਾ ਕਾਰਜ ਹੋਵੇਗਾ।

