ਆਫੀਸਰਜ਼ ਅਕਾਊਂਟਸ ਐਸੋਸੀਏਸ਼ਨ ਦਾ ਸੰਘਰਸ਼ ਜਾਰੀ

ਆਫੀਸਰਜ਼ ਅਕਾਊਂਟਸ ਐਸੋਸੀਏਸ਼ਨ ਦਾ ਸੰਘਰਸ਼ ਜਾਰੀ

ਪ੍ਰਦਰਸ਼ਨ ਕਰਦੇ ਹੋਏ ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰ।

ਸਰਬਜੀਤ ਸਿੰਘ ਭੰਗੂ

ਪਟਿਆਲਾ, 28 ਨਵੰਬਰ

ਆਪਣੀਆਂ ਮੰਗਾਂ ਦੀ ਪੂਰਤੀ ਲਈ ‘ਪੀ.ਐੱਸ.ਈ.ਬੀ. ਅਕਾਊਂਟਸ ਆਡਿਟ ਅਤੇ ਐਡਮਨਿਸਟ੍ਰੇਟਿਵ ਸਰਵਿਸਿਜ਼ ਐਸੋਸੀਏਸ਼ਨ ਅਤੇ ਆਫੀਸਰਜ਼ (ਅਕਾਊਂਟਸ) ਐਸੋਸੀਏਸ਼ਨ ਦੀ ਜੁਆਇੰਟ ਐਕਸ਼ਨ ਕਮੇਟੀ’ ਵੱਲੋਂ ਪ੍ਰਧਾਨ ਸੁਖਪ੍ਰੀਤ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਸੰਘਰਸ਼ ਜਾਰੀ ਹੈ।

ਜਨਰਲ ਸਕੱਤਰ ਅਮਿਤ ਕੁਮਾਰ ਦਾ ਕਹਿਣਾ ਸੀ ਕਿ ਮੈਨੇਜਮੈਂਟ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਮੰਗਾਂ ਦੀ ਪੂਰਤੀ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਪ੍ਰਧਾਨ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਦੇ ਅਧੀਨ ਆਉਂਦੇ ਸਮੂਹ ਮੁਲਾਜ਼ਮਾਂ ਨੇ ਪਹਿਲਾਂ 26 ਨਵੰੰਬਰ ਤੱਕ ਸਮੂਹਿਕ ਛੁੱਟੀ ਲਈ ਹੋਈ ਸੀ ਪਰ ਹੁਣ ਇਹ ਛੁੱਟੀ 3 ਦਸੰਬਰ ਤੱਕ ਵਧਾ ਦਿੱਤੀ ਗਈ ਹੈ। ਇਸ ਤਹਿਤ ਤਨਖਾਹਾਂ, ਪੈਨਸ਼ਨਾ, ਠੇਕੇਦਾਰਾਂ ਦੀਆਂ ਅਦਾਇਗੀਆਂ, ਅਕਾਊਂਟਸ ਬਣਾਉਣੇ ਆਦਿ ਕੰਮ 3 ਦਸੰਬਰ ਤੱਕ ਠੱਪ ਰੱਖੇ ਜਾਣਗੇ।

ਪ੍ਰਧਾਨ ਸੁਖਪ੍ਰੀਤ ਸਿੰਘ ਦੀ ਅਗਵਾਈ ਹੇਠ ਅੱਜ ਹੋਈ ਮੀਟਿੰਗ ’ਚ ਸ਼੍ਰੀਕਾਂਤ ਸ਼ਰਮਾ, ਵਿਨੈ ਮਹਾਜਨ, ਅਮਿਤ ਕੁਮਾਰ, ਪ੍ਰਮੋਦ ਜਿੰਦਲ, ਮੋਹਿਤ ਸ਼ਰਮਾ, ਆਸ਼ੀਸ਼ ਸਿੰਗਲਾ, ਸੰਦੀਪ ਸਿੰਘ, ਮਹਿੰਦਰਪਾਲ ਸਿੰਘ, ਚੰਦਰਸ਼ੇਖਰ ਮਹਿੰਦਰੂ, ਸਚਿਨ ਕਪੂਰ, ਅਮਰਨਾਥ ਪ੍ਰਾਸ਼ਰ, ਅਮਨ ਗੁਪਤਾ, ਰਾਜੇਸ਼ ਸੂਦ, ਕੁਲਬੀਰ ਸਿੰਘ, ਸਿਮਰਨਜੀਤ ਸਿੰਘ, ਅਕਸ਼ੈ ਧੀਰ, ਧਰਮਿੰਦਰ, ਪ੍ਰਦੀਪ ਸ਼ਰਮਾ ਅਤੇ ਚੈਰਿਸ਼ ਲਖਨਪਾਲ ਆਦਿ ਨੇ ਹਿੱਸਾ ਲਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All