ਪੁਲ ਦਾ ਸਟੀਲ ਦਾ ਢਾਂਚਾ ਰਾਹਗੀਰਾਂ ਲਈ ਬਣਿਆ ਜਾਨ ਦਾ ਖੌਅ

ਪੁਲ ਦਾ ਸਟੀਲ ਦਾ ਢਾਂਚਾ ਰਾਹਗੀਰਾਂ ਲਈ ਬਣਿਆ ਜਾਨ ਦਾ ਖੌਅ

ਘੱਗਾ-ਕਲਵਾਣੂ ਭਾਖੜਾ ਪੁਲ ਦਾ ਲਟਕਿਆ ਪਿਆ ਕੰਮ।

ਸ਼ਾਹਬਾਜ਼ ਸਿੰਘ
ਘੱਗਾ, 13 ਜੁਲਾਈ

ਕੈਪਟਨ ਸਰਕਾਰ ਦਾ ਕਾਰਜਕਾਲ ਖੰਭ ਲਾ ਕੇ ਉੱਡ ਰਿਹਾ ਹੈ ਪਰ ਸ਼ੁਤਰਾਣਾ ਹਲਕੇ ’ਚ ਇਕ ਵੀ ਵਿਕਾਸ ਕਾਰਜ ਸਿਰੇ ਲੱਗਾ ਦਿਖਾਈ ਨਹੀਂ ਦੇ ਰਿਹਾ ਹੈ। ਜਿਥੇ ਸੜਕਾਂ ਦਾ ਕੰਮ ਲਟਕ ਗਿਆ ਹੈ ਉਥੇ ਭਾਖੜਾ ਦੇ ਪੁਲਾਂ ਦੇ ਨਵ ਨਿਰਮਾਣ ਦਾ ਕੰਮ ਸਿਰੇ ਨਹੀਂ ਚੜ੍ਹਿਆ ਤੇ ਪਿਛਲੇ ਕਈ ਮਹੀਨਿਆਂ ਤੋਂ ਪੁਲਾਂ ਦਾ ਨਿਰਮਾਣ ਕਾਰਜ ਬੰਦ ਪਿਆ ਹੈ ਤੇ ਪਿਲਰਾਂ ਦੇ ਸਰੀਆਂ ਨੂੰ ਜੰਗਾਲ ਖਾ ਰਿਹਾ ਹੈ।ਇਸ ਦੀ ਮਿਸਾਲ ਘੱਗਾ ਕਲਵਾਣੂ ਪੁਲ ਜੋ ਸਾਢੇ ਚਾਰ ਕਰੋੜ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਸੀ ਦੇ ਸਟੀਲ ਢਾਂਚੇ ਦਾ ਨਿਰਮਾਣ ਕਰਕੇ ਬਾਕੀ ਰਹਿੰਦਾ ਕੰਮ ਕਈ ਮਹੀਨਿਆਂ ਤੋਂ ਵਿਚਾਲੇ ਰੋਕ ਦਿੱਤਾ ਗਿਆ ਹੈ ਜਦੋਂਕਿ ਲੋਕਾਂ ਨੂੰ ਆਉਣ ਜਾਣ ਦੀ ਦਿੱਕਤ ਬਣ ਗਈ ਹੈ। ਪੁਲ ਦੇ ਨਾਲ ਕਲਵਾਣੂ ਪਿੰਡ ਨੂੰ ਸੜਕ ਦੇ ਟੋਟੇ ਦਾ ਕੰਮ ਵੀ ਛੱਡ ਦਿੱਤਾ ਗਿਆ ਜਿਸ ਉਤੇ ਖੱਡੇ ਹਨ ਤੇ ਬਰਸਾਤ ਵਿੱਚ ਆਉਣ ਜਾਣ ਲਈ ਲੋਕਾਂ ਲਈ ਆਫਤ ਬਣ ਗਏ ਹਨ ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ।

ਲੋਕਾਂ ਨੇ ਦੱਸਿਆ ਕਿ ਪੁਲ ਦਾ ਸਟੀਲ ਢਾਂਚਾ ਤਿਆਰ ਕਰਕੇ ਲੱਕੜ ਦੇ ਗੁਟਕਿਆਂ ਉਤੇ ਟਿਕਾਇਆ ਗਿਆ ਹੈ ਜੋ ਮਿੱਟੀ ਖਿਸਕਣ ਕਾਰਨ ਰਾਹਗੀਰਾਂ ਲਈ ਕਿਸੇ ਸਮੇਂ ਵੀ ਖਤਰਾ ਬਣ ਸਕਦਾ ਹੈ। ਇਸ ਦੇ ਨਾਲ ਹੀ ਪੀਡਬਲਿਊਡੀ ਮਹਿਕਮੇ ਵੱਲੋਂ ਘੱਗਾ ਤੋਂ ਨਵਾਂ ਪਿੰਡ ਕਲਵਾਣੂ ਤੱਕ ਬਣਾਈ ਗਈ ਸੜਕ ਹੇਠਲੀਆਂ ਪੁਲੀਆਂ ਦੇ ਬੰਨ੍ਹ ਵੀ ਨਹੀਂ ਉਸਾਰੇ ਗਏ ਜੋ ਰਾਹਗੀਰਾਂ ਲਈ ਘਾਤਕ ਹਨ। ਕੋਈ ਜਾਣਕਾਰੀ ਲਈ ਸਬੰਧਤ ਮਹਿਕਮੇ ਦੇ ਅਧਿਕਾਰੀ ਫੋਨ ਨਹੀਂ ਚੁੱਕ ਰਹੇ। ਘੱਗਾ ਕਲਵਾਣੂ ਭਾਖੜਾ ਪੁਲ ਦਰਜਨਾਂ ਪਿੰਡਾਂ ਨੂੰ ਜੋੜਦਾ ਹੈ ਤੇ ਇਸ ਤੋਂ ਦਰਜਨਾਂ ਸਕੂਲੀ ਬੱਸਾਂ ਦੀ ਆਵਾਜਾਈ ਦੇ ਨਾਲ ਕਿਸਾਨਾਂ ਲਈ ਮੰਡੀਆਂ ਨੂੰ ਜਾਣ ਦਾ ਰਸਤਾ ਹੈ। ਲੋਕਾਂ ਦੀ ਮੰਗ ਹੈ ਕਿ ਇਸ ਪੁਲ ਦਾ ਨਿਰਮਾਣ ਜਲਦੀ ਪੂਰਾ ਕੀਤਾ ਜਾਵੇ ਤੇ ਸੜਕ ਹੇਠਲੀਆਂ ਪੁਲੀਆਂ ਦੇ ਬੰਨ੍ਹ ਉਸਾਰੇ ਜਾਣ।

ਪੈਸੇ ਦੀ ਕਮੀ ਕਾਰਨ ਰੁਕਿਆ ਪੁਲ ਦਾ ਕੰਮ: ਹਲਕਾ ਵਿਧਾਇਕ

ਘੱਗਾ ਕਲਵਾਣੂ ਭਾਖੜਾ ਪੁਲ ਦਾ ਕੰਮ ਲਟਕ ਜਾਣ ਸਬੰਧੀ ਹਲਕਾ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੇ ਕਿਹਾ ਕਿ ਪੈਸੇ ਦੀ ਕਮੀ ਕਾਰਨ ਪੁਲ ਦਾ ਕੰਮ ਰੁਕ ਗਿਆ ਹੈ ਅਤੇ ਵਿਕਾਸ ਕਾਰਜ ਰੁਕਣ ਕਾਰਨ ਲੋਕਾਂ ਦੀ ਨਾਰਾਜ਼ਗੀ ਸੱਚੀ ਹੈ। ਉਨ੍ਹਾਂ ਕਿਹਾ ਇਹ ਕੰਮ ਜਲਦੀ ਪੂਰਾ ਕਰਵਾਇਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All