DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੀਂਹ ਨਾਲ ਸ਼ਾਹੀ ਸ਼ਹਿਰ ਜਲ-ਥਲ

ਮੌਨਸੂਨ ਦੇ ਪਹਿਲੇ ਮੀਂਹ ਨੇ ਅੱਜ ਸ਼ਾਹੀ ਸ਼ਹਿਰ ਪਟਿਆਲਾ ਨੂੰ ਜਲ-ਥਲ ਕਰ ਦਿੱਤਾ। ਭਾਵੇਂ ਨਗਰ ਨਿਗਮ ਵੱਲੋਂ ਬਰਸਾਤੀ ਪਾਣੀ ਦੀ ਢੁੱਕਵੀਂ ਨਿਕਾਸੀ ਲਈ ਲਗਾਤਾਰ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਇਕ ਘੰਟਾ ਪਏ ਭਰਵੇਂ ਮੀਂਹ ਦੌਰਾਨ ਨਿਕਾਸੀ...

  • fb
  • twitter
  • whatsapp
  • whatsapp
featured-img featured-img
ਪਟਿਆਲਾ ਦੇ ਐੱਸ ਐੱਸ ਟੀ ਨਗਰ ’ਚ ਭਰਿਆ ਮੀਂਹ ਦਾ ਪਾਣੀ।
Advertisement

ਮੌਨਸੂਨ ਦੇ ਪਹਿਲੇ ਮੀਂਹ ਨੇ ਅੱਜ ਸ਼ਾਹੀ ਸ਼ਹਿਰ ਪਟਿਆਲਾ ਨੂੰ ਜਲ-ਥਲ ਕਰ ਦਿੱਤਾ। ਭਾਵੇਂ ਨਗਰ ਨਿਗਮ ਵੱਲੋਂ ਬਰਸਾਤੀ ਪਾਣੀ ਦੀ ਢੁੱਕਵੀਂ ਨਿਕਾਸੀ ਲਈ ਲਗਾਤਾਰ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਇਕ ਘੰਟਾ ਪਏ ਭਰਵੇਂ ਮੀਂਹ ਦੌਰਾਨ ਨਿਕਾਸੀ ਪ੍ਰਬੰਧਾਂ ਦੀ ਪੋਲ ਖੱਲ੍ਹ ਗਈ। ਇਸ ਦੌਰਾਨ ਸ਼ਹਿਰ ਦੀਆਂ ਨੀਵੀਆਂ ਥਾਵਾਂ ਤੋਂ ਇਲਾਵਾ ਕਈ ਸੜਕਾਂ ’ਤੇ ਪਾਣੀ ਭਰ ਗਿਆ। ਪਟਿਆਲਾ ’ਚ ਪੰਜਾਬ ਭਰ ’ਚੋਂ ਸਭ ਤੋਂ ਵੱਧ ਮੀਂਹ ਪਿਆ ਹੈ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਅੱਜ ਪਟਿਆਲਾ ’ਚ 60.8 ਐੱਮ ਐੱਮ ਮੀਂਹ ਪਿਆ, ਜਿਸ ਨਾਲ ਲੋਕਾਂ ਨੇ ਗਰਮੀ, ਤਪਸ਼ ਅਤੇ ਹੁੰਮਸ ਤੋਂ ਰਾਹਤ ਮਹਿਸੂਸ ਕੀਤੀ। ਮੀਂਹ ਨਾਲ ਤਾਪਮਾਨ 36.5 ਡਿਗਰੀ ਤੱਕ ਤੱਕ ਡਿੱਗ ਗਿਆ ਹੈ। ਇਸੇ ਦੌਰਾਨ ਆਕਾਸ਼ਵਾਣੀ ਦੇ ਸਾਬਕਾ ਡਿਪਟੀ ਡਾਇਰੈਕਟਰ ਅਮਰਜੀਤ ਸਿੰਘ ਵੜੈਚ ਅਤੇ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮ ਜਗਤਾਰ ਸਿੰਘ ਸਮੇਤ ਕਈ ਹੋਰਨਾਂ ਦਾ ਕਹਿਣਾ ਸੀ ਕਿ ਪਹਿਲੇ ਹੀ ਭਰਵੇਂ ਮੀਂਹ ਨੇ ਪੁੱਡਾ ਦੇ ਪ੍ਰਬੰਧਕੀ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ, ਕਿਉਂਕਿ ਇਸ ਖੇਤਰ ਵਿੱਚ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਸਮਾਜ ਸੇਵੀ ਵਰਿੰਦਰ ਬੱਲੂ ਦਾ ਕਹਿਣਾ ਸੀ ਕਿ ਸ਼ਹਿਰ ਦੇ ਐੱਸ ਐੱਸ ਟੀ ਨਗਰ ਵਿੱਚ ਤਾਂ ਮੀਂਹ ਦਾ ਪਾਣੀ ਕਈਆਂ ਦੇ ਘਰਾਂ ਵਿੱਚ ਵੜ ਗਿਆ। ਇਸੇ ਤਰ੍ਹਾਂ ਗੁਫਰਾਨ ਅਤੇ ਰਸ਼ਮ ਮਿੱਤਲ ਸਮੇਤ ਨੌਜਵਾਨ ਆਗੂ ਛਿੰਦਰਪਾਲ ਸਿੰਘ ਨੇ ਦੱਸਿਆ ਕਿ ਰਾਘੋਮਾਜਰਾ ਅਤੇ ਪੀਲੀ ਸਟਰੀਟ ਸਮੇਤ ਕਈ ਹੋਰ ਖੇਤਰਾਂ ’ਚ ਵੀ ਸੜਕਾਂ ’ਤੇ ਪਾਣੀ ਭਰ ਗਿਆ ਸੀ। ਅਨਾਰਦਾਨਾ ਚੌਕ ਤੋਂ 32 ਨੰਬਰ ਸਕੂਲ ਦੇ ਮੂਹਰੋਂ ਲੰਘਦੀ ਸੜਕ ਦਾ ਐਤਕੀਂ ਵੀ ਪਹਿਲਾਂ ਵਾਲਾ ਹਾਲ ਰਿਹਾ। ਸ਼ਹਿਰ ਦੇ ਤ੍ਰਿਪੜੀ ਖੇਤਰ ’ਚ ਤਾਂ ਕਈ ਥਾਈਂ ਪਾਣੀ ਭਰ ਗਿਆ।

ਕਿਸਾਨਾਂ ਦੇ ਚਿਹਰੇ ਖਿੜੇ

ਦੇਵੀਗੜ੍ਹ (ਸੁਰਿੰਦਰ ਸਿੰਘ ਚੌਹਾਨ): ਮੀਂਹ ਨੇ ਇਲਾਕੇ ਦੇ ਲੋਕਾਂ ਨੂੰ ਤਪਦੀ ਗਰਮੀ ਅਤੇ ਹੁੰਮਸ ਤੋਂ ਰਾਹਤ ਦਿੱਤੀ ਹੈ। ਮੀਂਹ ਦੇ ਨਾਲ ਚੱਲੀਆਂ ਠੰਢੀਆਂ ਹਵਾਵਾਂ ਕਾਰਨ ਮੌਸਮ ਖੁਸ਼ਗਵਾਰ ਹੋ ਗਿਆ ਤੇ ਕਿਸਾਨਾਂ ਦੇ ਚਿਹਰੇ ਖਿੜ ਗਏ। ਕਈ ਦਿਨਾਂ ਤੋਂ ਤਪਦੇ ਮੌਸਮ ਅਤੇ ਮੀਂਹ ਨਾ ਪੈਣ ਅਤੇ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਖਾਸ ਕਰ ਕੇ ਝੋਨੇ ਦੀ ਲੁਆਈ ਪ੍ਰਭਾਵਿਤ ਹੋ ਰਹੀ ਸੀ, ਜਿਸ ਕਾਰਨ ਕਿਸਾਨ ਅਤੇ ਖੇਤੀ ਮਜ਼ਦੂਰ ਦੋਵੇਂ ਹੀ ਚਿੰਤਤ ਸਨ। ਖੇਤਾਂ ਵਿੱਚ ਪਾਣੀ ਦੀ ਘਾਟ ਕਾਰਨ ਫਸਲਾਂ ਸੁੱਕਣ ਦੇ ਕਿਨਾਰੇ ’ਤੇ ਸਨ। ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਨਜ਼ਰ ਆ ਰਹੇ ਸਨ। ਇਸ ਦੌਰਾਨ ਹੋਈ ਇਹ ਮੀਂਹ ਝੋਨੇ ਦੀ ਫਸਲ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ। ਦੂਜੇ ਪਾਸੇ ਤਪਦੀ ਗਰਮੀ ਕਾਰਨ ਆਮ ਲੋਕ ਵੀ ਪ੍ਰਭਾਵਿਤ ਹੋ ਰਹੀ ਸਨ। ਦੁਪਹਿਰ ਦੇ ਸਮੇਂ ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋ ਗਿਆ ਸੀ। ਪ੍ਰਚੂਨ ਵਪਾਰੀ ਮੁਨੀਸ਼ ਸਿੰਗਲਾ ਅਤੇ ਦੁਕਾਨਦਾਰ ਬਿੰਨੂ ਬੁਧਵਾਰ ਨੇ ਦੱਸਿਆ ਕਿ ਗਰਮੀ ਦੇ ਕਾਰਨ ਲੋਕ ਖਰੀਦਦਾਰੀ ਲਈ ਬਾਜ਼ਾਰਾਂ ਵਿੱਚ ਨਹੀਂ ਆ ਰਹੇ ਸਨ। ਉਨ੍ਹਾਂ ਕਿਹਾ ਕਿ ਦੇਵੀਗੜ੍ਹ ਅਤੇ ਭੁਨਰਹੇੜੀ ਦੇ ਬਜ਼ਾਰਾਂ ਵਿੱਚ ਸਿਰਫ ਸਵੇਰੇ ਅਤੇ ਸ਼ਾਮ ਨੂੰ ਹੀ ਕੁਝ ਚਹਿਲ-ਪਹਿਲ ਹੁੰਦੀ ਸੀ, ਜਦਕਿ ਦਿਨ ਦੇ ਸਮੇਂ ਤਪਦੇ ਮੌਸਮ ਕਾਰਨ ਸੁੰਨ ਰਹਿੰਦੀ ਸੀ।

Advertisement
Advertisement
×