ਪਤਨੀ ਦੀ ਹੱਤਿਆ ਮਗਰੋਂ ਥਾਣੇਦਾਰ ਨੇ ਖੁਦ ਨੂੰ ਗੋਲੀ ਮਾਰੀ

ਪਤਨੀ ਦੀ ਹੱਤਿਆ ਮਗਰੋਂ ਥਾਣੇਦਾਰ ਨੇ ਖੁਦ ਨੂੰ ਗੋਲੀ ਮਾਰੀ

ਸਰਕਾਰੀ ਰਿਵਾਲਵਰ ਦੀ ਜਾਂਚ ਕਰਦੀ ਹੋਈ ਫੋਰੈਂਸਿਕ ਟੀਮ।

ਸਰਬਜੀਤ ਸਿੰਘ ਭੰਗੂ  

ਪਟਿਆਲਾ, 26 ਜੂਨ 

ਇੱਥੇ ਪੁਲੀਸ ਲਾਈਨ ਦੇ ਸਰਕਾਰੀ ਕੁਆਰਟਰਾਂ ਵਿੱਚ ਪਰਿਵਾਰ ਸਮੇਤ ਰਹਿੰਦੇ ਇਕ ਥਾਣੇਦਾਰ (ਏਐੱਸਆਈ) ਦਵਿੰਦਰ ਕੁਮਾਰ ਨੇ ਸਰਕਾਰੀ ਰਿਵਾਲਵਰ ਨਾਲ ਆਪਣੀ ਪਤਨੀ ਸੁਸ਼ਮਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਗਰੋਂ ਉਸ ਨੇ ਖੁਦ ਨੂੰ ਵੀ ਪੁੜਪੁੜੀ ਵਿੱਚ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰ ਇਥੋਂ ਪੀਜੀਆਈ  ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਹੈ। ਪਲੀਸ ਅਧਿਕਾਰੀਆਂ ਅਨੁਸਾਰ ਭਾਵੇਂ ਕਿ ਇਸ ਘਟਨਾ ਦੀ ਅਸਲੀਅਤ ਤਾਂ ਮੁਕੰਮਲ ਜਾਂਚ ਮਗਰੋਂ ਹੀ ਸਾਹਮਣੇ ਆਵੇਗੀ, ਪਰ ਮੁੱਢਲੀ ਤਫ਼ਤੀਸ਼ ਅਨੁਸਾਰ ਹਰਿਆਣਾ ਨਾਲ ਸਬੰਧਤ ਇਸ ਥਾਣੇਦਾਰ ਤੇ ਉਸ ਦੀ ਪਤਨੀ ਵਿਚਾਲੇ ਕਥਿਤ ਤੌਰ ’ਤੇ ਕਲੇਸ਼ ਰਹਿੰਦਾ ਸੀ। ਸੂਤਰਾਂ ਮੁਤਾਬਕ ਉਨ੍ਹਾਂ ਦੇ ਹੀ ਰਿਹਾਇਸ਼ੀ ਖੇਤਰ ਦੇ ਇਕ ਨਾਗਰਿਕ ਨੇ ਪਤੀ-ਪਤਨੀ ਨੂੰ ਝਗੜਦਿਆਂ ਵੇਖਿਆ ਸੀ। ਘਟਨਾ ਮਗਰੋਂ ਗੁਆਂਢੀਆਂ ਤੇ ਹੋਰ ਪੁਲੀਸ ਮੁਲਾਜ਼ਮਾਂ ਨੇ ਦੋਹਾਂ ਨੂੰ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਥਾਣੇਦਾਰ ਦੀ ਪਤਨੀ ਸੁਸ਼ਮਾ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਹਾਲਤ ਗੰਭੀਰ ਹੋਣ ਕਾਰਨ ਦਵਿੰਦਰ ਕੁਮਾਰ ਨੂੰ ਪੀਜੀਆਈ ਲਈ  ਰੈਫਰ ਕਰ ਦਿੱਤਾ ਹੈ। ਇਸ  ਘਟਨਾ ਮਗਰੋਂ ਜਿੱਥੇ ਐੱਸਐੱਸਪੀ ਦੀਪਕ ਪਾਰਿਕ ਅਤੇ ਐੱਸਪੀ ਸਿਟੀ ਵਜ਼ੀਰ ਸਿੰਘ ਨੇ ਘਟਨਾ ਸਥਾਨ ਦਾ  ਦੌਰਾ ਕੀਤਾ, ਉੱਥੇ ਹੀ  ਡੀਐੱਸਪੀ ਸਿਟੀ-2 ਮੋਹਿਤ  ਅਗਰਵਾਲ  ਸਮੇਤ ਹੋਰ ਪੁਲੀਸ ਮੁਲਾਜ਼ਮ ਵੀ  ਮੌਕੇ ’ਤੇ ਪਹੁੰਚੇ। ਇਸ ਘਟਨਾ ਸਬੰਧੀ ਕਿਸੇ ਵੀ  ਪੁਲੀਸ ਅਧਿਕਾਰੀ  ਨੇ ਅਧਿਕਾਰਤ ਤੌਰ ’ਤੇ ਕੋਈ ਜਾਣਕਾਰੀ  ਨਹੀਂ ਦਿੱਤੀ।  ਡੀਐੱਸਪੀ ਮੋਹਿਤ ਅਗਰਵਾਲ ਦਾ ਕਹਿਣਾ ਸੀ ਕਿ ਮਾਮਲੇ ਨੂੰ ਬਾਰੀਕੀ  ਨਾਲ ਵਾਚਿਆ ਜਾ ਰਿਹਾ ਹੈ।   

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਚੋਣ ਨਿਸ਼ਾਨ: ਊਧਵ ਧੜੇ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਚੋਣ ਕਮਿਸ਼ਨ ਤੋਂ ਚਾਰ ਹਫ਼ਤੇ ਮੰਗੇ

ਚੋਣ ਨਿਸ਼ਾਨ: ਊਧਵ ਧੜੇ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਚੋਣ ਕਮਿਸ਼ਨ ਤੋਂ ਚਾਰ ਹਫ਼ਤੇ ਮੰਗੇ

ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਸਬੰਧੀ ਅਪੀਲ ਸੁਪਰੀਮ ਕੋਰਟ ’ਚ ਪੈ...

ਸੂਬਿਆਂ ਦੇ ਹੱਕਾਂ ਉੱਤੇ ਇੱਕ ਹੋਰ ਡਾਕਾ: ਭਗਵੰਤ ਮਾਨ

ਸੂਬਿਆਂ ਦੇ ਹੱਕਾਂ ਉੱਤੇ ਇੱਕ ਹੋਰ ਡਾਕਾ: ਭਗਵੰਤ ਮਾਨ

w ਹੱਕਾਂ ਦੀ ਰਾਖੀ ਲਈ ਸੰਸਦ ਤੋਂ ਸੜਕ ਤੱਕ ਲੜਾਈ ਲੜਾਂਗੇ

ਬਿਹਾਰ: ਜਨਤਾ ਦਲ (ਯੂ) ਤੇ ਭਾਜਪਾ ਦੇ ਸਬੰਧਾਂ ’ਚ ਤਰੇੜ

ਬਿਹਾਰ: ਜਨਤਾ ਦਲ (ਯੂ) ਤੇ ਭਾਜਪਾ ਦੇ ਸਬੰਧਾਂ ’ਚ ਤਰੇੜ

ਨਿਤੀਸ਼ ਨੇ ਪਾਰਟੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਅੱਜ ਮੀਟਿੰਗ ਸੱਦੀ

ਉੜੀਸਾ ਦੇ ਲੋਕ ‘ਅੱਛੇ ਦਿਨ’ ਮਹਿਸੂਸ ਕਰ ਰਹੇ ਨੇ: ਸ਼ਾਹ

ਉੜੀਸਾ ਦੇ ਲੋਕ ‘ਅੱਛੇ ਦਿਨ’ ਮਹਿਸੂਸ ਕਰ ਰਹੇ ਨੇ: ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਸ਼ਿਵ ਮੰਦਰ ’ਚ ਹੋਏ ਨਤਮਸਤਕ; ਨੇਤਾਜੀ ਸੁਭਾਸ਼ ਚੰਦਰ...

ਸ਼ਹਿਰ

View All