ਨਾਟਕ ‘ਗਧੇ ਦੀ ਬਰਾਤ’ ਨੇ ਦਰਸ਼ਕ ਕੀਲੇ
ਪ੍ਰਸਿੱਧ ਹਾਸਰਸ ਨਾਟਕ ‘ਗਧੇ ਦੀ ਬਰਾਤ’ ਦੀ ਪੇਸ਼ਕਾਰੀ ਨਾਲ ਕਲਾ ਕ੍ਰਿਤੀ ਪਟਿਆਲਾ ਅਤੇ ਨਟਰਾਜ ਆਰਟਸ ਥੀਏਟਰ ਦੇ ਗਰੁੱਪ ਵੱਲੋਂ ਫ਼ੈਸਟੀਵਲ ਡਾਇਰੈਕਟਰ ਪਰਮਿੰਦਰ ਪਾਲ ਕੌਰ ਅਤੇ ਗੋਪਾਲ ਸ਼ਰਮਾ ਦੀ ਅਗਵਾਈ ਹੇਠ ਉੱਤਰੀ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਗਏ...
ਪ੍ਰਸਿੱਧ ਹਾਸਰਸ ਨਾਟਕ ‘ਗਧੇ ਦੀ ਬਰਾਤ’ ਦੀ ਪੇਸ਼ਕਾਰੀ ਨਾਲ ਕਲਾ ਕ੍ਰਿਤੀ ਪਟਿਆਲਾ ਅਤੇ ਨਟਰਾਜ ਆਰਟਸ ਥੀਏਟਰ ਦੇ ਗਰੁੱਪ ਵੱਲੋਂ ਫ਼ੈਸਟੀਵਲ ਡਾਇਰੈਕਟਰ ਪਰਮਿੰਦਰ ਪਾਲ ਕੌਰ ਅਤੇ ਗੋਪਾਲ ਸ਼ਰਮਾ ਦੀ ਅਗਵਾਈ ਹੇਠ ਉੱਤਰੀ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਗਏ ਦੋ ਰੋਜ਼ਾ ਬਸੰਤ ਰੁੱਤ ਨਾਟਕ ਮੇਲੇ ਦਾ ਸਮਾਪਨ ਇੱਥੇ ਕਾਲੀ ਦਾਸ ਆਡੀਟੋਰੀਅਮ ਵਿੱਚ ਹੋਇਆ।
ਪ੍ਰਸਿੱਧ ਥੀਏਟਰ , ਪ੍ਰਮੋਟਰ ਵਿਸ਼ਵ ਦੀਪਕ ਤਰਿਖਾ ਦੇ ਨਿਰਦੇਸ਼ਨ ਹੇਠ ਸਪਤਕ ਕਲਚਰਲ ਸੁਸਾਇਟੀ ਰੋਹਤਕ ਦੇ ਕਲਾਕਾਰਾਂ ਵੱਲੋਂ ਇਸ ਨਾਟਕ ਦੀ 350ਵੀਂ ਪੇਸ਼ਕਾਰੀ ਨੇ ਵਰਤਮਾਨ ਸਮਾਜਿਕ, ਰਾਜਸੀ ਪਰਿਸਥਿਤੀਆਂ ਉੱਤੇ ਤਿੱਖੇ ਵਿਅੰਗ ਕੱਸਦੇ ਹੋਏ ਦਰਸ਼ਕਾਂ ਤੋਂ ਖ਼ੂਬ ਵਾਹ ਵਾਹ ਲੁੱਟੀ । ‘ਗਧੇ ਦੀ ਬਰਾਤ’ ਨਾਟਕ ਪੁਰਾਤਨ ਕਥਾ ’ਤੇ ਅਧਾਰਿਤ ਹੈ। ਨਾਟਕ ਵਿੱਚ ਅਵਿਨਾਸ਼ ਸੈਣੀ ਨੇ ਕੱਲੂ ਘੁਮਿਆਰ ਦੀ ਮੁੱਖ ਭੂਮਿਕਾ ਨਿਭਾਈ। ਹੋਰਨਾਂ ਪਾਤਰਾਂ ਵਿੱਚ ਸੁਰਿੰਦਰ ਸ਼ਰਮਾ, ਤਰੁਣ ਪੁਸ਼ਪ ਤਰਿੱਖਾ, ਸ਼ਕਤੀ ਸਰੋਵਰ ਤਰਿੱਖਾ, ਜਗਦੀਪ ਜੁਗਨੂੰ, ਰਿੰਕੀ ਬਤਰਾ, ਸੋਨਿਕਾ ਸਵੇਰਾ, ਸਮੀਰ ਸ਼ਰਮਾ ਨੇ ਅਦਾਕਾਰੀ ਦੇ ਜੌਹਰ ਵਿਖਾਏ।

