ਜੱਲ੍ਹਿਆਂਵਾਲਾ ਬਾਗ ਦੀ ਘਟਨਾ ਨੂੰ ਸਮਝਣ ਦੀ ਲੋੜ: ਡਾ. ਅਰਵਿੰਦ

ਜੱਲ੍ਹਿਆਂਵਾਲਾ ਬਾਗ ਦੀ ਘਟਨਾ ਨੂੰ ਸਮਝਣ ਦੀ ਲੋੜ: ਡਾ. ਅਰਵਿੰਦ

ਅਮਨਦੀਪ ਕੌਰ ਬੱਲ ਦਾ ਸਨਮਾਨ ਕਰਦੇ ਹੋਏ ਕਰਦੇ ਹੋਏ ਡਾ. ਅਰਵਿੰਦ।

ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਅਕਤੂਬਰ

ਪੰਜਾਬੀ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਕੌਮੀ ਏਕਤਾ ਚੇਅਰ ਵੱਲੋਂ 13ਵਾਂ ‘ਸ਼ਹੀਦ ਸਰਦਾਰ ਨਾਨਕ ਸਿੰਘ ਮੈਮੋਰੀਅਲ ਲੈਕਚਰ’ ਸੈਨੇਟ ਹਾਲ ਵਿੱਚ ਕਰਵਾਇਆ ਗਿਆ। ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ. ਅਰਵਿੰਦ ਵਲੋਂ ਕਿਹਾ ਗਿਆ ਕਿ ਜੱਲ੍ਹਿਆਂਵਾਲਾ ਬਾਗ ਦੀ ਵੱਡੀ ਘਟਨਾ ਨੂੰ ਅੱਜ ਦੇ ਸਮੇਂ ਵਿਚ ਵੀ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਨੁੱਖ ਇਸ ਲਈ ਵੀ ਮਹਾਨ ਹੈ ਕਿ ਉਸ ਕੋਲ਼ ਆਪਣਾ ਇਕ ਇਤਿਹਾਸ ਹੁੰਦਾ ਹੈ, ਜਿਸ ਤੋਂ ਉਹ ਸੋਝੀ ਲੈ ਸਕਦਾ ਹੈ। ਇਸ ਮੌਕੇ ਡਾ. ਅਮਨਦੀਪ ਕੌਰ ਬੱਲ ਵੱਲੋਂ ‘ਜੱਲ੍ਹਿਆਂਵਾਲ਼ਾ ਬਾਗ ਕਤਲੇਆਮ ਅਤੇ ਇੰਡੀਅਨ ਨੈਸ਼ਨਲ ਮੂਵਮੈਂਟ’ ਵਿਸ਼ੇ ’ਤੇ ਲੈਕਚਰ ਦਿੱਤਾ ਗਿਆ। ਉਨ੍ਹਾਂ ਪਹਿਲੇ ਵਿਸ਼ਵ ਯੁੱਧ ਦੇ ਹਾਲਾਤ, ਪੰਜਾਬ ਦੇ ਲੋਕਾਂ ਨੂੰ ਜਬਰਦਸਤੀ ਬ੍ਰਿਟਿਸ਼ ਫੌਜ ਵਿੱਚ ਭਰਤੀ ਕਰਨਾ, ਧਨ ਇਕੱਠਾ ਕਰਨਾ, ਕਿਸਾਨੀ ਸੰਕਟ, ਬੇਰੁਜ਼ਗਾਰੀ, ਮਹਿੰਗਾਈ, ਮਾਨਵੀ ਅਧਿਕਾਰਾਂ ’ਤੇ ਰੋਕ ਅਤੇ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਆਦਿ ਬਾਰੇ ਵਿਸਥਾਰ ਵਿਚ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਬ੍ਰਿਟਿਸ਼ ਸਰਕਾਰ ਨੇ ਹਾਲਾਤ ਤੋਂ ਡਰਦੇ ਹੋਏ ਅੰਮ੍ਰਿਤਸਰ ਸ਼ਹਿਰ ਵਿੱਚ 13 ਅਪਰੈਲ 1919 ਤੋਂ ਪਹਿਲਾ ਧਾਰਾ 144 ਲਗਾ ਦਿੱਤੀ ਸੀ ਤਾਂ ਜੋ ਲੋਕ ਇਕੱਠੇ ਨਾ ਹੋ ਸਕਣ ਕਿਉਂਕਿ ਅੰਮ੍ਰਿਤਸਰ ਵਿੱਚ ਲਗਾਤਾਰ ਮਾਰਚ ਮਹੀਨੇ ਤੋਂ ਰਾਸ਼ਟਰੀਵਾਦੀਆਂ ਦੀਆਂ ਮੀਟਿੰਗਾਂ ਚੱਲ ਰਹੀਆਂ ਸਨ। ਪੰਜਾਬ ਦੇ ਲੋਕਾਂ ਦਾ ਇੱਥੇ ਆਉਣਾ ਸੁਭਾਵਿਕ ਸੀ ਕਿਉਂਕਿ ਇਸ ਦਿਨ ਵਿਸਾਖੀ ਦਾ ਦਿਹਾੜਾ ਸੀ। ਉਨ੍ਹਾਂ ਵੱਲੋਂ 1918 ਦੀ ਮਹਾਮਾਰੀ ਨੂੰ 2019-20 ਦੀ ਕਰੋਨਾ ਮਹਾਮਾਰੀ ਨਾਲ ਜੋੜਦਿਆਂ, ਉਸ ਸਮੇਂ ਪੈਦਾ ਹੋਈਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਅਤੇ ਬਾਅਦ ਦੇ ਆਜ਼ਾਦੀ ਅੰਦੋਲਨਾਂ ’ਤੇ ਵੀ ਚਾਨਣਾ ਪਾਇਆ। ਵਾਈਸ ਚਾਂਸਲਰ ਵੱਲੋਂ ਡਾ. ਬੱਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਦਲਜੀਤ ਵੱਲੋਂ ਸੰਪਾਦਿਤ ਦੋ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ। ਅੰਤ ਵਿਚ ਡੀਨ ਸੋਸ਼ਲ ਸਾਇੰਸਿਜ਼ ਪੰਜਾਬੀ ਯੂਨੀਵਰਸਿਟੀ ਡਾ. ਹਰਵਿੰਦਰ ਕੌਰ ਵੱਲੋਂ ਧੰਨਵਾਦ ਕੀਤਾ ਗਿਆ। ਡਾ. ਦਲਜੀਤ ਸਿੰਘ (ਮੁਖੀ, ਸ੍ਰੀ ਗੁਰੂ ਤੇਗ ਬਹਾਦਰ ਕੌਮੀ ਏਕਤਾ ਚੇਅਰ) ਵੱਲੋਂ ਚੇਅਰ ਦੇ ਕਾਰਜਾਂ ਅਤੇ ਪ੍ਰਾਪਤੀਆਂ ਬਾਰੇ ਜਾਣੂ ਕਰਵਾਉਂਦਿਆਂ ਸ਼ਹੀਦ ਸਰਦਾਰ ਨਾਨਕ ਸਿੰਘ ਦੇ ਆਜ਼ਾਦੀ ਸੰਘਰਸ਼ ਵਿੱਚ ਪਾਏ ਗਏ ਯੋਗਦਾਨ ਬਾਰੇ ਚਾਨਣਾ ਪਾਇਆ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਮੁੱਖ ਖ਼ਬਰਾਂ

ਜਲੰਧਰ: ਪੁਲੀਸ ਭਰਤੀ ਵਿੱਚ ‘ਬੇਨਿਯਮੀਆਂ’ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਲਾਠੀਚਾਰਜ

ਜਲੰਧਰ: ਪੁਲੀਸ ਭਰਤੀ ਵਿੱਚ ‘ਬੇਨਿਯਮੀਆਂ’ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਲਾਠੀਚਾਰਜ

ਜ਼ਖ਼ਮੀਆਂ ਹੋਈਆਂ ਕੁਝ ਲੜਕੀਆਂ ਹਸਪਤਾਲ ਦਾਖਲ ਕਰਵਾਈਆਂ

ਪ੍ਰਦੂਸ਼ਣ: ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮੇਟੀ ਦੇ ਹੁਕਮ ਲਾਗੂ ਕਰਨ ਕੇਂਦਰ ਅਤੇ ਰਾਜ

ਪ੍ਰਦੂਸ਼ਣ: ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮੇਟੀ ਦੇ ਹੁਕਮ ਲਾਗੂ ਕਰਨ ਕੇਂਦਰ ਅਤੇ ਰਾਜ

* ਮੀਡੀਆ ਦੇ ਇੱਕ ਹਿੱਸੇ ਵੱਲੋਂ ਸਰਵਉੱਚ ਅਦਾਲਤ ਨੂੰ ‘ਖਲਨਾਇਕ’ ਦੱਸਣ ਉਤ...

ਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ

ਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ

ਪੁਲੀਸ ਨੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ਸਵਾਰ ਦੀ ਭਾਲ ਆਰੰਭ...

ਦੇਸ਼ ਵਿੱਚ ਕਰੋਨਾ ਵਾਇਰਸ ਦੇ 8,603 ਨਵੇਂ ਕੇਸ, 415 ਮੌਤਾਂ

ਦੇਸ਼ ਵਿੱਚ ਕਰੋਨਾ ਵਾਇਰਸ ਦੇ 8,603 ਨਵੇਂ ਕੇਸ, 415 ਮੌਤਾਂ

ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 99,974 ਹੋਈ

ਸ਼ਹਿਰ

View All