DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਿਗਮ ਟੀਮ ਨੇ ਰਾਜਿੰਦਰਾ ਝੀਲ ਦੇ ਵਿਕਾਸ ਦਾ ਮੋਰਚਾ ਸਾਂਭਿਆ

ਫੰਡਾਂ ਦੀ ਉਡੀਕ ਛੱਡ ਨਿਗਮ ਦੇ ਸਰੋਤਾਂ ਨਾਲ ਸ਼ੁਰੂ ਕੀਤੀ ਸਫ਼ਾਈ ਮੁਹਿੰਮ

  • fb
  • twitter
  • whatsapp
  • whatsapp
featured-img featured-img
ਰਾਜਿੰਦਰਾ ਝੀਲ ’ਤੇ ਸਫ਼ਾਈ ਅਤੇ ਫੁਹਾਰਿਆਂ ਦੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਮੇਅਰ ਕੁੰਦਨ ਗੋਗੀਆ ਅਤੇ ਹੋਰ। -ਫੋਟੋ: ਭੰਗੂ
Advertisement
ਸ਼ਾਹੀ ਸ਼ਹਿਰ ਦੀ ਇਤਿਹਾਸਕ ਧਰੋਹਰ ਰਾਜਿੰਦਰਾ ਝੀਲ ਦੀ ਕਾਇਆ-ਕਲਪ ਕਰਨ ਲਈ ਮੇਅਰ ਕੁੰਦਨ ਗੋਗੀਆ ਨੇ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ। ਵਿਕਾਸ ਕਾਰਜਾਂ ਲਈ ਸਰਕਾਰੀ ਫੰਡਾਂ ਦੀ ਲੰਬੀ ਉਡੀਕ ਕਰਨ ਦੀ ਬਜਾਇ ਵਿਕਾਸ ਅਤੇ ਸੁਧਾਰ ਲਈ ਨਗਰ ਨਿਗਮ ਦੀ ਟੀਮ ਮੈਦਾਨ ਵਿੱਚ ਉਤਰ ਗਈ ਹੈ। ਬਿਨਾਂ ਕਿਸੇ ਵਾਧੂ ਵਿੱਤੀ ਬੋਝ ਦੇ ਕਾਰਪੋਰੇਸ਼ਨ ਦੇ ਆਪਣੇ ਸਟਾਫ਼ ਅਤੇ ਸਾਧਨਾਂ ਦੀ ਵਰਤੋਂ ਕਰ ਕੇ ਝੀਲ ਦੀ ਸਫ਼ਾਈ ਅਤੇ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਹੈ।

ਮੌਕੇ ਦਾ ਜਾਇਜ਼ਾ ਲੈਂਦਿਆਂ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਵੱਡੇ ਫੰਡਾਂ ਦੇ ਗੇੜ ਵਿੱਚ ਪੈ ਕੇ ਸਮਾਂ ਬਰਬਾਦ ਕਰਨ ਦੀ ਬਜਾਇ ਨਿਗਮ ਦੇ ਆਪਣੇ ਸਰੋਤਾਂ ਜ਼ਰੀਏ ਹੀ ਮੁਲਾਜ਼ਮਾਂ ਦੀ ਮਦਦ ਨਾਲ ਸਫ਼ਾਈ ਅਤੇ ਫੁਹਾਰਿਆਂ ਦੀ ਮੁਰੰਮਤ ਸ਼ੁਰੂ ਕਰਵਾਈ ਹੈ ਜਿਸ ਤਹਿਤ ਨਿਗਮ ਦੇ ਸਫ਼ਾਈ ਸੇਵਕ ਝੀਲ ਵਿੱਚੋਂ ਗੰਦਗੀ ਕੱਢਣ ਵਿੱਚ ਜੁਟ ਗਏ ਅਤੇ ਤਕਨੀਕੀ ਟੀਮ ਵੱਲੋਂ ਫੁਹਾਰਿਆਂ ਨੂੰ ਮੁੜ ਚਾਲੂ ਕਰ ਰਹੇ ਹਨ।

Advertisement

ਝੀਲ ਦੇ ਸੁੰਦਰੀਕਰਨ ਨੂੰ ਲੈ ਕੇ ਅਗਲੇਰੀ ਯੋਜਨਾ ਸਾਂਝੀ ਕਰਦਿਆਂ ਮੇਅਰ ਨੇ ਦੱਸਿਆ ਕਿ ਸਫ਼ਾਈ ਤੋਂ ਬਾਅਦ ਅਗਲੇ ਪੜਾਅ ਵਿੱਚ ਇੱਥੇ ਆਧੁਨਿਕ ਵਾਕਿੰਗ ਟਰੈਕ, ਬੈਠਣ ਲਈ ਨਵੇਂ ਬੈਂਚ ਅਤੇ ਖ਼ੂਬਸੂਰਤ ਲਾਈਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਦੀ ਗੁਣਵੱਤਾ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ।

Advertisement

ਵਿਧਾਇਕ ਕੋਹਲੀ ਵੱਲੋਂ 1.33 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਪਟਿਆਲਾ (ਖੇਤਰੀ ਪ੍ਰਤੀਨਿਧ): ਸਥਾਨਕ ਸ਼ਹਿਰ ਦੀ ਵਾਰਡ ਨੰਬਰ 37 ਵਿੱਚ ਵਿਕਾਸ ਨੂੰ ਹੋਰ ਤੇਜ਼ੀ ਮਿਲੀ ਜਦੋਂ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਸੂਲਰ ਚੌਕ ਤੋਂ ਸ਼ੀਸ਼ ਮਹਿਲ ਚੌਕ ਤੱਕ ਤਿਆਰ ਕੀਤੇ ਗਏ ਨਵੇਂ ਰਸਤੇ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਨੇ ਦੱਸਿਆ ਕਿ ਇਹ ਪ੍ਰਾਜੈਕਟ ਕਰੀਬ 1.33 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨਾਲ ਇਲਾਕੇ ਦੀ ਆਵਾਜਾਈ ਪ੍ਰਣਾਲੀ ਵਿੱਚ ਸੁਧਾਰ ਆਵੇਗਾ ਅਤੇ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਵਿੱਚ ਸਹੂਲਤ ਮਿਲੇਗੀ। ਸ੍ਰੀ ਕੋਹਲੀ ਨੇ ਕਿਹਾ ਕਿ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾ ਰਿਹਾ ਹੈ ਅਤੇ ਅਗਾਂਹ ਵੀ ਵਿਕਾਸ ਕਾਰਜ ਜਾਰੀ ਰਹਿਣਗੇ। ਇਸ ਮੌਕੇ ਐੱਮ ਸੀ ਰੇਣੂ ਬਾਲਾ, ਭੁਪਿੰਦਰ ਸਿੰਘ ਚੀਮਾ, ਮਨਿੰਦਰ ਸਿੰਘ ਅਤੇ ਸੁਰਜੀਤ ਸਿੰਘ ਚਿੰਨਾ ਸਮੇਤ ਇਲਾਕੇ ਦੇ ਵੱਡੀ ਗਿਣਤੀ ਵਿੱਚ ਨਿਵਾਸੀ ਮੌਜੂਦ ਰਹੇ।

Advertisement
×