ਗੈਸ ਪਲਾਂਟ ਦੀ ਮੈਨੇਜਮੈਂਟ ਨਾਲ ਮੀਟਿੰਗ ਬੇਸਿੱਟਾ ਰਹੀ

ਗੈਸ ਪਲਾਂਟ ਦੀ ਮੈਨੇਜਮੈਂਟ ਨਾਲ ਮੀਟਿੰਗ ਬੇਸਿੱਟਾ ਰਹੀ

ਗੈਸ ਪਲਾਂਟ ਵਰਕਰਜ਼ ਯੂਨੀਅਨ ਦੇ ਕਾਰਕੁਨ ਤੇ ਜਥੇਬੰਦੀਆਂ ਦੇ ਆਗੂ ਪਲਾਂਟ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ।

ਹਰਵਿੰਦਰ ਕੌਰ ਨੌਹਰਾ
ਨਾਭਾ, 3 ਦਸੰਬਰ

ਗੈਸ ਪਲਾਂਟ ਵਰਕਰਜ਼ ਯੂਨੀਅਨ ਦੇ 17 ਮੈਂਬਰਾਂ ਨੂੰ ਗੈਸ ਪਲਾਂਟ ਮੈਨੇਜਮੈਂਟ ਨੇ ਪਿਛਲੇ ਲੰਬੇ ਸਮੇਂ ਤੋਂ ਕੰਮ ਤੋਂ ਹਟਾਇਆ ਹੋਇਆ ਹੈ, ਜਿਸ ਕਰ ਕੇ ਇਲਾਕੇ ਦੀਆਂ ਭਰਾਤਰੀ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਜ਼ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨਾਭਾ, ਪਸ਼ੂ ਪਾਲਣ ਵਿਭਾਗ ਯੂਨੀਅਨ ਨਾਭਾ, ਪੈਪਸੀਕੋ ਵਰਕਰਜ਼ ਯੁਨੀਅਨ ਚੰਨੋ, ਦਿਹਾਤੀ ਮਜ਼ਦੂਰ ਸਭਾ ਭਵਾਨੀਗੜ੍ਹ, ਨਗਰ ਕੌਂਸਲਰ ਯੂਨੀਅਨ ਨਾਭਾ ਆਦਿ ਦੇ ਸਹਿਯੋਗ ਨਾਲ ਗੈਸ ਪਲਾਂਟ ’ਚੋਂ ਕੱਢੇ ਗਏ ਕਾਮਿਆਂ ਨੇ ਸੰਘਰਸ਼ ਦਾ ਰਾਹ ਅਪਣਾਇਆ ਅਤੇ 23 ਨਵੰਬਰ ਨੂੰ ਨਾਭਾ ਤੋਂ ਭਵਾਨੀਗੜ੍ਹ ਨੂੰ ਜਾਂਦਾ ਰੋਡ ਵੀ ਜਾਮ ਕੀਤਾ ਗਿਆ ਸੀ।

ਪ੍ਰੈੱਸ ਦੇ ਨਾਮ ਜਾਰੀ ਬਿਆਨ ਵਿੱਚ ਆਗੂਆਂ ਨੇ ਦੱਸਿਆ ਕਿ ਮੀਟਿੰਗ ’ਚ ਕੇਂਦਰੀ ਮੈਨੇਜਮੈਂਟ ਅਫ਼ਸਰ ਤੇ ਪਲਾਂਟ ਮੈਨੈਜਰ, ਐੱਸਡੀਐੱਮ ਨਾਭਾ, ਐੱਸਐੱਚਓ ਨਾਭਾ, ਡੀਐੱਸਪੀ ਅਤੇ ਦੇ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ। ਮੀਟਿੰਗ ਵਿੱਚ ਮੈਨੇਜਮੈਂਟ ਦਾ ਕੋਈ ਵੀ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ। ਹੁਣ ਭਰਾਤਰੀ ਜਥੇਬੰਦੀਆਂ ਵੱਲੋਂ ਸਾਂਝੀ ਮੀਟਿੰਗ ਸੱਦ ਕੇ ਸੰਘਰਸ਼ ਦੀ ਅਗਲੀ ਰੂਪਰੇਖਾ ਉਲੀਕੀ ਜਾਵੇਗੀ ਅਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪਲਾਂਟ ਮੈਨੇਜਮੈਂਟ ਤੇ ਨਾਭਾ ਪ੍ਰਸ਼ਾਸਨ ਦੀ ਹੋਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All