DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸ਼ਹੀਦ ਦੀ ਕੁਰਬਾਨੀ ਸਦਾ ਯਾਦ ਰੱਖੀ ਜਾਵੇਗੀ: ਸੈਣੀ

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਪੰਜਾਬ ’ਚ ਭਾਜਪਾ ਸਰਕਾਰ ਬਣਾਉਣ ਦਾ ਹੋਕਾ

  • fb
  • twitter
  • whatsapp
  • whatsapp
Advertisement

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ 21 ਸਾਲਾਂ ਬਾਅਦ ਜਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਦਾ ਬਦਲਾ ਲੈਂਦਿਆਂ ਲੰਡਨ ਵਿੱਚ ਮਾਈਕਲ ਓਡਵਾਇਰ ਨੂੰ ਮੌਤ ਦੇ ਘਾਟ ਉਤਾਰਿਆ ਸੀ। ਉਨ੍ਹਾਂ ਲੋਕਾਂ ਨੂੰ ਇਸ ਇਤਿਹਾਸਕ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣ ਦੀ ਅਪੀਲ ਕੀਤੀ। ਪੰਜਾਬ ਦੀ ਖੁਸ਼ਹਾਲੀ ਲਈ ਉਨ੍ਹਾਂ ਇੱਥੇ ਵੀ ਭਾਜਪਾ ਸਰਕਾਰ ਸਥਾਪਤ ਕਰਨ ਦਾ ਸੰਕਲਪ ਲੈਣ ਦਾ ਹੋਕਾ ਦਿੱਤਾ। ਉਹ ਇੱਥੇ ਹਾਂਡਾ ਪੈਲੇਸ ਸਨੌਰ ’ਚ ਕੰਬੋਜ ਭਾਈਚਾਰੇ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ ਕਰਵਾਏ ਗਏ ਸਮਾਗਮ ’ਚ ਪੁੱਜੇ ਸਨ।

ਕੰਬੋਜ ਭਲਾਈ ਮੰਚ ਪੰਜਾਬ ਦੇ ਸੂਬਾ ਪ੍ਰ੍ਧਾਨ ਡਾ. ਹਰਦੀਪ ਸਿੰਘ ਕੰਬੋਜ (ਸਨੌਰ) ਅਤੇ ਭਾਜਪਾ ਆਗੂ ਅਮਨ ਢੋਟ ਦੇ ਵਿਸ਼ੇਸ਼ ਸੱਦੇ ’ਤੇ ਪੁੱਜੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਕੰਬੋਜ ਭਾਈਚਾਰੇ ਵੱਲੋਂ ਸਨਮਾਨ ਕੀਤਾ ਗਿਆ। ਇੱਥੇ ਸੱਦਣ ਲਈ ਉਨ੍ਹਾਂ ਹਰਦੀਪ ਕੰਬੋਜ ਤੇ ਅਮਨ ਢੋਟ ਦਾ ਧੰਨਵਾਦ ਕੀਤਾ ਤੇ ਮਗਰੋਂ ਸ਼ਹੀਦ ਊਧਮ ਸਿੰਘ ਪਾਰਕ ਕਮੇਟੀ ਸਨੌਰ ਨੂੰ 11 ਲੱਖ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਹਰਿਆਣਾ ਸਰਕਾਰ ਵੱਲੋਂ 217 ਵਿੱਚੋਂ ਹੁਣ ਹੀ 30 ਫੀਸਦੀ ਵਾਅਦੇ ਪੂਰੇ ਕਰਨ ਦਾ ਦਾਅਵਾ ਕਰਦਿਆਂ ਉਨ੍ਹਾਂ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਉਨ੍ਹਾਂ ਦੇ ਕਿੰਨੇ ਵਾਅਦੇ ਪੂਰੇ ਕੀਤੇ ਗਏ ਹਨ? ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ, ਸਾਬਕਾ ਚੇਅਰਮੈਨ ਹਰਵਿੰਦਰ ਹਰਪਾਲਪੁਰ, ਜ਼ਿਲ੍ਹਾ ਪ੍ਰਧਾਨ ਜਸਪਾਲ ਗਗਰੌਲੀ, ਹਰਮੇਸ਼ ਗੋਇਲ, ਵਿਧਾਇਕ ਰਾਮ ਕੁਮਾਰ ਕਸ਼ਯਪ, ਚੌਧਰੀ ਓਮ ਪ੍ਰਕਾਸ਼ ਅਤੇ ਬਾਬਾ ਭੁੰਮਣ ਸ਼ਾਹ ਸਿਰਸਾ ਮੌਜੂਦ ਸਨ।

Advertisement

ਮੁੱਖ ਮੰਤਰੀ ਭਾਜਪਾ ਆਗੂਆਂ ਦੇ ਘਰ ਵੀ ਪੁੱਜੇ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ ’ਚ ਸ਼ਾਮਲ ਹੋਣ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੋ ਭਾਜਪਾ ਆਗੂਆਂ ਦੇ ਘਰ ਵੀ ਪੁੱਜੇ। ਹਵਾਈ ਜਹਾਜ਼ ਰਾਹੀਂ ਸਨੌਰ ਪੁੱਜੇ ਮੁੱਖ ਮੰਤਰੀ ਨੇ ਆਰ ਐੱਸ ਐੱਸ ਆਗੂ ਨੀਰਜ ਗੁਪਤਾ ਦੇ ਘਰ ਸਮਾਗਮ ਤੋਂ ਪਹਿਲਾਂ ਹਾਜ਼ਰੀ ਲੁਆਈ ਜਦਕਿ ਸਮਾਗਮ ਤੋਂ ਬਾਅਦ ਉਹ ਨੌਜਵਾਨ ਭਾਜਪਾ ਆਗੂ ਅਮਨ ਢੋਟ ਦੇ ਘਰ ਵੀ ਪੁੱਜੇ। ਸਨੌਰ ਦੇ ‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਦੇ ਅਤਿ ਕਰੀਬੀ ਰਹੇ ਅਮਨ ਢੋਟ ਪਿਛਲੇ ਸਮੇਂ ਦੌਰਾਨ ਨਾਇਬ ਸੈਣੀ ਦੇ ਰਾਹੀਂ ਹੀ ਭਾਜਪਾ ’ਚ ਸ਼ਾਮਲ ਹੋਏ ਹਨ। ਇਸੇ ਤਰ੍ਹਾਂ ਸ਼ਹੀਦੀ ਸਮਾਗਮ ਦੌਰਾਨ ਵੀ ਉਹ ਆਪਣੇ ਪੁਰਾਣੇ ਸਾਥੀ ਤੇ ਸਾਬਕਾ ਚੇਅਰਮੈਨ ਹਰਵਿੰਦਰ ਹਰਪਾਲਪੁਰ ਨੂੰ ਵੀ ਮਿਲੇ। ਇੱਥੇ ਬੁਲਾਉਣ ਲਈ ਸਨੌਰ ਤੋਂ ਟਿਕਟ ਦੇ ਦਾਅਵੇਦਾਰ ਹਰਦੀਪ ਕੰਬੋਜ ਦਾ ਮੰਚ ਤੋਂ ਹੀ ਧੰਨਵਾਦ ਕਰਦਿਆਂ ਉਨ੍ਹਾਂ ਦਾ ਸਿਆਸੀ ਕੱਦ ਵਧਾਇਆ। ਇਸੇ ਤਰ੍ਹਾ ਉਨ੍ਹਾਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਗਗਰੌਲੀ ਅਤੇ ਹਰਮੇਸ਼ ਗੋਇਲ ਸਮੇਤ ਹੋਰ ਭਾਜਪਾਈ ਆਗੂਆਂ ਨਾਲ ਵੀ ਵਿਸ਼ੇਸ਼ ਤੌਰ ’ਤੇ ਮੁਲਾਕਾਤਾਂ ਕੀਤੀਆਂ।

Advertisement
Advertisement
×