ਛੇ ਦਿਨ ਤੋਂ ਬਿਜਲੀ ਦੇ ਟਾਵਰ ’ਤੇ ਡਟੇ ਹੋਏ ਨੇ ਲਾਈਨਮੈਨ : The Tribune India

ਮੰਗਾਂ ਲਈ ਸੰਘਰਸ਼

ਛੇ ਦਿਨ ਤੋਂ ਬਿਜਲੀ ਦੇ ਟਾਵਰ ’ਤੇ ਡਟੇ ਹੋਏ ਨੇ ਲਾਈਨਮੈਨ

ਛੇ ਦਿਨ ਤੋਂ ਬਿਜਲੀ ਦੇ ਟਾਵਰ ’ਤੇ ਡਟੇ ਹੋਏ ਨੇ ਲਾਈਨਮੈਨ

ਟਾਵਰ ’ਤੇ ਚੜ੍ਹੇ ਹੋਏ ਅਪਰੈਂਟਿਸ ਲਾਈਨਮੈਨ ਯੂਨੀਅਨ ਦੇ ਕਾਰਕੁਨ।

ਸਰਬਜੀਤ ਸਿੰਘ ਭੰਗੂ

ਪਟਿਆਲਾ, 25 ਸਤੰਬਰ

ਲਾਈਨਮੈਨਾਂ ਤੇ ਸਹਾਇਕ ਲਾਈਨਮੈਨਾਂ ਦੀਆਂ ਦੋ ਹਜ਼ਾਰ ਅਸਾਮੀਆਂ ਭਰਨ ਸਬੰਧੀ ਸਰਕਾਰ ਵੱਲੋਂ ਰੱਖੀ ਗਈ ਲਿਖਤੀ ਟੈਸਟ ਦੀ ਸ਼ਰਤ ਰੱਦ ਕਰਵਾਉਣ ਲਈ ਵਿੱਢੇ ਸੰਘਰਸ਼ ਦੌਰਾਨ ਬਿਜਲੀ ਟਾਵਰ ’ਤੇ ਚੜ੍ਹੇ ਅਪਰੈਂਟਿਸ ਲਾਈਨਮੈਨ ਯੂਨੀਅਨ ਦੇ ਛੇ ਆਗੂ ਅੱਜ ਮੀਂਹ ਵਿੱਚ ਵੀ ਆਪਣੀਆਂ ਮੰਗਾਂ ਦੇ ਹੱਕ ਵਿੱਚ ਡਟੇ ਰਹੇ।

ਟਾਵਰ ’ਤੇ ਚੜ੍ਹੇ ਧਰਨਾਕਾਰੀ ਫੱਟਿਆਂ ਤੇ ਪੱਲੀਆਂ ਨਾਲ ਜੁਗਾੜੂ ਛੰਨਾ ਬਣਾ ਕੇ ਛੇ ਦਿਨਾਂ ਤੋਂ ਦਿਨ-ਰਾਤ ਲੰਘਾ ਰਹੇ ਹਨ, ਜਦਕਿ ਇਨ੍ਹਾਂ ਦੇ ਦਰਜਨਾਂ ਸਾਥੀ ਇਸ ਟਾਵਰ ਹੇਠ ਟਰਾਲੀਆਂ ’ਤੇ ਤੰਬੂ ਲਾ ਕੇ ਪਿਛਲੇ 61 ਦਿਨਾਂ ਤੋਂ ਪੱਕਾ ਮੋਰਚਾ ਲਾਈ ਬੈਠੇ ਹਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ’ਚ ਲੜਕੀਆਂ ਵੀ ਸ਼ਾਮਲ ਹਨ। ਯੂਨੀਅਨ ਆਗੂਆਂ ਦੀਆਂ ਪਾਵਰਕੌਮ ਮੈਨੇਜਮੈਂਟ ਨਾਲ ਹੋਈਆਂ ਹੁਣ ਤੱਕ ਦੀਆਂ ਸਾਰੀਆਂ ਮੀਟਿੰਗਾਂ ਬੇਸਿੱਟਾ ਸਾਬਤ ਹੋਈਆਂ ਹਨ। ਮੈਨੇਜਮੈਂਟ ਨੇ ਟੈਸਟ ਦੀ ਸ਼ਰਤ ਵਾਪਸ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ‘ਆਪ’ ਸਰਕਾਰ ਨੇ ਪਹਿਲਾਂ ਲਾਈਨਮੈਨਾਂ ਦੀਆਂ 1690 ਅਸਾਮੀਆਂ ਕੱਢੀਆਂ ਸਨ, ਜੋ ਯੂਨੀਅਨ ਦੀ ਮੰਗ ਮਗਰੋਂ ਵਧਾ ਕੇ 2000 ਕੀਤੀ ਗਈ ਸੀ, ਪਰ ਇਸ ਦੇ ਨਾਲ ਹੀ ਲਿਖਤੀ ਟੈਸਟ ਦੀ ਸ਼ਰਤ ਵੀ ਲਾ ਦਿੱਤੀ ਗਈ। ਯੂਨੀਅਨ ਦਾ ਤਰਕ ਹੈ ਕਿ ਹੁਣ ਤੱਕ ਲਾਈਨਮੈਨਾਂ ਵਜੋਂ ਭਰਤੀ ਅਪਰੈਂਟਿਸ ਦੌਰਾਨ ਬਣਦੀ ਮੈਰਿਟ ਦੇ ਆਧਾਰ ’ਤੇ ਹੀ ਹੁੰਦੀ ਆਈ ਹੈ। ਉਨ੍ਹਾਂ ਸਰਕਾਰ ਵੱਲੋਂ ਲਿਖਤੀ ਟੈਸਟ ਦੀ ਰੱਖ ਸ਼ਰਤ ਨੂੰ ਤੁਗਲਕੀ ਫਰਮਾਨ ਦੱਸਿਆ ਹੈ। ਸਰਕਾਰੀ ਬੁਲਾਰੇ ਦਾ ਕਹਿਣਾ ਹੈ ਕਿ ਜੇਕਰ ਇਹ ਉਮੀਦਵਾਰ ਖ਼ੁਦ ਨੂੰ ਲਾਈਨਮੈਨ ਦੀ ਪੋਸਟ ਦੇ ਕਾਬਿਲ ਸਮਝਦੇ ਹਨ ਤਾਂ ਫੇਰ ਇਨ੍ਹਾਂ ਨੂੰ ਟੈਸਟ ਦਾ ਵਿਰੋਧ ਕਰਨ ਦੀ ਕੋਈ ਲੋੜ ਨਹੀਂ। ਜ਼ਿਕਰਯੋਗ ਹੈ ਕਿ ਟੈਸਟ ਦੀ ਸ਼ਰਤ ਰੱਦ ਕਰਵਾਉਣ, ਪੋਸਟਾਂ ’ਚ ਹੋਰ ਵਾਧਾ ਤੇ ਉਮਰ ਹੱਦ ’ਚ ਛੋਟ ਦੇਣ ਆਦਿ ਮੰਗਾਂ ਦੀ ਪੂਰਤੀ ਲਈ ਯੂਨੀਅਨ ਵੱਲੋਂ ਸੂਬਾਈ ਪ੍ਰਧਾਨ ਰਾਕੇਸ਼ ਕੁਮਾਰ ਫ਼ਾਜ਼ਿਲਕਾ ਦੀ ਅਗਵਾਈ ਹੇਠ ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਅੱਗੇ ਲਾਇਆ ਪੱਕਾ ਮੋਰਚਾ ਅੱਜ 61ਵੇਂ ਦਿਨ ਵੀ ਜਾਰੀ ਰਿਹਾ। ਯੂਨੀਅਨ ਆਗੂ ਪਵਿੱਤਰ ਸਿੰਘ ਸੰਗਤਪੁਰਾ ਦਾ ਕਹਿਣਾ ਸੀ ਕਿ ਮੰਗਾਂ ਦੀ ਪੂਰਤੀ ਤੱਕ ਇਹ ਸੰਘਰਸ਼ ਜਾਰੀ ਰਹੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁਰੰਗਾਂ ਦਾ ਦੇਸ਼ ਨੌਰਵੇ

ਸੁਰੰਗਾਂ ਦਾ ਦੇਸ਼ ਨੌਰਵੇ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਸ਼ਹਿਰ

View All