ਪ੍ਰਦੂਸ਼ਿਤ ਪਾਣੀ ਦੀ ਸਪਲਾਈ ਦਾ ਮਾਮਲਾ ਭਖਿਆ
ਇੱਥੇ ਨਗਰ ਕੌਂਸਲ ਵਲੋਂ ਸ਼ਹਿਰ ਵਿੱਚ ਵਾਟਰ ਵਰਕਸ ਤੋਂ ਲਗਾਤਾਰ ਕੀਤੀ ਜਾ ਰਹੀ ਪ੍ਰਦੂਸ਼ਿਤ ਤੇ ਸੀਵਰੇਜ ਮਿਲੇ ਪਾਣੀ ਦੀ ਬਦਬੂ ਮਾਰਦੀ ਸਪਲਾਈ ਦਾ ਮਸਲਾ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ ਅਤੇ ਸ਼ਹਿਰ ਦੇ ਲੋਕਾਂ ਵਿਚ ਇਸ ਮਸਲੇ ਖ਼ਿਲਾਫ਼ ਰੋਹ...
ਇੱਥੇ ਨਗਰ ਕੌਂਸਲ ਵਲੋਂ ਸ਼ਹਿਰ ਵਿੱਚ ਵਾਟਰ ਵਰਕਸ ਤੋਂ ਲਗਾਤਾਰ ਕੀਤੀ ਜਾ ਰਹੀ ਪ੍ਰਦੂਸ਼ਿਤ ਤੇ ਸੀਵਰੇਜ ਮਿਲੇ ਪਾਣੀ ਦੀ ਬਦਬੂ ਮਾਰਦੀ ਸਪਲਾਈ ਦਾ ਮਸਲਾ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ ਅਤੇ ਸ਼ਹਿਰ ਦੇ ਲੋਕਾਂ ਵਿਚ ਇਸ ਮਸਲੇ ਖ਼ਿਲਾਫ਼ ਰੋਹ ਵੱਧਦਾ ਜਾ ਰਿਹਾ ਹੈ। ਅੱਜ ਇੱਥੇ ਬਿਰਧ ਆਸ਼ਰਮ ਵਿੱਚ ਕੜਕਦੀ ਠੰਢ ਵਿੱਚ ਜਨਤਕ ਜੱਥੇਬੰਦੀਆਂ ਦੇ ਸੱਦੇ ’ਤੇ ਇੱਕਠ ਹੋਇਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਪ੍ਰਸ਼ਾਸਨ ਅਤੇ ਕੌਂਸਲ ਨੂੰ ਵਾਰ ਵਾਰ ਧਿਆਨ ਦਿਵਾਉਣ ਦੇ ਬਾਵਜੂਦ ਉਹ ਇਸ ਮਾਮਲੇ ਸਬੰਧੀ ਸੰਜੀਦਾ ਨਹੀਂ, ਸਿਰਫ਼ ਲਿਪਾਪੋਚੀ ਕਰਕੇ ਡੰਗ ਟਪਾਈ ਕਰ ਰਹੇ ਹਨ। ਲੋਕ ਚੇਤਨਾ ਮੰਚ ਦੇ ਆਗੂ ਹਰਭਗਵਾਨ ਗੁਰਨੇ, ਮਹਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਬਜੀਤ ਸ਼ਰਮਾ, ਜ਼ਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਜਗਜੀਤ ਭੁਟਾਲ, ਡਾ. ਬਿਹਾਰੀ ਮੰਡੇਰ, ਸਾਬਕਾ ਐੱਮ ਸੀ ਨੀਟੂ ਸ਼ਰਮਾ, ਨਾਥਾ ਸਿੰਘ ਐੱਮ ਸੀ, ਲਛਮਣ ਅਲੀਸ਼ੇਰ, ਗੁਰਚਰਨ ਸਿੰਘ, ਗੁਰਨਾਮ ਸਿੰਘ ਸੰਧੂ ਨੰਬਰਦਾਰ, ਤਰਨ ਖਰੌੜ, ਸੁਖਪਾਲ ਸ਼ਰਮਾ,ਮਨਜੀਤ ਸਿੰਘ ਨੇ ਕਿਹਾ ਕਿ ਅੱਜ ਅਸੀਂ ਜਲ ਸਰੋਤ ਮੰਤਰੀ ਵਰਿੰਦਰ ਗੋਇਲ ਨੂੰ ਮੰਗ ਪੱਤਰ ਦੇ ਰਹੇ ਹਾਂ ਕਿ ਹਫ਼ਤੇ ਵਿੱਚ ਪਾਣੀ ਦੇ ਮਸਲੇ ਦਾ ਹੱਲ ਕੀਤਾ ਜਾਵੇ ਨਹੀਂ ਤਾਂ 17 ਜਨਵਰੀ ਨੂੰ ਮੀਟਿੰਗ ਕਰਕੇ ਸ਼ੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਮੰਤਰੀ ਦੇ ਨੁਮਾਇੰਦਿਆਂ ਨੇ ਇੱਕਠ ਵਿੱਚ ਆ ਕੇ ਮੰਗ ਪੱਤਰ ਲਿਆ ਤੇ ਮੰਤਰੀ ਨੂੰ ਤੁਰੰਤ ਪਹੁੰਚਾਉਣ ਦਾ ਤੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ।

