ਪਟਿਆਲਾ ਵਿੱਚ ਵਣਪਾਲ ਦਫ਼ਤਰ ਬਾਹਰ ਭੁੱਖ ਹੜਤਾਲ ਜਾਰੀ

ਪਟਿਆਲਾ ਵਿੱਚ ਵਣਪਾਲ ਦਫ਼ਤਰ ਬਾਹਰ ਭੁੱਖ ਹੜਤਾਲ ਜਾਰੀ

ਗੁਰਨਾਮ ਸਿੰਘ ਅਕੀਦਾ

ਪਟਿਆਲਾ, 29 ਅਕਤੂਬਰ

ਜੰਗਲਾਤ ਕਾਮਿਆ ਵੱਲੋਂ ਅੱਜ ਸਾਊਥ ਸਰਕਲ ਵਿਚ ਆਉਂਦੇ ਕਈ ਜ਼ਿਲ੍ਹਿਆਂ ਦੇ ਵਣਪਾਲ ਦੇ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰੱਖੀ। ਅੱਜ ਇਹ ਐਲਾਨ ਦੁਹਰਾਇਆ ਕਿ ਜੇ ਮੰਗਾਂ ’ਤੇ ਗ਼ੌਰ ਨਾ ਕੀਤੀ ਗਈ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਜੰਗਲਾਤ ਜਥੇਬੰਦੀ ਦੇ ਮੁੱਖ ਆਗੂ ਜਗਮੋਹਨ ਸਿੰਘ ਨੌਲਖਾ ਨੇ ਦੱਸਿਆ ਕਿ ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ, ਜ਼ਿਲ੍ਹਾ ਸ਼ਾਖਾ ਪਟਿਆਲਾ ਵੱਲੋਂ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਦੂਸਰੇ ਦਿਨ ਸਿਆਪਾ ਕੀਤਾ। ਅੱਜ ਦੀ ਭੁੱਖ ਹੜਤਾਲ ’ਤੇ ਦੇਸ਼ ਰਾਜ ਸਮਾਣਾ ਅਤੇ ਸਤਪਾਲ ਸਮਾਣਾ ਰੇਂਜ ਤੋਂ ਬੈਠੇ। ਭੁੱਖ ਹੜਤਾਲੀ ਕੈਂਪ ਅੱਗੇ ਹੋਈ ਰੈਲੀ ਵਿੱਚ ਆਗੂਆਂ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਸਿੰਘ ਨੋਲੱਖਾ, ਕੁਲਵਿੰਦਰ ਸਿੰਘ ਕਾਲਵਾ, ਤਰਲੋਚਨ ਮਾੜੂ, ਦਰਸ਼ਨ ਸਿੰਘ ਮੱਲੇਵਾਲ, ਬਲਵਿੰਦਰ ਸਿੰਘ ਨਾਭਾ, ਤਰਲੋਚਨ ਸਿੰਘ ਮੰਡੋਲੀ ਰਾਜਪੁਰਾ, ਗੁਰਮੇਲ ਸਿੰਘ ਸਮਾਣਾ ਨੇ ਐਲਾਨ ਕੀਤਾ ਕਿ ਭੁੱਖ-ਹੜਤਾਲੀ ਤਨਖ਼ਾਹਾਂ ਜਾਰੀ ਕਰਨ ਤੇ ਜੰਗਲਾਤ ਵਿੱਚ ਹੋ ਰਹੀਆਂ ਬੇਨਿਯਮਾਂ ਨੂੰ ਨੱਥ ਪਾਉਣ ਤੱਕ ਜਾਰੀ ਰੱਖੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਬਣਾਂਵਾਲਾ ਤਾਪ ਘਰ ਵਿੱਚ ਪੁੱਜੀ ਕੋਲੇ ਵਾਲੀ ਗੱਡੀ, ਅੰਮ੍ਰਿਤਸਰ ਤੋਂ ਹਰਿ...

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸੂਬਾ ਸਰਕਾਰਾਂ ਤੋਂ ਵੀਰਵਾਰ ਤੱਕ ਸਟੇਟਸ ਰਿ...

ਸ਼ਹਿਰ

View All