ਦੁਕਾਨਦਾਰਾਂ ਵੱਲੋਂ ਲਗਾਈ ਅੱਗ ਹਨੇਰੀ ਨਾਲ ਫੈਲੀ

ਦੁਕਾਨਦਾਰਾਂ ਵੱਲੋਂ ਲਗਾਈ ਅੱਗ ਹਨੇਰੀ ਨਾਲ ਫੈਲੀ

ਦੇਰ ਰਾਤ ਅੱਗ ਬੁੱਝਣ ਮਗਰੋਂ ਆਏ ਫਾਇਰ ਟੈਂਡਰ ਤੇ ਤਬਾਹੀ ਦਾ ਦ੍ਰਿਸ਼।

ਹਰਜੀਤ ਸਿੰਘ

ਖਨੌਰੀ, 7 ਅਪਰੈਲ

ਬੀਤੀ ਰਾਤ ਸਥਾਨਕ ਟਰੱਕ ਕਬਾੜ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਕਬਾੜ ਅਤੇ ਰਹਿੰਦ ਖੂੰਹਦ ਨੂੰ ਅੱਗ ਲਗਾਏ ਜਾਣ ਮਗਰੋਂ ਚੱਲੀ ਹਨੇਰੀ ਨਾਲ ਦੇਖਦੇ ਹੀ ਦੇਖਦੇ ਅੱਗ ਫੈਲਦੀ ਗਈ ਅਤੇ ਅੱਗ ਘੱਗਰ ਦਰਿਆ ਦੇ ਪਾਰ ਖੇਤਾਂ ਵੱਲ ਨੂੰ ਵਧਣੀ ਸ਼ੁਰੂ ਹੋ ਗਈ। ਅੱਗ ਦੀ ਸੂਚਨਾ ਮਿਲਦੇ ਹੀ ਸਥਾਨਕ ਖਨੌਰੀ ਪਿੰਡ ਵਾਸੀਆਂ ਵੱਲੋਂ ਵੱਡੀ ਗਿਣਤੀ ਵਿੱਚ ਅੱਗ ਬੁਝਾਉਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ। ਸਥਾਨਕ ਲੋਕਾਂ ਵੱਲੋਂ ਲਾਈਨਾਂ ਬਣਾ ਕੇ ਘੱਗਰ ਦਰਿਆ ’ਚੋਂ ਬਾਲਟੀਆਂ ਨਾਲ ਪਾਣੀ ਕੱਢ ਕੇ ਅਤੇ ਟਰੈਕਟਰਾਂ ਨਾਲ ਲੱਗੇ ਸਪਰੇਅ-ਪੰਪਾਂ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਗੁਰਨੇ ਨੇ ਦੱਸਿਆ ਕਿ ਟਰੱਕ ਕਬਾੜ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਪਹਿਲਾਂ ਵੀ ਇਸ ਤਰ੍ਹਾਂ ਅੱਗ ਲਗਾਈ ਜਾਂਦੀ ਹੈ ਜਿਸ ਨਾਲ ਸਾਰੇ ਪਿੰਡ ’ਚ ਜ਼ਹਿਰੀਲਾ ਧੂੰਆਂ ਫੈਲ ਜਾਂਦਾ ਹੈ ਜਿਸ ਸਬੰਧੀ ਉਹ ਕਈ ਵਾਰ ਜ਼ਿਲ੍ਹਾ ਪ੍ਰਦੂਸ਼ਣ ਕੰਟਰੋਲ ਬੋਰਡ, ਨਗਰ ਪੰਚਾਇਤ ਖਨੌਰੀ ਅਤੇ ਸਥਾਨਕ ਪੁਲੀਸ ਅਤੇ ਜ਼ਿਲ੍ਹਾ ਪੁਲੀਸ ਨੂੰ ਵੀ ਲਿਖਤੀ ਸ਼ਿਕਾਇਤਾ ਕਰ ਚੁੱਕੇ ਹਾਂ ਪਰ ਇਸ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਜੇ ਅੱਜ ਮੌਕੇ ’ਤੇ ਅੱਗ ਪਰ ਕਾਬੂ ਨਾ ਕੀਤਾ ਜਾਂਦਾ ਤਾਂ ਜ਼ਿਲ੍ਹਾ ਸੰਗਰੂਰ ਅਤੇ ਜਿੱਲ੍ਹਾ ਪਟਿਆਲਾ ਦੇ ਕਈ ਪਿੰਡਾਂ ਦੀ ਕਰੀਬ 5 ਹਜ਼ਾਰ ਏਕੜ ਤੋਂ ਵੱਧ ਕਣਕ ਦੀ ਫ਼ਸਲ ਸੜ ਜਾਣੀ ਸੀ। ਉਨ੍ਹਾਂ ਕਿਹਾ ਇਸ ਦੌਰਾਨ ਨਾ ਤਾਂ ਅੱਗ ਬੁਝਾਉਣ ਵਾਲਾ ਟੈਂਡਰ ਆਇਆ ਅਤੇ ਨਾ ਹੀ ਨਗਰ ਪੰਚਾਇਤ ਖਨੌਰੀ ਵੱਲੋਂ ਕਈ ਪਾਣੀ ਵਾਲਾ ਟੈਂਕਰ ਆਇਆ ਅਤੇ ਅੱਗ ਬੁਝਾਉਣ ਮਗਰੋਂ ਦੋਵੇਂ ਹੀ ਆ ਗਏ। ਡੀਐੱਸਪੀ ਮੂਨਕ ਰੌਸ਼ਨ ਲਾਲ ਨੇ ਦੱਸਿਆ ਸਥਾਨਕ ਕਿਸਾਨਾਂ ਅਤੇ ਟਰੱਕ ਕਬਾੜ ਮਾਰਕੀਟ ਦੇ ਦੁਕਾਨਦਾਰਾਂ ਦਾ ਇਕੱਠ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਅੱਗ ਲਗਾਉਣ ਵਾਲੇ ਬੰਦੇ ਨੂੰ ਟਰੇਸ ਕਰਕੇ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All