ਮੰਗੇਤਰ ਹੀ ਨਿਕਲਿਆ ਪਤਨੀ ਦਾ ਕਾਤਲ

ਪਹਿਲੀ ਪਤਨੀ ਦਾ ਕਤਲ ਕਰਨਾ ਵੀ ਕਬੂਲਿਆ

ਮੰਗੇਤਰ ਹੀ ਨਿਕਲਿਆ ਪਤਨੀ ਦਾ ਕਾਤਲ

ਸਰਬਜੀਤ ਸਿੰਘ ਭੰਗੂ

ਪਟਿਆਲਾ, 22 ਅਕਤੂਬਰ

ਵਿਆਹ ਤੋਂ ਕੁਝ ਦਿਨ ਪਹਿਲਾਂ ਸ਼ੌਪਿੰਗ ਕਰਵਾਉਣ ਬਹਾਨੇ ਬਠਿੰਡਾ ਤੋਂ ਪਟਿਆਲਾ ਸੱਦੀ ਆਪਣੀ ਮੰਗੇਤਰ ਨੂੰ ਮੌਤ ਦੇ ਘਾਟ ਉਤਾਰ ਕੇ ਆਪਣੇ ਹੀ  ਬੈੱਡ ਰੂਮ ਵਿਚ ਦੱਬਣ ਵਾਲ਼ੇ ਨੌਜਵਾਨ ਨੇ ਆਪਣੀ ਹੀ ਪਹਿਲੀ ਪਤਨੀ ਦੀ ਹੱਤਿਆ ਕਰਨ ਦੀ ਗੱਲ  ਵੀ ਕਬੂਲੀ ਹੈ।  ਪਟਿਆਲਾ ਦੇ ਅਰਬਨ ਅਸਟੇਟ ਦਾ ਰਹਿਣ ਵਾਲਾ ਨਵਨਿੰਦਰਪ੍ਰੀਤਪਾਲ ਸਿੰਘ ਨਾਮ ਦਾ ਇਹ ਮੁਲ਼ਜ਼ਮ ਐਮ.ਏ ਐਲ.ਐਲ.ਬੀ  ਹੈ ਜਿਸ ਦੇ ਪਿਤਾ ਸੇਵਾਮੁਕਤ ਲੈਫਟੀਨੈਂਟ  ਕਰਨਲ ਹਨ। ਐਸ.ਐਸ.ਪੀ.ਹਰਚਰਨ ਸਿੰਘ ਭੁੱਲਰ ਨੇ ਇਥੇ  ਪ੍ਰੈਸ ਕਾਨਫਰੰਸ ’ਚ ਦੱਸਿਆ ਕਿ 20 ਅਕਤੂਬਰ ਨੂੰ ਉਸ ਦਾ ਵਿਆਹ ਬਠਿੰਡਾ ਵਾਸੀ  ਛਪਿੰਦਰਪਾਲ ਕੌਰ ਨਾਲ਼ ਹੋਣਾ ਸੀ ਜਿਸ ਨੂੰ ਉਸ ਨੇ 11 ਅਕਤੂਬਰ ਨੂੰ ਸ਼ੌਪਿੰਗ ਕਰਨ ਬਹਾਨੇ ਪਟਿਆਲਾ ਬੁਲਾ ਲਿਆ ਤੇ ਫੇਰ ਇਥੇ ਨਾਈਟਰੋਜਨ ਗੈਸ ਨਾਲ ਉਸ ਦੀ ਹੱਤਿਆ ਕਰ ਦਿੱਤੀ ਤੇ ਮਗਰੋਂ ਉਸ ਦੀ ਲਾਸ਼ ਆਪਣੇ ਬੈੱਡ ਰੂਮ ’ਚ ਪਹਿਲਾਂ ਤੋਂ ਹੀ ਪੁੱਟੇ ਟੋਏ ਵਿਚ ਦੱਬ ਦਿੱਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਪੁੱਛਗਿੱਛ ਦੌਰਾਨ ਹੀ ਮੁਲ਼ਜ਼ਮ ਨੇ ਆਪਣੀ ਪਹਿਲੀ ਪਤਨੀ ਸੁਖਜੀਤ ਕੌਰ ਦੀ ਹੱਤਿਆ ਕਰਨ ਦੀ ਗੱਲ  ਵੀ ਕਬੂਲੀ ਹੈ। ਉਸ ਨਾਲ 12 ਫਰਵਰੀ 2018 ਨੂੰ ਵਿਆਹ ਹੋਇਆ ਸੀ। ਜਦੋਂ ਉਹ ਸੱਤ ਮਹੀਨਿਆਂ ਦੀ ਗਰਭਵਤੀ ਸੀ, ਤਾਂ ਮੁਲ਼ਜ਼ਮ ਨੇ ਉਸ ਨੂੰ ਵੀ ਨਾਈਟਰੋਜਨ ਗੈਸ ਛੱਡ ਕੇ ਮੌਤ ਦੇ ਘਾਟ ਉਤਾਰ ਦਿੱਤਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All