ਡੀਐੱਫਓ ਦੀ ਗੱਡੀ ਘੇਰ ਕੇ ਕੀਤਾ ਪਿੱਟ ਸਿਆਪਾ

ਡੀਐੱਫਓ ਦੀ ਗੱਡੀ ਘੇਰ ਕੇ ਕੀਤਾ ਪਿੱਟ ਸਿਆਪਾ

ਡੀਐੱਫਓ ਦੀ ਗੱਡੀ ਘੇਰ ਕੇ ਪਿੱਟ ਸਿਆਪਾ ਕਰਦੇ ਹੋਏ ਜੰਗਲਾਤ ਕਾਮੇ

ਗੁਰਨਾਮ ਸਿੰਘ ਅਕੀਦਾ
ਪਟਿਆਲਾ, 7 ਅਗਸਤ

ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵਣ ਮੰਡਲ ਪਟਿਆਲਾ ਅਧੀਨ ਕੰਮ ਕਰਦੇ ਵਰਕਰਾਂ ਵੱਲੋਂ ਪਿਛਲੇ 12 ਦਿਨਾਂ ਤੋਂ ਚੱਲ ਰਿਹਾ ਮੋਰਚਾ ਉਸ ਵੇਲੇ ਹੋਰ ਭਖਵੇਂ ਦੌਰ ’ਚ ਆ ਗਿਆ ਜਦੋਂ ਦਫ਼ਤਰ ’ਚ ਆਉਂਦੀ ਡੀਐੱਫਓ ਦੀ ਗੱਡੀ ਉਨ੍ਹਾਂ ਨੇ ਘੇਰ ਕੇ ਪਿੱਟ ਸਿਆਪਾ ਕੀਤਾ। ਇਸ ਵੇਲੇ ਆਗੂਆਂ ਨੇ 10 ਅਗਸਤ ਨੂੰ ਮੋਤੀ ਮਹਿਲ ਵੱਲ ਰੋਸ ਮਾਰਚ ਕਰਨ ਦਾ ਐਲਾਨ ਵੀ ਕੀਤਾ। ਜਾਰੀ ਬਿਆਨ ਅਨੁਸਾਰ ਜਥੇਬੰਦੀ ਦੇ ਆਗੂਆਂ ਨੇ ਡੀਐੱਫਓ ਦੇ ਅਮਲੇ ਨੂੰ ਘੇਰਾ ਪਾ ਕੇ ਆਪਣੀਆਂ ਹੱਕੀ ਮੰਗਾਂ ਲਈ ਤੁਰੰਤ ਫ਼ੈਸਲਾ ਕਰਾਉਣ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਜ਼ਿਲ੍ਹਾ ਪ੍ਰਧਾਨ ਵੀਰਪਾਲ ਸਿੰਘ ਲੂੰਬਾ, ਜ਼ੋਨ ਦੱਖਣ ਦੇ ਪ੍ਰਧਾਨ ਬਲਵੀਰ ਸਿੰਘ ਮੰਡੋਲੀ, ਜਸਵਿੰਦਰ ਸੋਜਾ, ਮੇਜਰ ਸਿੰਘ ਸਰਹਿੰਦੀ ਨੇ ਕਿਹਾ ਕਿ ਉਹ ਕਈ ਮੀਟਿੰਗਾਂ ਅਧਿਕਾਰੀਆਂ ਨਾਲ ਕਰ ਚੁੱਕੇ ਹਨ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਫ਼ੈਸਲਿਆਂ ’ਤੇ ਵੀ ਅਮਲ ਨਹੀਂ ਹੋਇਆ ਜੋ ਫ਼ੈਸਲੇ ਮੀਟਿੰਗਾਂ ’ਚ ਕੀਤੇ ਸਨ। ਮੰਗਾਂ ਮਨ ਕੇ ਲਾਗੂ ਨਹੀਂ ਕੀਤੀਆਂ ਜਾਂਦੀਆਂ। ਇੱਥੋਂ ਦੇ ਕਈ ਅਧਿਕਾਰੀ ਕਈ ਵਰਕਰਾਂ ਦੇ ਭਵਿੱਖ ਦਾ ਨੁਕਸਾਨ ਕਰਨ ਦੇ ਭਾਗੀਦਾਰ ਹਨ।

ਅਧਿਕਾਰੀਆਂ ਨਾਲ ਭੜਕੇ ਵਰਕਰਾਂ ਨੇ ਅਖੀਰ ਗੇਟ ਰੋਕ ਲਿਆ। ਇਸ ਦੌਰਾਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕਾਫ਼ੀ ਜੱਦੋ ਜਹਿਦ ਚੱਲਦੀ ਰਹੀ। ਵਰਕਰਾਂ ਦਾ ਰੋਸ ਪ੍ਰਦਰਸ਼ਨ ਤੇ ਪਿੱਟ ਸਿਆਪਾ ਜਾਰੀ ਰਿਹਾ। ਜੰਗਲਾਤ ਕਾਮਿਆਂ ਨੇ ਦੱਸਿਆ ਕਿ ਉਹ 5 ਮਹੀਨਿਆਂ ਤੋਂ ਤਨਖ਼ਾਹਾਂ ਤੋਂ ਵਾਂਝੇ ਹਨ। ਸਾਰਾ ਲੌਕਡਾਊਨ ਬਿਨਾਂ ਤਨਖ਼ਾਹਾਂ ਤੋਂ ਲੰਘ ਗਿਆ ਹੈ। ਜੇ ਆਰ-ਪਾਰ ਦੀ ਲੜਾਈ ਲਈ ਮਜਬੂਰ ਕੀਤਾ ਹੈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਜਥੇਬੰਦੀ ਆਗੂਆਂ ਨੇ ਕਿਹਾ ਕਿ ਇੱਥੇ ਸਰਕਾਰ ਦੇ ਪੁਤਲੇ ਫੂਕਾਂਗੇ ਤੇ 10 ਅਗਸਤ ਨੂੰ ਮੋਤੀ ਮਹਿਲ ਵੱਲ ਰੋਸ ਮਾਰਚ ਕਰਕੇ ਸਾਰੇ ਕੱਚੇ ਚਿੱਠੇ ਪੇਸ਼ ਕੀਤੇ ਜਾਣਗੇ ਤੇ ਮੰਗ ਪੱਤਰ ਦਿੱਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਲਿਆ ਫੈ...

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਅਕਾਲੀ ਦਲ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਅਕਾਲੀ ਦਲ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਬਿੱਲ ਵਾਪਸ ਸੰਸਦ ਵਿਚ ਭੇਜਣ ਦੀ ਗੁਜ਼ਾਰਿਸ਼ ਕੀਤੀ

ਸ਼ਹਿਰ

View All