DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਫ਼ਦ ਪਾਵਰਕੌਮ ਡਾਇਰੈਕਟਰ ਨੂੰ ਮਿਲਿਆ

ਡਾਇਰੈਕਟਰ ਵੱਲੋਂ ਬਿਜਲੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪੱਤਰ ਜਾਰੀ

  • fb
  • twitter
  • whatsapp
  • whatsapp
Advertisement

ਇੰਡੀਅਨ ਫਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਦੀ ਅਗਵਾਈ ਹੇਠ ਪੰਜ ਮੈਂਬਰੀ ਕਿਸਾਨ ਵਫ਼ਦ ਅੱਜ ਇੱਥੇ ਪਾਵਰਕੌਮ ਦੇ ਡਾਇਰੈਕਟਰ (ਵੰਡ) ਇੰਦਰਪਾਲ ਸਿੰਘ ਅਤੇ ਡਾਇਰੈਕਟਰ ਪੁਨੀਵਦੀਪ ਸਿੰਘ ਬਰਾੜ ਨੂੰ ਮੁੱਖ ਦਫ਼ਤਰ ਵਿੱਚ ਮਿਲਿਆ। ਡਾਇਰੈਕਟਰਾਂ ਨੇ ਸੀ ਐੱਮ ਡੀ ਦੇ ਹਵਾਲੇ ਨਾਲ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਪਿਛਲੇ ਦਿਨੀਂ ਜਿਥੇ ਵੀ ਟਿਊਬਵੈੱਲਾਂ ਲਈ ਬਿਜਲੀ ਸਪਲਾਈ ਅੱਠ ਘੰਟੇ ਤੋਂ ਘੱਟ ਆਈ, ਉਥੇ ਪੂਰੀ ਕੀਤੀ ਜਾਵੇਗੀ ਅਤੇ ਮੀਂਹ ਤੋਂ ਵਾਂਝੇ ਰਹੇ ਇਲਾਕਿਆਂ ਨੂੰ ਵੀ ਪਹਿਲ ਦਿੱਤੀ ਜਾਵੇਗੀ।

ਇਸ ਮੁਲਾਕਾਤ ਮਗਰੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਬਹਿਰੂ ਨੇ ਦੱਸਿਆ ਕਿ ਬਿਜਲੀ ਅਧਿਕਾਰੀਆਂ ਦਾ ਤਰਕ ਸੀ ਕਿ ਤਕਨੀਕੀ ਕਾਰਨਾਂ ਕਰਕੇ ਜਿਹੜੇ ਫੀਡਰਾਂ ’ਤੇ ਸਪਲਾਈ ਵਿੱਚ ਵਿਘਨ ਪਿਆ ਉਨ੍ਹਾਂ ਨੂੰ ਕੰਪੋਜੇਸ਼ਨ ਦਿੱਤੀ ਜਾਵੇਗੀ ਅਤੇ ਝੋਨੇ ਦੇ ਪੂਰੇ ਸੀਜ਼ਨ ਦੌਰਾਨ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ।

Advertisement

ਇਸੇ ਦੌਰਾਨ ਵਫ਼ਦ ਨੇ ਇਹ ਵੀ ਸ਼ਿਕਵਾ ਕੀਤਾ ਕਿ ਸਬ-ਡਿਵੀਜਨਾਂ ਵਿੱਚ ਕਈ ਅਫ਼ਸਰ ਤੇ ਕਰਮਚਾਰੀ ਬਿਜਲੀ ਦਫਤਰਾਂ ਵਿੱਚੋਂ ਗ਼ਾਇਬ ਹੋ ਜਾਂਦੇ ਹਨ ਅਤੇ ਫੋਨ ਵੀ ਨਹੀਂ ਸੁਣਦੇ, ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਡਾਇਰੈਕਟਰ ਵੰਡ ਨੇ ਪੱਤਰ ਜਾਰੀ ਕਰਦਿਆਂ ਤਾਕੀਦ ਕੀਤੀ ਕਿ ਪੈਡੀ ਸੀਜ਼ਨ ਦੌਰਾਨ ਆਪਣੇ ਹੈੱਡਕੁਆਰਟਰਾਂ ਤੋਂ ਗ਼ੈਰਹਾਜ਼ਰ ਰਹਿਣ ਵਾਲੇ ਬਿਜਲੀ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement

ਟਰਾਂਸਫਾਰਮਰ ਸੜ ਜਾਣ ’ਤੇ ਕਿਸਾਨਾਂ ਦੀਆਂ ਫਸਲਾਂ ਸੋਕੇ ਤੋਂ ਬਚਾਉਣ ਲਈ 24 ਘੰਟੇ ਵਿੱਚ ਬਦਲਣ ਦੀਆਂ ਹਦਾਇਤਾਂ ਪਹਿਲਾਂ ਹੀ ਕੀਤੀਆਂ ਜਾ ਚੁੱਕੀਆਂ ਹਨ। ਕਿਸਾਨ ਵਫ਼ਦ ਵਿਚ ਗੁਰਮੇਲ ਬੋਸਰ, ਰਣਜੀਤ ਆਕੜ, ਬਲਿਹਾਰ ਰੁੜਕੀ ਅਤੇ ਗੋਬਿੰਦਰ ਸਿੰਘ ਹਾਜ਼ਰ ਸਨ।

Advertisement
×