ਟਾਵਰ ਸੰਘਰਸ਼ੀਆਂ ਦੀ ਹਾਲਤ ਨਾਜ਼ੁਕ

ਟਾਵਰ ਸੰਘਰਸ਼ੀਆਂ ਦੀ ਹਾਲਤ ਨਾਜ਼ੁਕ

ਟਾਵਰ ’ਤੇ ਬੈਠੇ ਸੰਘਰਸ਼ੀ ਕਾਰਕੁਨ। -ਫੋਟੋ: ਭਿੰਡਰ

ਨਿੱਜੀ ਪੱਤਰ ਪ੍ਰੇਰਕ
ਪਟਿਆਲਾ,15 ਅਪਰੈਲ

ਇਥੇ ਬੀ.ਐੱਸ.ਐੱਨ.ਐੱਲ. ਟਾਵਰ ’ਤੇ ਚੜ੍ਹਕੇ ਪਿਛਲੇ 26 ਦਿਨਾਂ ਤੋਂ ਰੋਸ ਪ੍ਰਗਟਾ ਰਹੇ ਬੇਰੁਜ਼ਗਾਰ ਅਧਿਆਪਕ ਅੱਜ ਵੀ ਸੰਘਰਸ਼ ’ਤੇ ਡਟੇ ਰਹੇ। ਉਧਰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸੰਘਰਸ਼ੀਆਂ ਨੂੰ ਟਾਵਰ ਤੋਂ ਥੱਲੇ ਉਤਾਰਨ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ। ਸੰਘਰਸ਼ੀ ਕਾਰਕੁਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਜਾਂ ਪ੍ਰਸ਼ਾਸਨ ਉਨ੍ਹਾਂ ਦੀ ਰੁਜ਼ਗਾਰ ਪ੍ਰਾਪਤੀ ਦੀਆਂ ਮੰਗਾਂ ਪ੍ਰਵਾਨ ਨਹੀਂ ਕਰ ਲੈਂਦੀ ਉਦੋਂ ਤੱਕ ਉਹ ਟਾਵਰ ਸੰਘਰਸ਼ ਨੂੰ ਮਘਾਈ ਰੱਖਣਗੇ। ਜਾਣਕਾਰੀ ਅਨੁਸਾਰ ਦੋਵੇਂ ਟਾਵਰ ਸੰਘਰਸ਼ੀਆਂ ਸੁਰਿੰਦਰਪਾਲ ਤੇ ਹਰਜੀਤ ਸਿੰਘ ਦੀ ਪਿਛਲੇ ਕਰੀਬ ਹਫ਼ਤੇ ਤੋਂ ਸਿਹਤ ਖਰਾਬ ਚੱਲ ਰਹੀ ਹੈ, ਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇੱਕ ਕਾਰਕੁਨ ਦੇ ਪੈਰਾਂ ਹੇਠਲੀ ਚਮੜੀ ਵੀ ਆਪਣੇ ਆਪ ਉਖੜਣ ਲੱਗੀ ਹੈ ਪਰ ਇਸ ਦੇ ਬਾਵਜੂਦ ਉਹ ਤਰਜੀਹ ਸੰਘਰਸ਼ ਨੂੰ ਦੇ ਰਹੇ ਹਨ ਤੇ ਮੰਗਾਂ ਦੀ ਪੂਰਤੀ ਤੋਂ ਬਗੈਰ ਹੇਠਾਂ ਉਤਰਨ ਲਈ ਰਾਜ਼ੀ ਨਹੀਂ ਹੋ ਰਹੇ। ਉਧਰ ਟਾਵਰ ਸੰਘਰਸ਼ੀਆਂ ਦਾ ਹਾਲ ਚਾਲ ਜਾਣਨ ’ਤੇ ਬੇਰੁਜ਼ਗਾਰਾਂ ਦੇ ਸਮਰਥਣ ’ਚ ਅੱਜ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਟਾਵਰ ਦੇ ਹੇਠਾਂ ਉਚੇਚੇ ਤੌਰ ’ਤੇ ਗਏ ਤੇ ਫੋਨ ਜਰੀਏ ਦੋਵੇਂ ਟਾਵਰ ਸੰਘਰਸ਼ੀਆਂ ਨਾਲ ਗੱਲਬਾਤ ਕਰਕੇ ਹਾਲ ਚਾਲ ਜਾਣਿਆ। ਉਨ੍ਹਾਂ ਕੈਪਟਨ ਸਰਕਾਰ ਨੂੰ ਰੁਜ਼ਗਾਰ ਵਿਰੋਧੀ ਸਰਕਾਰ ਵੀ ਗਰਦਾਨਿਆ ਤੇ ਭਰੋਸਾ ਦਿਵਾਇਆ ਕਿ ਅਕਾਲੀ ਸਰਕਾਰ ਆਉਣ ’ਤੇ ਬੇਰੁਜ਼ਗਾਰਾਂ ਦੇ ਮਸਲੇ ਪਹਿਲੇ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All