ਮੁੱਖ ਮੰਤਰੀ ਨੇ ਰਜਿੰਦਰਾ ਝੀਲ ਪਟਿਆਲਾ ਵਾਸੀਆਂ ਨੂੰ ਸਮਰਪਿਤ ਕੀਤੀ

ਮੁੱਖ ਮੰਤਰੀ ਨੇ ਰਜਿੰਦਰਾ ਝੀਲ ਪਟਿਆਲਾ ਵਾਸੀਆਂ ਨੂੰ ਸਮਰਪਿਤ ਕੀਤੀ

ਝੀਲ ਦਾ ਉਦਘਾਟਨ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਐੱਮ.ਸੀ ਹਰਵਿੰਦਰ ਨਿੱਪੀ ਅਤੇ ਹੋਰ।

ਸਰਬਜੀਤ ਸਿੰਘ ਭੰਗੂ

ਪਟਿਆਲਾ, 27 ਜਨਵਰੀ

ਪਟਿਆਲਾ ਦੇ ਸਰਵਪੱਖੀ ਵਿਕਾਸ ਯਕੀਨੀ ਬਨਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 72ਵੇਂ ਗਣਤੰਤਰ ਦਿਵਸ ਮੌਕੇ ਪਟਿਆਲਵੀਆਂ ਨੂੰ ਅਹਿਮ ਤੋਹਫ਼ਾ ਦਿੰਦਿਆਂ 213.37 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਆਗਾਜ਼ ਕੀਤਾ ਜਿਨ੍ਹਾਂ ’ਚ 208.33 ਕਰੋੜ ਨਾਲ ਵੱਡੀ ਅਤੇ ਨਦੀ ਨੂੰ ਪੁਨਰ ਸੁਰਜੀਤ ਕਰਨ ਦਾ ਪ੍ਰਾਜੈਕਟ ਵੀ ਸ਼ਾਮਲ  ਹੈ। ਸ਼ਹਿਰ ਅੰਦਰ 8.65 ਕਿਲੋਮੀਟਰ ਲੰਮੇ ਪੜਾਅ ’ਚ ਵਗਦੀ ਵੱਡੀ ਨਦੀ ਦੇ ਸੁੰਦਰੀਕਰਨ ਦੇ ਕੰਮ ਨੂੰ ਫੋਕਲ ਪੁਆਇੰਟ ਨੇੜੇ ਦੌਲਤਪੁਰਾ ਪੁਲ ਨੇੜਿਓਂ ਸ਼ੁਰੂ ਕੀਤਾ ਜਾਵੇਗਾ। ਇਸ ’ਤੇ 15 ਐੱਮ.ਐੱਲ.ਡੀ. ਦਾ ਐੱਸ.ਟੀ.ਪੀ. ਤੇ 2.5 ਐੱਮ.ਐੱਲ.ਡੀ. ਦਾ ਸੀ.ਈ.ਟੀ.ਪੀ. ਲਗਾਇਆ ਜਾਵੇਗਾ। ਛੋਟੀ ਨਦੀ ਦਾ ਕੰਮ ਤਫੱਜਲਪੁਰਾ ਤੋਂ ਸ਼ੁਰੂ ਕਰਕੇ ਡੀਅਰ ਪਾਰਕ ਤੱਕ 4.50 ਕਿਲੋਮੀਟਰ ਲੰਮੇ ਪੜਾਅ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। 1885 ਵਿੱਚ ਮਹਾਰਾਜਾ ਭੁਪਿੰਦਰ ਸਿੰਘ ਨੇ ਆਪਣੇ ਪਿਤਾ ਮਹਾਰਾਜਾ ਰਾਜਿੰਦਰ ਸਿੰਘ ਦੀ ਯਾਦ ਵਿੱਚ ਬਣਵਾਈ ਗਈ ਰਾਜਿੰਦਰਾ ਝੀਲ ਵੀ 5 ਕਰੋੜ ਨਾਲ ਪੁਨਰ ਸੁਰਜੀਤ ਕਰਨ ਮਗਰੋਂ ਮੁੱਖ ਮੰਤਰੀ ਨੇ ਸ਼ਹਿਰੀਆਂ ਨੂੰ ਸਮਰਪਿਤ ਕੀਤੀ। ਪੁਨਰਸੁਰਜੀਤੀ ਦੇ ਕੰਮ ਦੀ ਦੇਖਰੇਖ ਕਰਨ ਵਾਲ਼ੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਸੋਹਣ ਲਾਲ ਗਰਗ ਨੇ ਦੱਸਿਆ ਕਿ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਇਸ ਪ੍ਰਾਜੈਕਟ  ’ਤੇ 5.04 ਕਰੋੜ ਖਰਚ ਹੋਏ ਹਨ। ਇਸ ਮੌਕੇ ਐੱਮ.ਪੀ ਪ੍ਰਨੀਤ ਕੌਰ, ਰਾਜਾ ਮਾਲਵਿੰਦਰ ਸਿੰਘ, ਜੈਇੰਦਰ ਕੌਰ, ਕੇ.ਕੇ. ਸ਼ਰਮਾ, ਸੰਜੀਵ ਬਿੱਟੂ, ਯੋਗਿੰਦਰ ਯੋਗੀ, ਹਨੀ ਸੇਖੋਂ, ਰਜਨੀਸ਼ ਸ਼ੋਰੀ, ਹਰਵਿੰਦਰ ਨਿੱਪੀ, ਗੁਰਸ਼ਰਨ  ਕੌਰ ਰੰਧਾਵਾ, ਇੰਦਰਜੀਤ ਕੌਰ, ਸੋਨੂ ਸੰਗਰ ਤੇ ਅਨੁਜ ਖੋਸਲਾ ਆਦਿ ਆਗੂ ਵੀ ਮੌਜੂਦ ਸਨ। ਜਦਕਿ ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ ਐੱਨ.ਆਰ. ਗੋਇਲ, ਐੱਸ.ਈ. ਪਰਮਜੀਤ ਗੋਇਲ, ਐਕਸੀਅਨ ਐੱਸ.ਐੱਲ. ਗਰਗ ਆਦਿ ਵੀ ਅਧਿਕਾਰੀ ਵੀ ਮੌਜੂਦ ਰਹੇ। ਮੁੱਖ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਐਸ.ਐਲ. ਗਰਗ, ਦਵਿੰਦਰ ਕੌਸ਼ਲ ਤੇ ਹੋਰਨਾਂ ਦਾ ਸਨਮਾਨ ਵੀ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All