ਬਰਾਸ ਦੇ ਕਿਸਾਨਾਂ ਨੂੰ ਵੇਚੀ ਨਕਲੀ ਖਾਦ ਦਾ ਮਾਮਲਾ ਭਖ਼ਿਆ

ਬਰਾਸ ਦੇ ਕਿਸਾਨਾਂ ਨੂੰ ਵੇਚੀ ਨਕਲੀ ਖਾਦ ਦਾ ਮਾਮਲਾ ਭਖ਼ਿਆ

ਨਕਲੀ ਖਾਦ ਦੇ ਥੈਲੇ ਸਮੇਤ ਇਕ ਕਿਸਾਨ।

ਗੁਰਨਾਮ ਸਿੰਘ ਚੌਹਾਨ

ਪਾਤੜਾਂ, 22 ਅਕਤੂਬਰ

ਅਗਾਮੀ ਹਾੜ੍ਹੀ ਸੀਜ਼ਨ ਦੌਰਾਨ ਕਣਕ ਦੀ ਬਿਜਾਈ ਨੂੰ ਮੁੱਖ ਰੱਖਦਿਆਂ ਸੂਬੇ ਵਿੱਚ ਚੱਲ ਰਹੀ ਡੀਏਪੀ ਖਾਦ ਦੀ ਕਮੀ ਦੇ ਚਲਦਿਆਂ ਕੁਝ ਵਿਅਕਤੀਆਂ ਨੇ ਪਿੰਡ ਬਰਾਸ ਵਿੱਚ ਡੀਏਪੀ ਨਿਰਮਾਤਾ ਇਕ ਨਾਮੀ ਕੰਪਨੀ ਦੇ ਬ੍ਰਾਂਡ ਵਾਲੇ ਥੈਲਿਆਂ ਵਿੱਚ ਨਕਲੀ ਖਾਦ ਭਰ ਕੇ ਵੇਚੀ ਸੀ। ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਹੋਈ ਖ਼ਬਰ ਮਗਰੋਂ ਪਿੰਡ ਦੇ ਸਰਪੰਚ ਸਤਨਾਮ ਸਿੰਘ ਨੇ ਖੇਤੀਬਾੜੀ ਮੰਤਰੀ ਅਤੇ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਭੇਜ ਕੇ ਇਨਸਾਫ ਦੀ ਮੰਗ ਕੀਤੀ ਹੈ ਪਰ ਦੋ ਦਿਨ ਬੀਤ ਜਾਣ ਮਗਰੋਂ ਵੀ ਕਿਸੇ ਵਿਅਕਤੀ ਨੇ ਪਿੰਡ ਵਾਸੀਆਂ ਦੀ ਸਾਰ ਨਾ ਲੈਣ ’ਤੇ ਪਿੰਡ ਵਾਸੀਆਂ ਵਿਚ ਰੋਸ ਹੈ।

ਪਿੰਡ ਬਰਾਸ ਦੇ ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਡੀਏਪੀ ਖਾਦ ਦੀ ਭਾਰੀ ਦਿੱਕਤ ਦੇ ਚਲਦਿਆਂ ਜਦੋਂ ਪਿੰਡ ਕਿਸਾਨਾਂ ਨੂੰ ਪਤਾ ਲੱਗਿਆ ਕਿ ਪਿੰਡ ਵਿੱਚ ਇਕ ਵਿਅਕਤੀ ਡੀਏਪੀ ਖਾਦ ਦਾ ਟਰੱਕ ਲੈ ਕੇ ਆਇਆ ਹੈ। ਕਿਸਾਨਾਂ ਨੇ ਖਜਲ ਖੁਆਰੀ ਤੋਂ ਬਚਣ ਲਈ ਡੀਏਪੀ ਨਿਰਮਾਤਾ ਕੰਪਨੀ ਆਈਪੀਐਲ ਦੇ ਬ੍ਰਾਂਡ ਵਾਲੇ ਥੈਲਿਆਂ ਵਿੱਚ ਭਰੀ ਨਕਲੀ ਖਾਦ ਬਿਨਾਂ ਦੇਖੇ ਪਰਖੇ ਵੱਡੀ ਪੱਧਰ ’ਤੇ ਖ਼ਰੀਦ ਲਈ ਸੀ। ਖਾਦ ਦੀ ਮੰਗ ਨੂੰ ਪੂਰਾ ਕਰਨ ਲਈ ਨਕਲੀ ਖਾਦ ਵੇਚਣ ਵਾਲਿਆਂ 4 ਟਰੱਕ ਖਾਦ ਦੇ ਪਿੰਡ ਵਿਚ ਸਪਲਾਈ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਕਿਸਾਨਾਂ ਨਾਲ ਠੱਗੀ ਮਰਨ ਵਾਲਿਆਂ ਵਿੱਚ ਪਿੰਡ ਦੇਦੜਾਂ ਦੇ ਕੁਝ ਵਿਅਕਤੀ ਸ਼ਾਮਲ ਹਨ। ਪਿੰਡ ਦੇ ਕੁਝ ਕਿਸਾਨਾਂ ਨੇ ਉਕਤ ਮਾਮਲਾ ਵਿਧਾਇਕ ਅਤੇ ਖੇਤੀਬਾੜੀ ਦੇ ਅਧਿਕਾਰੀਆਂ ਇਹ ਧਿਆਨ ਵਿੱਚ ਲਿਆਂਦਾ ਹੈ ਪਰ ਕੋਈ ਸੁਣਵਾਈ ਨਹੀਂ ਹੋਈ। ਹੁਣ ਉਨ੍ਹਾਂ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਇਨਸਾਫ ਦੀ ਮੰਗ ਕੀਤੀ ਹੈ। ਖੇਤੀਬਾੜੀ ਅਫਸਰ ਸਮਾਣਾ ਕੁਲਵਿੰਦਰ ਸਿੰਘ ਸਿੰਘ ਢਿੱਲੋਂ ਨੇ ਕਿਹਾ ਕਿ ਪੜਤਾਲ ਸਬੰਧੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਪੜਤਾਲ ਮਗਰੋਂ ਕਿਸਾਨਾਂ ਨਾਲ ਠੱਗੀ ਮਾਰਨ ਵਾਲੇ ਵਿਅਕਤੀਆਂ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਭਾਵੇਂ ਉਹ ਕਿੰਨੀ ਵੀ ਪਹੁੰਚ ਰੱਖਦੇ ਹਨ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All