ਲੱਖਾਂ ਰੁਪਏ ਖ਼ਰਚ ਕੇ ਮੁਰੰਮਤ ਕਰਵਾਈਆਂ ਸ਼ੀਸ਼ ਮਹਿਲ ਦੀਆਂ ਤੋਪਾਂ ਮੁੜ ਟੁੱਟੀਆਂ

ਲੱਖਾਂ ਰੁਪਏ ਖ਼ਰਚ ਕੇ ਮੁਰੰਮਤ ਕਰਵਾਈਆਂ ਸ਼ੀਸ਼ ਮਹਿਲ ਦੀਆਂ ਤੋਪਾਂ ਮੁੜ ਟੁੱਟੀਆਂ

ਸ਼ੀਸ਼ ਮਹਿਲ ਦੇ ਪਿਛਲੇ ਪਾਸੇ ਛੁਪਾ ਕੇ ਰੱਖੀਆਂ ਟੁੱਟੀਆਂ ਹੋਈਆਂ ਚਾਰ ਤੋਪਾਂ।

ਪੱਤਰ ਪ੍ਰੇਰਕ

ਪਟਿਆਲਾ, 22 ਮਈ

2009 ਤੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਚੱਲ ਰਹੀ ਮੁਰੰਮਤ ਅਜੇ ਮੁਕੰਮਲ ਨਹੀਂ ਹੋਈ ਕਿ ਸ਼ੀਸ਼ ਮਹਿਲ ਦਾ ਸ਼ਿੰਗਾਰ ਟੁੱਟ ਚੁੱਕੀਆਂ ਦੁਬਾਰਾ ਬਣਾਈਆਂ ਤੋਪਾਂ ਮੁੜ ਟੁੱਟਣ ਲੱਗ ਪਈਆਂ ਹਨ। ਟੁੱਟੀਆਂ ਤੋਪਾਂ ਵਿਚ ਚਾਰ ਤੋਪਾਂ ਤਾਂ ਪਰਦੇ ਵਿਚ ਰੱਖ ਦਿੱਤੀਆਂ ਹਨ ਜਦ ਕਿ ਇਕ ਤੋਪ ਟੁੱਟੀ ਹੋਈ ਸਾਹਮਣੇ ਹੀ ਨਜ਼ਰ ਆ ਰਹੀ ਹੈ, ਬਾਕੀ ਬਚੀਆਂ ਤੋਪਾਂ ਦਾ ਹਾਲ ਠੀਕ ਨਹੀਂ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ੀਸ਼ ਮਹਿਲ ਦੀ 2009 ਤੋਂ ਰਾਜਪੂਤਾਨਾ ਕੰਸਟਰੱਕਸ਼ਨ ਕੰਪਨੀ ਰਾਜਸਥਾਨ ਅਤੇ ਸਾਈਂ ਕੰਸਟਰੱਕਸ਼ਨ ਕੰਪਨੀ ਪੰਜਾਬ ਰਾਹੀਂ ਮੁਰੰਮਤ ਦਾ ਕੰਮ ਚਲਾਇਆ ਜਾ ਰਿਹਾ ਹੈ, ਇਨ੍ਹਾਂ ਕੰਪਨੀਆਂ ਨੇ ਸ਼ੀਸ਼ ਮਹਿਲ ਦਾ ਅੰਦਰੂਨੀ, ਬਾਹਰੀ ਅਤੇ ਕਲਾ ਦਾ ਕੰਮ ਕਰਨਾ ਸੀ, ਸ਼ੀਸ਼ ਮਹਿਲ ਵਿਚ 11 ਤੋਪਾਂ ਬਹੁਤ ਹੀ ਮਾੜੀ ਹਾਲਤ ਵਿਚ ਸਨ, ਇਨ੍ਹਾਂ ਤੋਪਾਂ ਦੀ ਸਾਈਂ ਕੰਸਟਰੱਕਸ਼ਨ ਕੰਪਨੀ ਨੇ ਮੁਰੰਮਤ ਕੀਤੀ ਸੀ, ਇਨ੍ਹਾਂ ਤੋਪਾਂ ਲਈ ਮਹਿੰਗੇ ਭਾਅ ਦੀ ਟਾਹਲੀ ਦੀ ਲੱਕੜ ਲਗਾਈ ਗਈ ਸੀ, ਸਾਈਂ ਵਾਲਿਆਂ ਨੇ ਵਿਸ਼ੇਸ਼ ਕਰਕੇ ਟਾਂਗਿਆਂ ਦੀ ਮੁਰੰਮਤ ਕਰਨ ਵਾਲੇ ਮਿਸਤਰੀਆਂ ਦਾ ਇੰਤਜ਼ਾਮ ਕੀਤਾ ਸੀ, ਜਿਸ ’ਤੇ ਰਕਮ ਵੀ ਕਾਫ਼ੀ ਸਾਰੀ ਖ਼ਰਚ ਹੋਈ ਸੀ, ਸ਼ੀਸ਼ ਮਹਿਲ ਸੈਲਾਨੀਆਂ ਲਈ ਖੋਲ੍ਹਣਾ ਅਜੇ ਦੂਰ ਦੀ ਗੱਲ ਹੈ ਪਰ ਮੁਰੰਮਤ ਕੀਤੀਆਂ ਤੋਪਾਂ ਪਹਿਲਾਂ ਹੀ ਟੁੱਟਣ ਲੱਗ ਪਈਆਂ ਹਨ। ਇਨ੍ਹਾਂ ਵਿਚੋਂ ਚਾਰ ਤੋਪਾਂ ਤਾਂ ਸ਼ੀਸ਼ ਮਹਿਲ ਦੇ ਪਿਛਲੇ ਪਾਸੇ ਛੁਪਾ ਕੇ ਰੱਖ ਦਿੱਤੀਆਂ ਹਨ ਤਾਂ ਕਿ ਕਿਸੇ ਦੀ ਨਜ਼ਰ ਵਿਚ ਨਾ ਆਉਣ।

ਸ਼ੀਸ਼ ਮਹਿਲ ਦੀ ਮੁਰੰਮਤ ਕਰਵਾ ਰਹੇ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਐਕਸੀਅਨ ਪ੍ਰੇਮ ਚੰਦ ਨੇ ਕਿਹਾ ਹੈ ਕਿ ਇਹ ਤੋਪਾਂ ਕਿਉਂ ਟੁੱਟੀਆਂ ਹਨ ਇਸ ਦੀ ਅਸੀਂ ਜਾਂਚ ਕਰਾਵਾਂਗੇ ਕਿਉਂਕਿ ਇਨ੍ਹਾਂ ਤੋਪਾਂ ਦੀ ਮੁਰੰਮਤ ’ਤੇ ਕਾਫ਼ੀ ਖਰਚਾ ਆਇਆ ਸੀ। ਉਨ੍ਹਾਂ ਛੁਪਾ ਕੇ ਰੱਖੀਆਂ ਚਾਰ ਤੋਪਾਂ ਬਾਰੇ ਕਿਹਾ ਕਿ ਉਨ੍ਹਾਂ ਦੀ ਮੁਰੰਮਤ ਨਹੀਂ ਕਰਵਾਈ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All