ਜੁਰਮਾਨੇ ਦੀ ਰਾਸ਼ੀ ਅਧਿਕਾਰੀਆਂ ਕੋਲੋਂ ਵਸੂਲੀ ਜਾਵੇ: ਮੇਅਰ : The Tribune India

ਜੁਰਮਾਨੇ ਦੀ ਰਾਸ਼ੀ ਅਧਿਕਾਰੀਆਂ ਕੋਲੋਂ ਵਸੂਲੀ ਜਾਵੇ: ਮੇਅਰ

ਸੰਜੀਵ ਬਿੱਟੂ ਵੱਲੋਂ ‘ਆਪ’ ਸਰਕਾਰ ਨੂੰ ਹਰ ਫਰੰਟ ’ਤੇ ਫੇਲ੍ਹ ਕਰਾਰ

ਜੁਰਮਾਨੇ ਦੀ ਰਾਸ਼ੀ ਅਧਿਕਾਰੀਆਂ ਕੋਲੋਂ ਵਸੂਲੀ ਜਾਵੇ: ਮੇਅਰ

ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਸਤੰਬਰ

‘ਆਪ’ ਸਰਕਾਰ ਨੂੰ ਹਰ ਫਰੰਟ ’ਤੇ ਫੇਲ੍ਹ ਗਰਦਾਨਦਿਆਂ ਮੇਅਰ ਸੰਜੀਵ ਬਿੱਟੂ ਨੇ ਦੱਸਿਆ ਕਿ ਕੂੜੇ ਕਰਕਟ ਦੀ ਸੁਚੱਜੀ ਸੰਭਾਲ ਨਾ ਕਰ ਸਕਣ ’ਤੇ ‘ਨੈਸ਼ਨਲ ਗ੍ਰੀਨ ਟ੍ਰਿਬਿਊਨਲ’ ਨੇ ਪੰਜਾਬ ਸਰਕਾਰ ਨੂੰ 2000 ਕਰੋੜ ਦਾ ਜੁਰਮਾਨਾ ਲਾਉਣ ਦੇ ਹੁਕਮ ਦਿੱਤੇ ਹਨ। ਮੇਅਰ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਜੁਰਮਾਨੇ ਦੀ ਇਹ ਰਾਸ਼ੀ ਜਨਤਕ ਫੰਡਾਂ ਵਿੱਚੋਂ ਹੀ ਅਦਾ ਕਰਨੀ ਹੋਵੇਗੀ, ਜੋ ਪੰਜਾਬ ਵਾਸੀਆਂ ਨਾਲ ਧੋਖਾ ਹੈ।

ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ ’ਤੇ ਬੁਲਾਈ ਪ੍ਰੈੱਸ ਕਾਨਫਰੰਸ ’ਚ ਮੇਅਰ ਸੰਜੀਵ ਬਿੱਟੂ ਨੇ ਕਿਹਾ ਕਿ ਜੁਰਮਾਨੇ ਦੀ ਇਹ ਰਾਸ਼ੀ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰ ਕੇ ਉਨ੍ਹਾਂ ਕੋਲੋਂ ਵਸੂਲੀ ਜਾਣੀ ਚਾਹੀਦੀ ਹੈ। ਇਹ ਜੁਰਮਾਨਾ ਅਧਿਕਾਰੀਆਂ ਦੀਆਂ ਗਲਤੀਆਂ ਦਾ ਹੀ ਸਿੱਟਾ ਹੈ। ਉਨ੍ਹਾਂ ਕਿਹਾ ਕਿ ਅਸਲ ’ਚ ਵੱਡੇ ਪ੍ਰਾਜੈਕਟਾਂ ਨੂੰ ਮੁਕੰਮਲ ਨਾ ਕਰ ਸਕਣ ਵਾਲੇ ਅਧਿਕਾਰੀ ਹੀ ਅਜਿਹੇ ਜੁਰਮਾਨੇ ਲਈ ਜ਼ਿੰਮੇਵਾਰ ਹਨ। ਮੇਅਰ ਨੇ ਦੱਸਿਆ ਕਿ 2011 ’ਚ ਪਟਿਆਲਾ ਕਾਰਪੋਰੇਸ਼ਨ ਨੂੰ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਲਗਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਸਰਕਾਰੀ ਹੁਕਮਾਂ ’ਤੇ ਨਿਗਮ ਨੇ ਨੇੜਲੇ ਪਿੰਡ ਦੂਧੜ ਦੀ 20.33 ਏਕੜ ਪੰਚਾਇਤੀ ਜ਼ਮੀਨ ਲੀਜ਼ ’ਤੇ ਐਕੁਆਇਰ ਕੀਤੀ ਸੀ ਪਰ ਤਕਨੀਕੀ ਕਾਰਨਾਂ ਕਰਕੇ ਇਸ ਪਲਾਂਟ ਦਾ ਟੈਂਡਰ ਨਾ ਲੱਗ ਸਕਿਆ। ਉਸ ਸਮੇਂ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੀ ਜਿਨ੍ਹਾਂ ਕਾਰਨ ਇਸ ਪ੍ਰਾਜੈਕਟ ਦਾ ਟੈਂਡਰ ਫੇਲ੍ਹ ਹੋ ਗਿਆ ਸੀ। ਇਸ ਤੋਂ ਬਾਅਦ ਨਵੀਂ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਮੁਹਾਲੀ ਵਿੱਚ ਲਗਾਉਣ ਦਾ ਪ੍ਰਾਜੈਕਟ ਤਿਆਰ ਕੀਤਾ। ਉਨ੍ਹਾਂ ਦੱਸਿਆ ਕਿ 3 ਅਗਸਤ 2018 ਨੂੰ ਪਟਿਆਲਾ ਅਤੇ ਗਮਾਡਾ ਦਾ ਸਾਂਝਾ ਟੈਂਡਰ ਜਾਰੀ ਕੀਤਾ ਗਿਆ ਸੀ ਪਰ ਇਸ ਦਾ ਵੀ ਕੋਈ ਅਸਰਦਾਰ ਨਤੀਜਾ ਨਹੀਂ ਨਿਕਲ ਸਕਿਆ। ਪਹਿਲੀ ਵਾਰ ਅਪਰੈਲ 2011 ਦੌਰਾਨ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਟੈਂਡਰ ਤਕਨੀਕੀ ਕਾਰਨਾਂ ਕਰਕੇ ਪੂਰਾ ਨਹੀਂ ਹੋ ਸਕਿਆ ਸੀ, ਫਿਰ ਦੂਜੀ ਵਾਰ ਸਤੰਬਰ 2016 ਵਿੱਚ ਜਾਰੀ ਕੀਤਾ ਗਿਆ ਅਤੇ ਇਸ ਵਾਰ ਵੀ ਇਹ ਟੈਂਡਰ ਤਕਨੀਕੀ ਕਾਰਨਾਂ ਦਾ ਸ਼ਿਕਾਰ ਰਿਹਾ। ਨੋਟੀਫਿਕੇਸ਼ਨ ਜਾਰੀ ਹੋਣ ਤੋਂ ਦੋ ਸਾਲ ਬਾਅਦ ਵੀ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਨਾ ਤਾਂ ਪਟਿਆਲਾ ਅਤੇ ਨਾ ਹੀ ਮੁਹਾਲੀ ਵਿੱਚ ਸਥਾਪਿਤ ਹੋ ਸਕਿਆ। ਸਮੇਂ ਸਿਰ ਨਾ ਲਏ ਗਏ ਫੈਸਲਿਆਂ ਦਾ ਹੀ ਨਤੀਜਾ ਹੈ ਕਿ ਅੱਜ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪੰਜਾਬ ’ਤੇ 2 ਹਜ਼ਾਰ ਕਰੋੜ ਦਾ ਜੁਰਮਾਨਾ ਲਗਾਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ, ਦਿੱਲੀ ...

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਸ਼ਾਮ 5 ਵਜੇ ਤੱਕ 58.44 ਫੀਸਦ ਪੋਲਿੰਗ

ਲਖੀਮਪੁਰ ਖੀਰੀ: ਕੇਂਦਰ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦਾ ਨਾਂ ਕੇਸ ’ਚੋਂ ਹਟਾਉਣ ਸਬੰਧੀ ਅਪੀਲ ਖਾਰਜ

ਲਖੀਮਪੁਰ ਖੀਰੀ: ਕੇਂਦਰ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦਾ ਨਾਂ ਕੇਸ ’ਚੋਂ ਹਟਾਉਣ ਸਬੰਧੀ ਅਪੀਲ ਖਾਰਜ

ਆਸ਼ੀਸ਼ ਮਿਸ਼ਰਾ ਸਣੇ ਸਾਰੇ ਮੁਲਜ਼ਮਾਂ ਖਿਲਾਫ ਭਲਕੇ ਹੋਣਗੇ ਦੋਸ਼ ਆਇਦ

ਜਬਰੀ ਧਰਮ ਤਬਦੀਲੀ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸੁਪਰੀਮ ਕੋਰਟ

ਜਬਰੀ ਧਰਮ ਤਬਦੀਲੀ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸੁਪਰੀਮ ਕੋਰਟ

ਸੌਲੀਸਿਟਰ ਜਨਰਲ ਨੇ ਜਾਣਕਾਰੀ ਇਕੱਤਰ ਕਰਨ ਲਈ ਹਫ਼ਤੇ ਦਾ ਸਮਾਂ ਮੰਗਿਆ; ਅ...

‘ਮੈਨੂੰ ਅਮਰੀਕੀ ਪੁਲੀਸ ਨੇ ਹਿਰਾਸਤ ’ਚ ਨਹੀਂ ਲਿਆ’

‘ਮੈਨੂੰ ਅਮਰੀਕੀ ਪੁਲੀਸ ਨੇ ਹਿਰਾਸਤ ’ਚ ਨਹੀਂ ਲਿਆ’

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਘਾੜੇ ਗੋਲਡੀ ਬਰਾੜ ਨੇ ਯੂਟ...

ਸ਼ਹਿਰ

View All