ਪਤਨੀ ਤੇ ਮੰਗੇਤਰ ਦਾ ਕਤਲ ਕਰਨ ਵਾਲ਼ੇ ਮੁਲਜ਼ਮ ਤੋਂ ਪੁੱਛ-ਪੜਤਾਲ ਜਾਰੀ

ਪਤਨੀ ਤੇ ਮੰਗੇਤਰ ਦਾ ਕਤਲ ਕਰਨ ਵਾਲ਼ੇ ਮੁਲਜ਼ਮ ਤੋਂ ਪੁੱਛ-ਪੜਤਾਲ ਜਾਰੀ

ਸਰਬਜੀਤ ਸਿੰਘ ਭੰਗੂ

ਪਟਿਆਲਾ, 23 ਅਕਤੂਬਰ

ਇੱੱਕ ਮਹੀਨੇ ਦੇ ਅੰਦਰ ਹੀ ਆਪਣੀ ਪਤਨੀ ਤੇ ਮੰਗੇਤਰ ਨੂੰ ਨਾਈਟ੍ਰੋਜਨ ਗੈਸ ਜ਼ਰੀਏ ਮੌਤ ਦੇ ਘਾਟ ਉਤਾਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਪਟਿਆਲਾ ਦੇ ਅਰਬਨ ਅਸਟੇਟ ਵਾਸੀ 40 ਸਾਲਾ ਨਵਨਿੰਦਰਪ੍ਰੀਤਪਾਲ ਸਿੰਘ ਤੋਂ ਸੀਆਈਏ ਸਟਾਫ਼ ਪਟਿਆਲਾ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋ ਦਿਨ ਪਹਿਲਾਂ ਗ੍ਰਿਫਤਾਰ ਕੀਤੇ ਗਏ ਇਸ ਮੁਲਜ਼ਮ ਦਾ ਛੇ ਦਿਨਾ ਦਾ ਪੁਲੀਸ ਰਿਮਾਂਡ ਮਿਲਿਆ ਹੋਇਆ ਹੈ।

ਹੁਣ ਤੱਕ ਦੇ ਪੁਲੀਸ ਰਿਕਾਰਡ ਮੁਤਾਬਿਕ ਉਸ ਨੇ 13 ਅਕਤੂਬਰ 2021 ਨੂੰ ਬਠਿੰਡਾ ਵਾਸੀ 28 ਸਾਲਾ ਆਪਣੀ ਮੰਗੇਤਰ ਛਪਿੰਦਰਪਾਲ ਕੌਰ ਦਾ ਕਤਲ ਕਰ ਦਿੱਤਾ ਜਿਸ ਨਾਲ ਉਸ ਦਾ 20 ਅਕਤੂਬਰ ਨੂੰ ਵਿਆਹ ਹੋਣਾ ਸੀ ਪਰ ਸ਼ੌਪਿੰਗ ਬਹਾਨੇ ਸੱਦ ਕੇ ਨਾਈਜਰੋਨ ਗੈਸ ਨਾਲ ਉਸ ਨੂੰ ਮੌਤ ਦੇ ਘਾਟ ਉਤਾਰਨ ਮਗਰੋਂ ਮੁਲ਼ਜ਼ਮ ਨੇ ਬੈੱਡ ਰੂਮ ਵਿੱਚ ਪਹਿਲਾਂ ਤੋਂ ਹੀ ਪੁੱਟੇ ਟੋਏ ’ਚ ਦੱਬ ਦਿੱਤਾ ਸੀ। ਮਗਰੋਂ ਚਕਮਾ ਦੇਣ ਲਈ ਉਸ ਨਾਲ ਲੜ ਕੇ ਚਲੀ ਜਾਣ ਦੀ ਕਹਾਣੀ ਬਣਾ ਦਿੱਤੀ ਪਰ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਅਤੇ ਥਾਣਾ ਅਰਬਨ ਅਸਟੇਟ ਦੇ ਮੁਖੀ ਰੌਣੀ ਸਿੰਘ ਦੀਆਂ ਟੀਮਾ ਵੱਲੋਂ ਕੀਤੀ ਗਈ ਜਾਂਚ ਦੌਰਾਨ ਅਸਲੀਅਤ ਸਾਹਮਣੇ ਆ ਗਈ।

ਪੁਲੀਸ ਦੀ ਇੱਕ ਹੋਰ ਪ੍ਰਾਪਤੀ ਇਹ ਵੀ ਰਹੀ ਕਿ ਉਸ ਵੱਲੋਂ 20 ਸਤੰਬਰ ਨੂੰ ਨਾਈਟਰੋਜਨ ਗੈਸ ਰਾਹੀਂ ਹੀ ਆਪਣੀ ਪਤਨੀ ਸੁਖਦੀਪ ਕੌਰ ਦੇ ਕੀਤੇ ਗਏ ਕਤਲ ਦਾ ਸੁਰਾਗ ਵੀ ਲਾਇਆ ਜਿਸ ਨਾਲ ਉਸ ਨੇ ਅਕਤੂਬਰ 2018 ’ਚ ਸ਼ਾਦੀ ਕਰਵਾਈ ਸੀ। ਦੋਵੇਂ ਮ੍ਰਿਤਕ ਔਰਤਾਂ ਉੱਚ ਵਿੱਦਿਆ ਪ੍ਰਾਪਤ ਸਨ ਜਦਕਿ ਮੁਲ਼ਜ਼ਮ ਵੀ ਐਮ.ਏ ਸਸ਼ੌਲੋਜੀ ਅਤੇ ਐਲਐਲਬੀ ਹੈ। ਇਸੇ ਦੌਰਾਨ ਇੰਸਪੈਕਟਰ ਸ਼ਮਿੰਦਰ ਸਿੰਘ ਦਾ ਕਹਿਣਾ ਹੈ ਕਿ 2014 ਵਿੱਚ ਕਮਲਪ੍ਰੀਤ ਕੌਰ ਨਾਮ ਦੀ ਵਿਆਹੁਤਾ ਔਰਤ ਵੱਲੋਂ ਇਸ ਪਰਿਵਾਰ ਦੇ ਘਰ ਦੇ ਨੇੜੇ ਆ ਕੇ ਖੁਦਕੁਸ਼ੀ ਕਰ ਲਈ ਗਈ ਸੀ ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

ਮੁਲਜ਼ਮ ਖ਼ਿਲਾਫ਼ ਕਤਲ ਦਾ ਦੂਜਾ ਕੇਸ ਵੀ ਦਰਜ

ਮੰਗੇਤਰ ਦੇ ਕਤਲ ਸਬੰਧੀ ਫੜੇ ਨਵਨਿੰਦਰਪ੍ਰੀਤਪਾਲ ਸਿੰਘ ਦੇ ਖਿਲਾਫ਼ ਉਸ ਦੀ ਪਹਿਲੀ ਪਤਨੀ ਦੀ ਹੱਤਿਆ ਸਬੰਧੀ ਵੀ ਥਾਣਾ ਅਰਬਨ ਅਸਟੇਟ ਦੀ ਪੁਲੀਸ ਵੱਲੋਂ ਕਤਲ ਦਾ ਇੱਕ ਵੱੱਖਰਾ ਕੇਸ ਵੀ ਦਰਜ ਕਰ ਲਿਆ ਗਿਆ ਹੈ। ਇਹ ਜਾਣਕਾਰੀ ਅੱਜ ਇਥੇ ਡੀ.ਐਸ.ਪੀ ਸਿਟੀ 2 ਸੌਰਵ ਜਿੰਦਲ ਨੇ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕੇਸ ਨਿਰਮਲ ਸਿੰਘ ਵਾਸੀ ਪਿੰਡ ਬਿਸ਼ਨਪੁਰਾ ਜਿਲਾ ਸੰਗਰੂਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਦੀ ਧੀ ਸੁਖਦੀਪ ਕੌਰ (39 ਸਾਲ) ਦਾ ਵਿਆਹ ਮੁਲ਼ਜ਼ਮ ਨਾਲ਼ 12 ਫਰਵਰੀ 2018 ਨੂੰ ਹੋਇਆ ਸੀ। ਮਾਪਿਆਂ ਦੇ ਵਿਆਹ ਲਈ ਰਾਜ਼ੀ ਨਾ ਹੋਣ ਕਰਕੇ ਦੋ ਲੜਕੀਆਂ ਸਮੇਤ ਪੰਜ ਮੈਂਬਰ ਹੀ ਵਿਆਹ ’ਚ ਆਏ ਸਨ ਪਰ 20 ਸਤੰਬਰ ਨੂੰ ਫੋਨ ਰਾਹੀਂ ਦੱਸਿਆ ਕਿ ਸੁਖਦੀਪ ਕੌਰ ਦੀ ਅਟੈਕ ਨਾਲ ਮੌਤ ਹੋ ਗਈ ਹੈ। ਜਦੋਂ ਉਹ ਘਰ ਪੁੱਜੇ, ਤਾਂ ਲਾਸ਼ ਬੈਡ ’ਤੇ ਪਈ ਸੀ। ਤਰਕ ਦਿੱਤਾ ਗਿਆ ਕਿ ਰਾਤ ਨੂੰ ਦੋ ਵਜੇ ਸੁਖਦੀਪ ਵੱਲੋਂ ਘਬਰਾਹਟ ਮਹਿਸੂਸ ਕਰਨ ’ਤੇ ਜਦੋਂ ਉਹ ਹਸਪਤਾਲ ਲਿਜਾ ਰਿਹਾ ਸੀ, ਤਾਂ ਰਸਤੇ ’ਚ ਮੌਤ ਹੋ ਗਈ। ਵਿਸ਼ਾਵਾਸ਼ ਕਰਦਿਆਂ, ਉਨ੍ਹਾਂ ਨੇ ਪੋਸਟ ਮਾਰਟਮ ਤੋਂ ਬਿਨਾ ਹੀ ਸਸਕਾਰ ਕਰ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All