ਯੂਨੀਵਰਸਿਟੀ ਕਾਲਜ ਲਈ ਗਰਾਂਟ ਦੀ ਮੰਗ ਰੱਖਣ ’ਤੇ ਵਿਧਾਇਕ ਦਾ ਧੰਨਵਾਦ
ਪੱਤਰ ਪ੍ਰੇਰਕ
ਦੇਵੀਗੜ੍ਹ, 11 ਜੂਨ
ਹਲਕਾ ਸਨੌਰ ਦੇ ਪਿੰਡ ਮੀਰਾਂਪੁਰ ਵਿੱਚ ਸਥਿਤ ਯੂਨੀਵਰਸਿਟੀ ਕਾਲਜ ਮੀਰਾਂਪੁਰ ਕਈ ਸਾਲਾਂ ਤੋਂ ਬਿਲਡਿੰਗ ਲਈ ਤਰਸ ਰਿਹਾ ਹੈ। ਕਾਲਜ ਵਿੱਚ 650 ਦੇ ਕਰੀਬ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਪਰ ਬਿਲਡਿੰਗ ਵਿੱਚ ਕਮਰੇ ਘੱਟ ਹੋਣ ਕਰਕੇ ਕਲਾਸਾਂ ਲਗਾਉਣ ਵਿੱਚ ਵਿਦਿਆਰਥੀਆਂ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਇਸ ਬੇਹੱਦ ਜ਼ਰੂਰੀ ਮੰਗ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਕਾਲਜ ਦੀ ਬਿਲਡਿੰਗ ਲਈ 10 ਕਰੋੜ ਦੀ ਗਰਾਂਟ ਦੇਣ ਦੀ ਮੰਗ ਰੱਖੀ ਹੈ, ਜਿਸ ਲਈ ਕਾਲਜ ਦੇ ਇੰਚਾਰਜ, ਸਟਾਫ਼ ਅਤੇ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਯੂਨੀਵਰਸਿਟੀ ਕਾਲਜ ਮੀਰਾਂਪੁਰ ਦੀ ਇੰਚਾਰਜ ਡਾ. ਮਨਪ੍ਰੀਤ ਕੌਰ ਸੋਢੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਕਾਲਜ ਇਲਾਕੇ ਲਈ ਵਰਦਾਨ ਸਾਬਤ ਹੋ ਰਿਹਾ ਹੈ। ਕਾਲਜ ਦੇ ਵਿਕਾਸ ਲਈ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੋ ਸ਼ਲਾਘਾਯੋਗ ਹਨ।