DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੁੱਤਿਆਂ ਕਾਰਨ ਮੁਹੱਲੇ ਵਿੱਚ ਤਣਾਅ

ਬੀਤੀ ਰਾਤ ਨਾਭਾ ਦੇ ਪਾਂਡੂਸਰ ਮੁਹੱਲੇ ਵਿੱਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਕੁਝ ਮੁਹੱਲਾ ਵਾਸੀਆਂ ਨੇ ਕਥਿਤ ਆਵਾਰਾ ਕੁੱਤਿਆਂ ਨੂੰ ਫੜ ਕੇ ਦੂਰ ਛੱਡ ਕੇ ਆਉਣ ਦੀ ਕੋਸ਼ਿਸ਼ ਕੀਤੀ। ਕੁੱਤਾ ਪ੍ਰੇਮੀਆਂ ਨੇ ਜਦੋਂ ਉਨ੍ਹਾਂ ਨੂੰ ਰੋਕਣ ਦਾ ਯਤਨ...

  • fb
  • twitter
  • whatsapp
  • whatsapp
featured-img featured-img
ਕੁੱਤਿਆਂ ਕਾਰਨ ਆਪਸ ਵਿੱਚ ਬਹਿਸਦੇ ਹੋਏ ਲੋਕ।
Advertisement

ਬੀਤੀ ਰਾਤ ਨਾਭਾ ਦੇ ਪਾਂਡੂਸਰ ਮੁਹੱਲੇ ਵਿੱਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਕੁਝ ਮੁਹੱਲਾ ਵਾਸੀਆਂ ਨੇ ਕਥਿਤ ਆਵਾਰਾ ਕੁੱਤਿਆਂ ਨੂੰ ਫੜ ਕੇ ਦੂਰ ਛੱਡ ਕੇ ਆਉਣ ਦੀ ਕੋਸ਼ਿਸ਼ ਕੀਤੀ। ਕੁੱਤਾ ਪ੍ਰੇਮੀਆਂ ਨੇ ਜਦੋਂ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਲੋਕ ਆਪਸ ਵਿੱਚ ਇਥੋਂ ਤੱਕ ਬਹਿਸ ਪਏ ਕਿ ਮੌਕੇ ‘ਤੇ ਪੁਲੀਸ ਬੁਲਾਉਣੀ ਪਈ।

ਐਨੀਮਲ ਵੈਲਫੇਅਰ ਸੁਸਾਇਟੀ ਤੋਂ ਕਮਲ ਜੋਸ਼ੀ ਨੇ ਦੋਸ਼ ਲਗਾਇਆ ਕਿ ਕੁੱਤੇ ਨੂੰ ਬੋਰੀ ਵਿੱਚ ਪਾਕੇ ਬੋਰੀ ਦਾ ਮੂੰਹ ਬੰਨ੍ਹ ਕੇ ਚੁੱਕਿਆ ਜਾ ਰਿਹਾ ਸੀ ਜਿਸ ਬਾਰੇ ਉਨ੍ਹਾਂ ਨੂੰ ਮੁਹੱਲਾ ਵਾਸੀ ਨੇ ਹੀ ਸੂਚਿਤ ਕੀਤਾ ਤੇ ਉਹ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ ਤੇ ਇਸ ਦਾ ਵਿਰੋਧ ਕੀਤਾ। ਇਸ ਕਾਰਨ ਮਾਹੌਲ ਕਾਫੀ ਭਖ ਗਿਆ ਤੇ ਸਾਨੂੰ ਆਪਣੀ ਹਿਫ਼ਾਜ਼ਤ ਲਈ ਪੁਲੀਸ ਨੂੰ ਬੁਲਾਉਣਾ ਪਿਆ। ਉਧਰ, ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਕੁੱਤਿਆਂ ਤੋਂ ਬਹੁਤ ਦੁਖੀ ਹਨ। ਰਾਤ ਵੇਲੇ ਲੰਘਣਾ ਵੀ ਔਖਾ ਹੋ ਗਿਆ ਹੈ। ਨਗਰ ਕੌਂਸਲ ਨੂੰ ਕਈ ਵਾਰੀ ਅਪੀਲ ਕਰ ਲਈ ਪਰ ਕੋਈ ਹੱਲ ਨਹੀਂ ਕੀਤਾ ਗਿਆ। ਮੌਕੇ ’ਤੇ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਵੀ ਅਤੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਕੌਰ ਦੇ ਪਤੀ ਹਰਸਿਮਰਨ ਸਾਹਨੀ ਵੀ ਪੁੱਜੇ। ਉਨ੍ਹਾਂ ਨੂੰ ਵੀ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।

Advertisement

ਨਾਭਾ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਚਰਨ ਸਿੰਘ ਨੇ ਦੱਸਿਆ ਕਿ ਨਸਬੰਦੀ ਲਈ ਟੈਂਡਰ ਹੋ ਚੁੱਕਿਆ ਹੈ ਪਰ ਉਸ ਦੇ ਲਈ ਯੋਗ ਇਮਾਰਤ ਚਾਹੀਦੀ ਹੈ। ਪਸ਼ੂ ਹਸਪਤਾਲ ਵਿੱਚ ਦੋ ਕਮਰਿਆਂ ਦੀ ਮੁਰੰਮਤ ਕਰਕੇ ਉਥੇ ਇੰਤਜ਼ਾਮ ਕਰਨ ਦਾ ਵੀ ਟੈਂਡਰ ਹੋ ਚੁੱਕਿਆ ਹੈ ਤੇ ਜਲਦ ਹੀ ਕੰਮ ਸ਼ੁਰੂ ਹੋਵੇਗਾ।

Advertisement

Advertisement
×