ਪਟਿਆਲਾ ’ਚ ਦਸ ਕਰੋਨਾ ਮਰੀਜ਼ਾਂ ਦੀ ਮੌਤ

ਪਟਿਆਲਾ ’ਚ ਦਸ ਕਰੋਨਾ ਮਰੀਜ਼ਾਂ ਦੀ ਮੌਤ

ਪਟਿਆਲਾ ਦੀ ਧਾਲੀਵਾਲ ਕਲੋਨੀ ਵਿੱਚ ਮਾਈਕਰੋ ਕੰਟੇਨਮੈਂਟ ਜ਼ੋਨ ਬਣਨ ’ਤੇ ਲਗਾਇਆ ਬੈਰੀਕੇਡ।

ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਸਤੰਬਰ   

ਪਟਿਆਲਾ ਜ਼ਿਲ੍ਹੇ ’ਚ ਅੱਜ ਕਰੋਨਾ ਨੇ ਦਸ ਹੋਰ ਵਿਅਕਤੀਆਂ ਦੀ ਜਾਨ ਲੈ ਲਈ। ਜਿਸ ਨਾਲ਼ ਕਰੋਨਾ ਨਾਲ਼ ਹੋਈਆਂ ਮੌਤਾਂ ਦੀ ਗਿਣਤੀ 262 ਹੋ ਗਈ ਹੈ।  ਅੱਜ ਦੇ ਮ੍ਰਿਤਕਾਂ ਵਿਚੋਂ ਪੰਜ ਪਟਿਆਲਾ ਸ਼ਹਿਰ ਨਾਲ਼ ਸਬੰਧਿਤ ਸਨ। ਜਿਨ੍ਹਾਂ ਵਿੱਚ ਅਰਬਨ ਅਸਟੇਟ ਦਾ  47 ਸਾਲਾ, ਘੇਰ ਸੋਢੀਆਂ ਦੀ ਰਹਿਣ ਵਾਲੀ 51 ਸਾਲਾ ਮਹਿਲਾ, ਸੈਂਚੁਰੀ ਐਨਕਲੇਵ ਦਾ 71 ਸਾਲਾ ਬਜ਼ੁਰਗ,  ਰਤਨ ਨਗਰ ਦਾ ਰਹਿਣ ਵਾਲਾ 58 ਸਾਲਾ  ਅਤੇ ਦਸ਼ਮੇਸ਼ ਨਗਰ ਦਾ ਰਹਿਣ ਵਾਲਾ 55 ਸਾਲਾ ਵਿਅਕਤੀ ਸ਼ਾਮਲ ਹਨ। 

ਜਦੋਂਕਿ  ਕਰੋਨਾ ਨਾਲ ਅੱਜ ਰਾਜਪੁਰਾ ’ਚ ਦੋ,  ਜਦੋਂਕਿ ਸਮਾਣਾ, ਨਾਭਾ ਤੇ  ਭਾਦਸੋਂ ਬਲਾਕ ’ਚ ਇੱਕ ਇੱਕ ਮੌਤ ਹੋਈ। ਰਾਜਪੁਰਾ ਟਾਉਨ ਦਾ ਰਹਿਣ ਵਾਲਾ ਇੱਕ ਮ੍ਰਿਤਕ 72 ਸਾਲਾਂ ਦਾ ਸੀ ਤੇ ਰਾਜਪੁਰਾ ਦੇ ਹੀ ਪਿੰਡ ਨਨਹੇੜਾ ਦਾ ਰਹਿਣ ਵਾਲ਼ਾ ਇੱਕ ਹੋਰ ਮ੍ਰਿਤਕ ਦੀ ਉਮਰ 26  ਸਾਲ ਹੀ ਸੀ। ਇਸੇ ਤਰ੍ਹਾਂ ਨਾਭਾ ਦੇ ਮਲੇਰੀਅਨ ਸਟਰੀਟ ਦੀ ਰਹਿਣ ਵਾਲੀ 85 ਸਾਲਾ ਮਹਿਲਾ,  ਪ੍ਰੀਤ ਨਗਰ ਸਮਾਣਾ ਦੀ ਰਹਿਣ ਵਾਲੀ 58 ਸਾਲਾ ਮਹਿਲਾ ਅਤੇ ਪਿੰਡ ਭਾਦਸੋਂ ਦੇ ਰਹਿਣ ਵਾਲਾ 65 ਸਾਲਾ ਇਕ ਵਿਅਕਤੀ ਦੀ ਵੀ ਕਰੋਨਾ ਨੇ ਜਾਨ ਲੈ ਲਈ।

ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਅੰਦਰ 292 ਕੇਸ ਹੋਰ ਪਾਜ਼ੇਟਿਵ ਆਏ ਹਨ। ਜਿਨ੍ਹਾਂ ਵਿੱਚੋਂ 150 ਪਟਿਆਲਾ ਸ਼ਹਿਰ ਦੇ ਹਨ। 42 ਰਾਜਪੁਰਾ, 11 ਸਮਾਣਾ, 27 ਬਲਾਕ ਭਾਦਸੋਂ ਤੋਂ, 16 ਬਲਾਕ ਕੌਲੀ ਤੋਂ, 10 ਬਲਾਕ ਕਾਲੋਮਾਜਰਾ ਤੋਂ, 17  ਬਲਾਕ ਹਰਪਾਲਪੁਰ ਤੋਂ , 3 ਬਲਾਕ ਦੁਧਨਸਾਧਾਂ ਤੋਂ, 15 ਬਲਾਕ ਸ਼ੁਤਰਾਣਾ  ਅਤੇ ਇੱਕ ਕੇਸ ਨਾਭਾ ਤੋਂ ਰਿਪੋਰਟ ਹੋਇਆ ਹੈ। 

ਸਿਵਲ ਸਰਜਨ ਦਾ ਕਹਿਣਾ ਸੀ ਕਿ  ਅੱਜ 2650 ਹੋਰ ਸੈਂਪਲ ਲਏ ਗਏ ਹਨ। ਉਂਜ ਹੁਣ ਤੱਕ ਲਏ ਗਏ ਸਵਾ ਲੱਖ  ਸੈਂਪਲਾਂ ਵਿੱਚੋਂ  9468 ਦੀਆਂ ਰਿਪੋਰਟਾਂ ਪਾਜ਼ੇਟਿਵ  ਅਤੇ 113165 ਨੈਗੇਟਿਵ ਰਹੀਆਂ  ਹਨ। ਜਦੋਂਕਿ ਦੋ ਹਜ਼ਾਰ ਤੋਂ ਵੱਧ ਦੀ ਰਿਪੋਰਟ ਆਉਣੀ ਬਾਕੀ ਹੈ। 

ਸੰਗਰੂਰ (ਗੁਰਦੀਪ ਸਿੰਘ ਲਾਲੀ)ਜ਼ਿਲ੍ਹਾ ਸੰਗਰੂਰ ’ਚ ਦੋ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ’ਚੋਂ ਬਲਾਕ ਮੂਨਕ ਤੇ ਇੱਕ ਬਲਾਕ ਧੂਰੀ ਨਾਲ ਸਬੰਧਤ ਸੀ।  ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 120 ਹੋ ਚੁੱਕੀ ਹੈ। ਅੱਜ 53 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ 27 ਮਰੀਜ਼ਾਂ ਨੇ ਕਰੋਨਾ ਨੂੰ ਹਰਾ ਕੇ ਘਰ ਵਾਪਸੀ ਕੀਤੀ ਹੈ। ਹੁਣ ਤੱਕ ਜ਼ਿਲ੍ਹੇ ’ਚ 2929 ਕਰੋਨਾ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ’ਚੋਂ 2335 ਤੰਦਰੁਸਤ ਹੋ ਚੁੱਕੇ ਹਨ। ਹੁਣ ਜ਼ਿਲ੍ਹੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 474  ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਅਨੁਸਾਰ ਜ਼ਿਲ੍ਹੇ ’ਚ ਦੋ ਮਰੀਜ਼ਾਂ ਦੀ ਮੌਤ ਹੋਈ ਹੈ। ਇਨ੍ਹਾਂ ’ਚ 79 ਸਾਲਾ ਵਿਅਕਤੀ ਬਲਾਕ ਮੂਨਕ ਦਾ ਰਹਿਣ ਵਾਲਾ ਸੀ ਜੋ  ਕਰੋਨਾ ਪਾਜ਼ੇਟਿਵ ਸੀ ਤੇ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਸੀ, ਦੀ ਮੌਤ ਹੋ ਗਈ ਹੈ। ਇਸਤੋਂ ਇਲਾਵਾ 40 ਸਾਲਾ ਔਰਤ ਬਲਾਕ ਧੂਰੀ ਦੀ ਰਹਿਣ ਵਾਲੀ ਸੀ ਜੋ ਕਿ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਸੀ। ਇਹ ਕਰੋਨਾ ਪੀੜਤ ਔਰਤ ਵੀ ਜ਼ਿੰਦਗੀ ਦੀ ਜੰਗ ਹਾਰ ਗਈ। 

 ਅੱਜ 53 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ ’ਚ ਬਲਾਕ ਸੰਗਰੂਰ ’ਚ 9 ਮਰੀਜ਼, ਬਲਾਕ ਧੂਰੀ ਦੇ 8 ਮਰੀਜ਼, ਬਲਾਕ ਸ਼ੇਰਪੁਰ ’ਚ 5 ਮਰੀਜ਼, ਬਲਾਕ ਫਤਹਿਗੜ੍ਹ ਪੰਜਗਰਾਈਆਂ ’ਚ ਇੱਕ ਮਰੀਜ਼, ਬਲਾਕ ਸੁਨਾਮ ’ਚ 8 ਮਰੀਜ਼, ਬਲਾਕ ਕੌਹਰੀਆਂ ’ਚ 3 ਮਰੀਜ਼, ਬਲਾਕ ਲੌਂਗੋਵਾਲ ’ਚ 10 ਮਰੀਜ਼, ਬਲਾਕ ਮੂਨਕ ’ਚ 4 ਮਰੀਜ਼, ਬਲਾਕ ਭਵਾਨੀਗੜ੍ਹ ’ਹ 3 ਮਰੀਜ਼ ਤੇ ਬਲਾਕ ਅਮਰਗੜ੍ਹ ’ਚ 2 ਮਰੀਜ਼ ਸ਼ਾਮਲ ਹਨ।

ਹੋਮਗਾਰਡ ਦੀ ਕਰੋਨਾ ਨਾਲ ਮੌਤ

ਪਟਿਆਲਾ (ਖੇਤਰੀ ਪ੍ਰਤੀਨਿਧ)  ਥਾਣਾ ਘੱਗਾ ਵਿੱਚ ਤਾਇਨਾਤ ਪੰਜਾਬ ਹੋਮਗਾਰਡ ਜਵਾਨ ਦਰਸ਼ਨ ਸਿੰਘ (ਨੰਬਰ 30313) ਦੀ ਕਰੋਨਾ ਨਾਲ ਮੌਤ ਹੋ ਗਈ। ਜਿਸ ਮਗਰੋਂ ਹੋਮ ਗਾਰਡ ਦੇ ਜ਼ਿਲ੍ਹਾ ਕਮਾਂਡੈਂਟ ਰਾਇ ਸਿੰਘ ਧਾਲੀਵਾਲ਼ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਸਿਹਤ ਖਰਾਬ ਹੋਣ ਕਾਰਨ ਦਰਸ਼ਨ ਸਿੰਘ ਨੂੰ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਸ ਦੀ ਕਰੋਨਾ ਸਬੰਧੀ  ਰਿਪੋਰਟ ਪਾਜ਼ੇਟਿਵ ਪਾਈ ਗਈ ਤੇ 16 ਸਤੰਬਰ ਨੂੰ  ਉਸ ਦੀ ਮੌਤ ਹੋ ਗਈ ਹੈ। ਦਰਸ਼ਨ ਸਿੰਘ ਹੋਮ ਗਾਰਡ ਵਿਭਾਗ ’ਚ   19 ਫਰਵਰੀ 1990 ਨੂੰ ਭਰਤੀ ਹੋਇਆ ਸੀ। ਜਿਸ ਨੇ  ਪੂਰੀ ਸਰਵਿਸ ਦੌਰਾਨ ਆਪਣੀ ਡਿਊਟੀ ਇਮਾਨਦਾਰੀ, ਲਗਨ ਤੇ ਤਨਦੇਹੀ ਨਾਲ ਨਿਭਾਈ।  ਇਸ ਮੌਕੇ ਪੀੜਤ ਪਰਿਵਾਰ ਨਾਲ਼ ਹਮਦਰਦੀ ਪ੍ਰਗਟ ਕਰਦਿਆਂ, ਕਮਾਂਡੈਂਟ ਨੇ ਪਰਿਵਾਰ ਦੀ  ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਬਾਈਕਾਟ ਦੌਰਾਨ ਕਿਰਤ ਸੁਧਾਰਾਂ ਸਣੇ ਕਈ ਬਿੱਲ ਪਾਸ

ਬਾਈਕਾਟ ਦੌਰਾਨ ਕਿਰਤ ਸੁਧਾਰਾਂ ਸਣੇ ਕਈ ਬਿੱਲ ਪਾਸ

ਸਰਕਾਰ ਨੂੰ ਰਾਸ ਆਇਆ ਵਿਰੋਧੀ ਧਿਰ ਦਾ ਬਾਈਕਾਟ; ਸੰਸਦ ਦੇ ਦੋਵੇਂ ਸਦਨ ਅਣ...

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਵਿਭਾਗ ਨੇ ਪੰਜਾਬ ਆਉਣ ਵਾਲੀਆਂ ਸਾਰੀਆਂ ਗੱਡੀਆਂ ਕੀਤੀਆਂ ਰੱਦ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਗੁਲਾਮ ਨਬੀ ਆਜ਼ਾਦ ਵੱਲੋਂ ਕੋਵਿੰਦ ਨੂੰ ਬਿੱਲਾਂ ’ਤੇ ਸਹਿਮਤੀ ਨਾ ਦੇਣ ਦੀ...

ਸ਼ਹਿਰ

View All