DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Sangrur DC Office ਅੱਗੇ ਗੂੰਜੇ ਅਧਿਆਪਕਾਂ ਦੇ ਨਾਅਰੇ

ਦੂਹਰੀਆਂ-ਤੀਹਰੀਆਂ ਡਿਊਟੀਆਂ ਲਾਉਣ ਵਿਰੁੱਧ ਭਡ਼ਕੇ ਅਧਿਆਪਕ

  • fb
  • twitter
  • whatsapp
  • whatsapp
featured-img featured-img
ਸੰਗਰੂਰ ਵਿੱਚ ਡੀ ਸੀ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਅਧਿਆਪਕ। -ਫੋਟੋ: ਲਾਲੀ
Advertisement

ਜ਼ਿਲ੍ਹੇ ਵਿੱਚ ਅਧਿਆਪਕਾਂ ਦੀਆਂ ਜਨਗਣਨਾ, ਨਗਰ ਕੌਂਸਲ ਚੋਣਾਂ, ਡਰੱਗ ਸੈਂਸਜ਼ ਆਦਿ ਵਿੱਚ ਦੂਹਰੀਆਂ -ਤੀਹਰੀਆਂ ਡਿਊਟੀਆਂ ਲਾਉਣ ਦੇ ਵਿਰੋਧ ਵਿੱਚ ਅੱਜ ਅਧਿਆਪਕ ਜਥੇਬੰਦੀਆਂ ਡੀ ਟੀ ਐੱਫ (ਦਿਗਵਿਜੇ ਪਾਲ) ਤੇ ਡੀ ਟੀ ਐੱਫ (ਵਿਕਰਮਦੇਵ) ਦੀ ਅਗਵਾਈ ਹੇਠ ਅਧਿਆਪਕਾਂ ਅਤੇ ਇਨਸਾਫ਼ਪਸੰਦ ਜਥੇਬੰਦੀਆਂ ਵੱਲੋਂ ਡੀ ਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਹਰਭਗਵਾਨ ਗੁਰਨੇ, ਸੁਖਵਿੰਦਰ ਗਿਰ, ਜਗਦੀਪ ਸਿੰਘ, ਸੁਖਜਿੰਦਰ ਸੰਗਰੂਰ, ਦਲਜੀਤ ਸਫ਼ੀਪੁਰ,ਮੇਘ ਰਾਜ, ਸੂਬਾ ਤਰਕਸ਼ੀਲ ਆਗੂ ਜੁਝਾਰ ਲੌਂਗੋਵਾਲ, ਜਮਹੂਰੀ ਅਧਿਕਾਰ ਸਭਾ ਦੇ ਬਸ਼ੇਸ਼ਰ ਰਾਮ ਤੇ ਮਨਧੀਰ ਰਾਜੋਮਾਜਰਾ ਨੇ ਸੰਬੋਧਨ ਕੀਤਾ। ਅਧਿਆਪਕ ਆਗੂਆਂ ਨੇ ਦੋਸ਼ ਲਾਇਆ ਕਿ ਦੋ ਦਿਨ ਪਹਿਲਾਂ ਜਦੋਂ ਅਧਿਆਪਕ ਜਥੇਬੰਦੀਆਂ ਦਾ ਵਫ਼ਦ ਡੀ ਸੀ ਨੂੰ ਡਿਊਟੀਆਂ ਦੇ ਸਬੰਧ ਵਿਚ ਮਿਲਿਆ ਸੀ ਤਾਂ ਉਨ੍ਹਾਂ ਦਾ ਰਵੱਈਆ ਅਤਿ ਨਿੰਦਣਯੋਗ ਸੀ। ਉਨ੍ਹਾਂ ਕਿਹਾ ਕਿ ਡਰੱਗ, ਸੈਂਸਸ ਡਿਊਟੀ ਅਤੇ ਜਨਗਣਨਾ ਡਿਊਟੀ ਦੇ ਰਹੇ ਬਹੁਤ ਸਾਰੇ ਅਧਿਆਪਕਾਂ ਦੀ ਹੁਣ ਨਗਰ ਕੌਂਸਲ ਚੋਣਾਂ ਵਿਚ ਵੀ ਡਿਊਟੀ ਲਗਾ ਦਿੱਤੀ ਗਈ ਹੈ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਧਰਨੇ ਵਿਚ ਐੱਸ ਡੀ ਐੱਮ ਸਤੀਸ਼ ਚੰਦਰ ਨੇ ਪੁੱਜ ਕੇ ਸਾਰੀਆਂ ਮੰਗ ਮੰਨਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਲਹਿਰਾ, ਸੁਨਾਮ, ਮੂਣਕ ਤਹਿਸੀਲ ਦਫ਼ਤਰ ਵੱਲੋਂ ਪੱਤਰ ਜਾਰੀ ਹੋ ਚੁੱਕੇ ਹਨ ਅਤੇ ਰਹਿੰਦੀਆਂ ਸਬ-ਡਿਵੀਜ਼ਨਾਂ ਵੱਲੋਂ ਪੱਤਰ ਸਵੇਰ ਤੱਕ ਹਰ ਹਾਲਤ ਵਿੱਚ ਜਾਰੀ ਹੋ ਜਾਣਗੇ।

Advertisement
Advertisement
×