ਦੇਵੀਗੜ੍ਹ: ਅਮਰ ਸ਼ਹੀਦ ਜਗਤ ਨਾਰਾਇਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਵਿਖੇ ਭਾਰਤ ਸਰਕਾਰ ਦੁਆਰਾ ਕਰਵਾਈ ਗਈ ਵਿਮੈਨਜ਼ ਵੁਸ਼ੂ ਲੀਗ 2023 ਵਿੱਚ ਟੈਗੋਰ ਇੰਟਰਨੈਸ਼ਨਲ ਸਕੂਲ ਅਰਬਰਪੁਰ ਅਫਗਾਨਾ ਦੇ ਖਿਡਾਰੀਆਂ ਨੇ ਕੋਚ ਸ਼ੁਭਮ ਦੀ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸੋਨ, 2 ਚਾਂਦੀ ਅਤੇ 1 ਕਾਂਸੀ ਦਾ ਤਗ਼ਮਾ ਜਿੱਤਿਆ। ਸਕੂਲ ਦੇ 5 ਖਿਡਾਰੀਆਂ ਨੇ ਵੱਖ-ਵੱਖ ਭਾਰ ਵਰਗ ਵਿੱਚ ਇਹ ਤਗਮੇ ਜਿੱਤੇ। ਅਰਸ਼ਦੀਪ ਕੌਰ ਅਤੇ ਮਨਪ੍ਰੀਤ ਕੌਰ ਨੇ 56 ਕਿਲੋ-ਵਰਗ ਵਿੱਚ ਸੋਨ ਤਗਮਾ, ਲਵਿਕਾ 56 ਕਿਲੋ-ਵਰਗ ਅਤੇ ਜੈਸਮੀਨ ਕੌਰ ਨੇ 28 ਕਿਲੋ ਵਰਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਪੰਜਵੀਂ ਖਿਡਾਰਣ ਲਵਪ੍ਰੀਤ ਕੌਰ ਨੇ 42 ਕਿਲੋ- ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਸਕੂਲ ਡਾਇਰੈਕਟਰ ਗੌਰਵ ਗੁਲਾਟੀ, ਪ੍ਰਧਾਨ ਸਲੋਨੀ ਗੁਲਾਟੀ ਅਤੇ ਪ੍ਰਿੰਸੀਪਲ ਰੇਖਾ ਸ਼ਰਮਾ ਨੇ ਕੋਚ ਸ਼ੁਭਮ, ਜੇਤੂ ਖਿਡਾਰੀਆਂ ਦਾ ਸਕੂਲ ਪਹੂੰਚਣ ਤੇ ਬਹੁਤ ਨਿੱਘਾ ਸਵਾਗਤ ਕੀਤਾ। -ਪੱਤਰ ਪ੍ਰੇਰਕ