ਸੁਖਚੈਨ ਕੌਰ ਨੇ ਐੱਸ ਡੀ ਓ ਦਾ ਅਹੁਦਾ ਸੰਭਾਲਿਆ
ਪਾਵਰਕੌਮ ਦੇ ਸੰਚਾਲਨ ਦੱਖਣ ਜ਼ੋਨ ਅਧੀਨ ਪਟਿਆਲਾ ਸਥਿਤ ਮਾਡਲ ਟਾਊਨ ਸਬ ਡਿਵੀਜ਼ਨ ਵਿੱਚ ਇੰਜਨੀਅਰ ਸੁਖਚੈਨ ਕੌਰ ਨੇ ਅੱਜ ਬਤੌਰ ਐੱਸ ਡੀ ਓ ਅਹੁਦੇ ਦਾ ਚਾਰਜ ਸੰਭਾਲਿਆ। ਸੀਨੀਅਰ ਕਾਰਜਕਾਰੀ ਇੰਜਨੀਅਰ ਅਭੀਰਾਜ ਸਿੰਘ ਰੰਧਾਵਾ ਅਤੇ ਸਟਾਫ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।...
Advertisement
ਪਾਵਰਕੌਮ ਦੇ ਸੰਚਾਲਨ ਦੱਖਣ ਜ਼ੋਨ ਅਧੀਨ ਪਟਿਆਲਾ ਸਥਿਤ ਮਾਡਲ ਟਾਊਨ ਸਬ ਡਿਵੀਜ਼ਨ ਵਿੱਚ ਇੰਜਨੀਅਰ ਸੁਖਚੈਨ ਕੌਰ ਨੇ ਅੱਜ ਬਤੌਰ ਐੱਸ ਡੀ ਓ ਅਹੁਦੇ ਦਾ ਚਾਰਜ ਸੰਭਾਲਿਆ। ਸੀਨੀਅਰ ਕਾਰਜਕਾਰੀ ਇੰਜਨੀਅਰ ਅਭੀਰਾਜ ਸਿੰਘ ਰੰਧਾਵਾ ਅਤੇ ਸਟਾਫ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਅਜਿਹਾ ਮਿਸਾਲੀ ਪ੍ਰਸ਼ਾਸਕੀ ਕੇਂਦਰ ਹੈ, ਜਿੱਥੇ ਵੱਡੀ ਗਿਣਤੀ ਵਿੱਚ ਮਹਿਲਾ ਅਧਿਕਾਰੀ ਅਤੇ ਕਰਮਚਾਰੀ ਬਿਜਲੀ ਖਪਤਕਾਰਾਂ ਦੀ ਸੇਵਾ ਵਿੱਚ ਨਿਸ਼ਠਾ, ਸਮਰਪਣ ਅਤੇ ਦ੍ਰਿੜਤਾ ਨਾਲ ਸਮਰਪਿਤ ਹਨ। ਇਹ ਸਬ ਡਿਵੀਜ਼ਨ ਨਾ ਕੇਵਲ ਕਾਰਗੁਜ਼ਾਰੀ ਵਿੱਚ ਅੱਗੇ ਹੈ, ਸਗੋਂ ਮਹਿਲਾ ਸਸ਼ਕਤੀਕਰਨ ਦੀ ਪ੍ਰਤੀਕ ਵਜੋਂ ਵੀ ਆਪਣੀ ਵਿਲੱਖਣ ਪਛਾਣ ਬਣਾਈ ਬੈਠੀ ਹੈ। ਇਥੋਂ ਦੇ ਕਰਮਚਾਰੀ 35000 ਖਪਤਕਾਰਾਂ ਨੂੰ ਬਿਜਲੀ ਸਪਲਾਈ ਕਰ ਰਹੇ ਹਨ।
Advertisement
Advertisement
×

