ਵਿਦਿਆਰਥੀਆਂ ਵੱਲੋਂ ਫ਼ੀਸਾਂ ਦੇ ਹੁਕਮਾਂ ਦਾ ਵਿਰੋਧ

ਵਿਦਿਆਰਥੀਆਂ ਵੱਲੋਂ ਫ਼ੀਸਾਂ ਦੇ ਹੁਕਮਾਂ ਦਾ ਵਿਰੋਧ

ਵਿਦਿਆਰਥੀ ਜਥੇਬੰਦੀਆਂ ਦਾ ਵਫ਼ਦ ਅਧਿਕਾਰੀ ਨੂੰ ਮੰਗ ਪੱਤਰ ਸੌਂਪਦਾ ਹੋਇਆ।

ਰਵੇਲ ਸਿੰਘ ਭਿੰਡਰ
ਪਟਿਆਲਾ, 7 ਜੁਲਾਈ

ਵਿਦਿਆਰਥੀ ਜਥੇਬੰਦੀਆਂ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ, ਡੈਮੋਕ੍ਰੇਟਿਕ ਸਟੂਡੈਂਟਸ ਆਰਗਨਾਈਜੇਸ਼ਨ ਅਤੇ ਆਲ ਇੰਡੀਆ ਰਿਸਰਚ ਸਕਾਲਰ ਐਸੋਸੀਏਸ਼ਨ  ਦੀ ਅਗਵਾਈ ਹੇਠ ਵਿਦਿਆਰਥੀ ਮੰਗਾਂ ਸਬੰਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਨੂੰ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ    ਸਿੰਘ ਬੱਤਰਾ ਰਾਹੀਂ ਮੰਗ ਪੱਤਰ    ਸੌਂਪਿਆ ਗਿਆ।

ਇਸ ਮੌਕੇ ਪੀਆਰਐੱਸਯੂ ਦੇ ਆਗੂ ਰਸ਼ਪਿੰਦਰ ਜਿਮੀ, ਡੀਐੱਸਓ ਦੇ ਆਗੂ ਅਜੈਬ ਅਤੇ ਆਇਰਸਾ ਦੇ ਆਗੂ ਰਵੀ ਦਿੱਤ ਕੰਗ ਨੇ ਕਿਹਾ ਕਿ ਪੰਜਾਬੀ ’ਵਰਸਿਟੀ ਵੱਲੋਂ ਕੱਢੇ ਗਏ ਫੀਸ ਭਰਵਾਉਣ ਦੇ ਨੋਟਿਸ ਨੂੰ ਵਾਪਸ ਕਰਵਾਉਣ ਸਣੇ ਪੂਰੇ ਸਾਲ ਦੀ ਫੀਸ ਮੁਆਫ਼ ਕਰਵਾਉਣ ਲਈ ਅਤੇ ਖੋਜਾਰਥੀਆਂ ਲਈ ਸਾਰੇ ਤਰ੍ਹਾਂ ਦੇ ਖੋਜ ਕਾਰਜ ਸ਼ੁਰੂ ਕਰਵਾਉਣ ਦੀ ਮੰਗ ਸਣੇ ਹੋਰਨਾਂ ਮੰਗਾਂ ਨੂੰ ਲੈ ਕੇ ਅੱਜ ਮੰਗ ਪੱਤਰ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਲੌਕਡਾਊਨ ਕਰ ਕੇ ਆਰਥਿਕ ਸੰਕਟ ਵਰਗੀ ਹਾਲਤ ਬਣੀ ਹੈ ਤੇ  ਵਿਦਿਆਰਥੀਆਂ ਤੋਂ ਇਸ ਸਮੇਂ ਫੀਸਾਂ ਭਰਵਾਉਣਾ ਗ਼ੈਰ-ਇਖ਼ਲਾਕੀ ਅਤੇ ਨਾਦਰਸ਼ਾਹੀ ਫ਼ਰਮਾਨ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸੇਵਾਮੁਕਤ ਆਈਏਐੱਸ ਅਧਿਕਾਰੀ ਨੂੰ ਉਪ ਕੁਲਪਤੀ ਦਾ ਸਲਾਹਕਾਰ ਨਿਯੁਕਤ ਕਰਨਾ ਯੂਨੀਵਰਸਿਟੀ ਦੀ ਖ਼ੁਦਮੁਖ਼ਤਿਆਰੀ ਨੂੰ ਖ਼ਤਮ ਕਰਨ ਦੇ ਤੁੱਲ ਹੈ। ਉਨ੍ਹਾਂ ਮੰਗ ਕੀਤੀ ਕਿ ਸਪੋਰਟਸ ਗਰਾਊਂਡ ਖੋਲ੍ਹੇ ਜਾਣ, ਗ਼ੈਰ-ਅਧਿਆਪਨ ਪੋਸਟ ਉੱਤੇ ਗ਼ੈਰ-ਅਧਿਆਪਨ ਅਧਿਕਾਰੀ ਨੂੰ ਹੀ ਲਗਾਇਆ ਜਾਵੇ ਅਤੇ ਯੂਨੀਵਰਸਿਟੀ ਅੰਦਰ ਇੱਕ ਅਧਿਕਾਰੀ ਕੋਲ ਇੱਕ ਅਹੁਦਾ ਹੀ ਹੋਵੇ। ਵਿਦਿਆਰਥੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਇਨ੍ਹਾਂ ਮੰਗਾਂ ਸਬੰਧੀ ਕੋਈ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵਿਦਿਆਰਥੀਆਂ-ਖੋਜਾਰਥੀਆਂ ਦੀ ਵਿਆਪਕ ਲਾਮਬੰਦੀ ਕਰਦਿਆਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ।  

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All