DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Student killed: ਰੰਜਿਸ਼ ਕਾਰਨ ਨਾਬਾਲਗ ਦੀ ਹੱਤਿਆ

ਇੱਥੇ ਰਣਜੀਤ ਨਗਰ ਇਲਾਕੇ ਵਿੱਚ ਦੋ ਸਾਲ ਪੁਰਾਣੀ ਰੰਜਿਸ਼ ਦੇ ਚੱਲਦਿਆਂ 16 ਸਾਲਾਂ ਦੇ ਮੁੰਡੇ ਦੀ ਤੇਜ਼ਧਾਰ ਚੀਜ਼ ਨਾਲ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿ੍ਤਕ ਤਨਵੀਰ ਸਿੰਘ ਨੌਂਵੀਂ ਜਮਾਤ ਦਾ ਵਿਦਿਆਰਥੀ ਸੀ। ਦੋ ਸਾਲ ਪਹਿਲਾਂ ਤਨਵੀਰ ਦਾ ਆਪਣੇ ਦੋਸਤਾਂ ਨਾਲ...

  • fb
  • twitter
  • whatsapp
  • whatsapp
featured-img featured-img
ਤਨਵੀਰ ਸਿੰਘ
Advertisement

ਇੱਥੇ ਰਣਜੀਤ ਨਗਰ ਇਲਾਕੇ ਵਿੱਚ ਦੋ ਸਾਲ ਪੁਰਾਣੀ ਰੰਜਿਸ਼ ਦੇ ਚੱਲਦਿਆਂ 16 ਸਾਲਾਂ ਦੇ ਮੁੰਡੇ ਦੀ ਤੇਜ਼ਧਾਰ ਚੀਜ਼ ਨਾਲ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿ੍ਤਕ ਤਨਵੀਰ ਸਿੰਘ ਨੌਂਵੀਂ ਜਮਾਤ ਦਾ ਵਿਦਿਆਰਥੀ ਸੀ। ਦੋ ਸਾਲ ਪਹਿਲਾਂ ਤਨਵੀਰ ਦਾ ਆਪਣੇ ਦੋਸਤਾਂ ਨਾਲ ਝਗੜਾ ਹੋਇਆ ਸੀ। ਮਗਰੋਂ ਇਹ ਸੁਲਝਾ ਵੀ ਲਿਆ ਗਿਆ ਸੀ। ਅੱਜ ਉਨ੍ਹਾਂ ਦੇ ਇੱਕ ਸਾਂਝੇ ਦੋਸਤ ਨੇ ਵਿਦੇਸ਼ ਜਾਣ ਤੋਂ ਪਹਿਲਾਂ ਪਾਰਟੀ ਦਿੱਤੀ ਤਾਂ ਤਨਵੀਰ ਦਾ ਉਥੇ ਪਹਿਲਾਂ ਵਾਲੀ ਰੰਜਿਸ਼ ਦੇ ਚੱਲਦਿਆਂ ਮੁੜ ਤੋਂ ਝਗੜਾ ਹੋ ਗਿਆ। ਉਸ ਦੇ ਸਾਥੀਆਂ ਨੇ ਤੇਜ਼ਧਾਰ ਵਸਤੂ ਉਸ ਦੇ ਢਿੱਡ ਵਿੱਚ ਮਾਰੀ। ਇਸ ਕਾਰਨ ਉਸ ਦੀ ਮੌਤ ਹੋ ਗਈ। ਡੀ ਐੱਸ ਪੀ ਜੰਗਜੀਤ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਇਸ ਸਬੰਧੀ ਥਾਣਾ ਤ੍ਰਿਪੜੀ ਵਿੱਚ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਦਿੱਤੀ ਹੈ।

Advertisement
Advertisement
×