ਮੁਕਤਸਰ ਦੇ ਵਕੀਲ ’ਤੇ ਹਮਲੇ ਖ਼ਿਲਾਫ਼ ਹੜਤਾਲ
ਪਿਛਲੇ ਦਿਨੀ ਸ੍ਰੀ ਮੁਕਤਸਰ ਸਾਹਿਬ ਦੇ ਵਕੀਲ ਐਡਵੋਕੇਟ ਹਰਮਨਦੀਪ ਸਿੰਘ ’ਤੇ ਕੀਤੇ ਗਏ ਹਮਲੇ ਤੇ ਫੇਰ ਹਮਲਾਵਰਾਂ ਦੇ ਖ਼ਿਲਾਫ਼ ਕਾਰਵਾਈ ’ਚ ਪੁਲੀਸ ਵੱਲੋਂ ਕੀਤੇ ਜਾ ਰਹੇ ਪੱਖਪਾਤੀ ਰਵੱਈਏ ਦੇ ਰੋਸ ਵਜੋਂ ਪਟਿਆਲਾ ਦੇ ਵਕੀਲ ਭਾਈਚਾਰੇ ਨੇ ਅੱਜ ਇਥੇ ਦਿਨ ਭਰ...
ਪਿਛਲੇ ਦਿਨੀ ਸ੍ਰੀ ਮੁਕਤਸਰ ਸਾਹਿਬ ਦੇ ਵਕੀਲ ਐਡਵੋਕੇਟ ਹਰਮਨਦੀਪ ਸਿੰਘ ’ਤੇ ਕੀਤੇ ਗਏ ਹਮਲੇ ਤੇ ਫੇਰ ਹਮਲਾਵਰਾਂ ਦੇ ਖ਼ਿਲਾਫ਼ ਕਾਰਵਾਈ ’ਚ ਪੁਲੀਸ ਵੱਲੋਂ ਕੀਤੇ ਜਾ ਰਹੇ ਪੱਖਪਾਤੀ ਰਵੱਈਏ ਦੇ ਰੋਸ ਵਜੋਂ ਪਟਿਆਲਾ ਦੇ ਵਕੀਲ ਭਾਈਚਾਰੇ ਨੇ ਅੱਜ ਇਥੇ ਦਿਨ ਭਰ ਕੰਮ ਬੰਦ ਰੱਖ ਕੇ ਹੜਤਾਲ਼ ਕੀਤੀ। ਜਿਸ ਦੌਰਾਨ ਬਾਰ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਐਡਵੋਕੇਟ ਮਨਵੀਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਮਨਵੀਰ ਟਿਵਾਣਾ ਨੇ ਦੱਸਿਆ ਕਿ ਇਸ ਸਬੰਧ ’ਚ 14 ਨਵੰਬਰ ਨੂੰ ਵੀ ਹੜਤਾਲ਼ ਜਾਰੀ ਰਹੇਗੀ। ਇਸ ਦੌਰਾਨ ਵਕੀਲ ਭਾਈਚਾਰੇ ਨੇ ਜਿਥੇ ਵਕੀਲ ’ਤੇ ਹਮਲੇ ਦੀ ਨਿੰਦਾ ਕੀਤੀ, ਉਥੇ ਹੀ ਇਸ ਸਬੰਧੀ ਪੁਲੀਸ ਵੱਲੋਂ ਅਪਣਾਏ ਪੱਖਪਾਤੀ ਵਤੀਰੇ ਦੀ ਵੀ ਜੋਰਦਾਰ ਸ਼ਬਦਾਂ ’ਚ ਨਿੰਦਾ ਕੀਤੀ। ਤਰਕ ਸੀ ਕਿ ਇਸ ਸਬੰਧੀ ਇਨਸਾਫ਼ ਦੀ ਪ੍ਰਾਪਤੀ ਤੱਕ ਵਕੀਲਾਂ ਦਾ ਸੰਘਰਸ਼ ਜਾਰੀ ਰਹੇਗਾ।
ਐਡਵੋਕੇਟ ਮਨਵੀਰ ਟਿਵਾਣਾ ਨੇ ਦੱਸਿਆ ਕਿ ਇਸੇ ਹੀ ਕੜੀ ਵਜੋਂ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਸਣੇ ਨਾਭਾ, ਰਾਜਪੁਰਾ ਤੇ ਸਮਾਣਾ ਦੇ ਵਕੀਲ ਭਾਈਚਾਰੇ ਨੇ ਵੀ ਹੜਤਾਲ਼ ਰੱਖੀ ਗਈ। ਬਾਰ ਐਸੋਸੀਏਸ਼ਨ ਨਾਭਾ ਵੱਲੋਂ ਪ੍ਰਧਾਨ ਗਿਆਨ ਸਿੰਘ ਮੂੰਗੋ ਦੀ ਅਗਵਾਈ ਹੇਠਾਂ ਕੰਮ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ।

