DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੰਪਿਊਟਰ ਤੇ ਸਮਾਰਟ ਸਕਰੀਨ ਪੈਨਲ ਵੰਡਣ ਦੀ ਸ਼ੁਰੂਆਤ

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਅੱਜ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤੋਂ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਅਤੇ ਸਮਾਰਟ ਸਕਰੀਨ ਪੈਨਲ ਵੰਡਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ...

  • fb
  • twitter
  • whatsapp
  • whatsapp
featured-img featured-img
ਕੰਪਿਊਟਰ ਅਤੇ ਸਮਾਰਟ ਸਕਰੀਨ ਵੰਡਣ ਦੀ ਸ਼ੁਰੂਆਤ ਕਰਦੇ ਹੋਏ ਵਿਧਾਇਕ ਨਰਿੰਦਰ ਕੌਰ ਭਰਾਜ । -ਫੋਟੋ: ਲਾਲੀ
Advertisement

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਅੱਜ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤੋਂ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਅਤੇ ਸਮਾਰਟ ਸਕਰੀਨ ਪੈਨਲ ਵੰਡਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਵਿਧਾਇਕ ਨੇ ਦੱਸਿਆ ਕਿ ਸੰਗਰੂਰ ਹਲਕੇ ਦੇ ਸਰਕਾਰੀ ਸਕੂਲਾਂ ਵਿੱਚ 384 ਕੰਪਿਊਟਰ ਅਤੇ 26 ਸਮਾਰਟ ਸਕਰੀਨ ਪੈਨਲ ਵੰਡੇ ਜਾਣੇ ਹਨ। ਅੱਜ ਉਨ੍ਹਾਂ 17 ਕੰਪਿਊਟਰ ਅਤੇ 2 ਸਮਾਰਟ ਸਕਰੀਨ ਪੈਨਲ ਸਰਕਾਰੀ ਸਕੂਲ ਲੜਕੀਆਂ ਦੇ ਸਟਾਫ ਅਤੇ ਵਿਦਿਆਰਥੀਆਂ ਦੇ ਸਪੁਰਦ ਕੀਤੇ। ਉਨ੍ਹਾਂ ਸਥਾਨਕ ਮਾਤਾ ਸ੍ਰੀ ਰਾਜ ਰਾਜੇਸ਼ਵਰੀ ਮੰਦਰ ਵਿੱਚ ਤਕਰੀਬਨ ਪੰਜ ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਨਵੇਂ ਸ਼ੈੱਡ ਦਾ ਨੀਂਹ ਪੱਥਰ ਵੀ ਰੱਖਿਆ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਹਲਕਾ ਸੰਗਰੂਰ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਜੀਤ ਕੌਰ, ਸਕੂਲ ਇੰਚਾਰਜ ਸੁਨੀਤਾ ਰਾਣੀ, ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ।

ਸਰਕਾਰੀ ਸਕੂਲਾਂ ਵਿੱਚ ਨਵੇਂ ਕੰਪਿਊਟਰਾਂ ਦਾ ਉਦਘਾਟਨ

ਧੂਰੀ (ਨਿੱਜੀ ਪੱਤਰ ਪ੍ਰੇਰਕ): ਸਮੱਗਰਾ ਸਿੱਖਿਆ ਅਧੀਨ ਸਰਕਾਰੀ ਮਿਡਲ ਸਕੂਲ ਲੱਛਮੀ ਬਾਗ ਧੂਰੀ ਵਿੱਚ ਸਕੂਲ ਮੁਖੀ ਮੰਜੂ ਬਾਲਾ ਦੀ ਯੋਗ ਅਗਵਾਈ ਹੇਠ ਸਕੂਲ ਵਿੱਚ ਆਏ ਨਵੇਂ ਕੰਪਿਊਟਰਾਂ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਐੱਸ ਐੱਮ ਸੀ ਕਮੇਟੀ ਦੇ ਸਮੂਹ ਮੈਂਬਰਜ਼, ਐੱਮ ਸੀ ਬਲਜੀਤ ਕੌਰ, ਸਥਾਨਕ ਕਮੇਟੀ ਮੈਂਬਰਜ਼ ਗੁਰਤੇਜ਼ ਸਿੰਘ ਤੇਜੀ, ਬੱਚਿਆ ਦੇ ਮਾਪੇ ਅਤੇ ਧੂਰੀ ਬਲਾਕ ਦੇ ਬੀ ਐੱਨ ਓ ਵਿਪਨ ਕੁਮਾਰ ਗਰਗ ਨੇ ਸ਼ਿਰਕਤ ਕੀਤੀ । ਐੱਸ ਐੱਮ ਸੀ ਕਮੇਟੀ ਦੇ ਸਿੱਖਿਆ ਸ਼ਾਸਤਰੀ ਤਰਸੇਮ ਕੁਮਾਰ ਮਿੱਤਲ ਅਤੇ ਕੰਪਿਊਟਰ ਅਧਿਆਪਕ ਮਹਿੰਦਰ ਕੁਮਾਰ ਗਰਗ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆ ਲਈ ਕੰਪਿਊਟਰ ਸਿੱਖਿਆ ਇੱਕ ਵਰਦਾਨ ਹੈ । ਸਕੂਲ ਮੁਖੀ ਮੰਜੂ ਬਾਲਾ ਨੇ ਆਏ ਹੋੋਏ ਮਹਿਮਾਨਾ ਦਾ ਧੰਨਵਾਦ ਕੀਤਾ । ਇਸ ਮੌਕੇ ਵਰਿੰਦਰ ਕੌਰ, ਨੀਤੂ ਸੇਠ, ਮੋਨਿਕਾ ਰਾਣੀ ਸਮੇਤ ਸਕੂਲ ਦਾ ਸਮੂਹ ਸਟਾਫ ਮੌਜੂਦ ਸੀ ।

Advertisement
Advertisement
×