DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Speaker Kultar Singh Sandhwan: ਵਿਰਾਸਤ ਸਾਂਭਣ ਲਈ ਭਾਸ਼ਾ ਵਿਭਾਗ ਯੋਗਦਾਨ ਪਾਵੇ: ਸੰਧਵਾਂ

ਭਾਸ਼ਾ ਵਿਭਾਗ ਨੇ ਗਿਆਨੀ ਸੋਹਣ ਸਿੰਘ ਸੀਤਲ ਯਾਦਗਾਰੀ ਢਾਡੀ ਸਮਾਗਮ ਕਰਵਾਇਆ

  • fb
  • twitter
  • whatsapp
  • whatsapp
featured-img featured-img
ਪੁਸਤਕ ‘ਇੱਕ ਸਾਲ ਦੇ ਸਫ਼ੇ’ ਰਿਲੀਜ਼ ਕਰਦੇ ਹੋਏ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਹੋਰ।
Advertisement

ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਭਾਸ਼ਾ ਭਵਨ ਵਿੱਚ ਗਿਆਨੀ ਸੋਹਣ ਸਿੰਘ ਸੀਤਲ ਯਾਦਗਾਰੀ ਢਾਡੀ ਸਮਾਗਮ ਕਰਵਾਇਆ ਗਿਆ। ਇਸ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸ੍ਰੀ ਸੰਧਵਾਂ ਨੇ ਕਿਹਾ ਕਿ ਗਿਆਨੀ ਸੋਹਣ ਸਿੰਘ ਸੀਤਲ ਨੂੰ ਯਾਦ ਕਰਕੇ ਭਾਸ਼ਾ ਵਿਭਾਗ ਨੇ ਪੰਜਾਬੀ ਮਾਂ ਦੀਆਂ ਅਸੀਸਾਂ ਲੈਣ ਵਾਲਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਧਰਮ, ਪਹਿਰਾਵੇ, ਖਾਣ-ਪੀਣ ਤੇ ਵਰਗਾਂ ਦੇ ਆਧਾਰ ’ਤੇ ਵੰਡ ਹੋ ਕੇ ਲੜ ਰਹੇ ਹਾਂ ਜਦੋਂ ਕਿ ਇਹ ਚੀਜ਼ਾਂ ਸਾਡੇ ਦੇਸ਼ ਦੀ ਵਿਭਿੰਨਤਾ ਤੇ ਖ਼ੂਬਸੂਰਤੀ ਦਾ ਸੂਚਕ ਹਨ। ਉਨ੍ਹਾਂ ਕਿਹਾ ਕਿ ਸਾਡੀ ਵਿਰਾਸਤ ਬਹੁਤ ਅਮੀਰ ਹੈ ਤੇ ਇਸ ਨੂੰ ਸੰਭਾਲਣ ਲਈ ਭਾਸ਼ਾ ਵਿਭਾਗ ਵਰਗੇ ਅਦਾਰਿਆਂ ਨੂੰ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।

ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਗਿਆਨੀ ਸੋਹਣ ਸਿੰਘ ਸੀਤਲ ਦੀ ਵਿਲੱਖਣਤਾ ਇਹ ਸੀ ਕਿ ਜਦੋਂ ਉਹ ਢਾਡੀ ਵਜੋਂ ਆਪਣੀ ਪ੍ਰਤਿਭਾ ਦਿਖਾਉਂਦੇ ਸਨ ਤਾਂ ਮਹਿਸੂਸ ਨਹੀਂ ਹੁੰਦਾ ਸੀ ਕਿ ਉਹ ਬਾਰੀਕਬੀਨੀ ਵਾਲੇ ਨਾਵਲਕਾਰ ਵੀ ਹੋਣਗੇ। ਦੇਸ ਰਾਜ ਛਾਜਲੀ ਤੇ ਸਾਥੀਆਂ ਘਰਿੰਦਰ ਸਿੰਘ ਵੜੈਚ, ਹਰਬਾਗ ਸਿੰਘ ਵੜੈਚ ਤੇ ਹੰਸ ਰਾਜ ਛਾਜਲੀ ਨੇ ‘ਅੰਗ-ਸੰਗ ਰਹੀ ਬਾਜ਼ਾਂ ਵਾਲਿਆਂ’ ਗਾ ਕੇ ਢਾਡੀ ਗਾਇਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਢਾਡੀ ਰਛਪਾਲ ਸਿੰਘ ਪਮਾਲ ਦੇ ਜਥੇ, ਨਵਜੋਤ ਸਿੰਘ ਮੰਡੇਰ, ਜਸਕੰਵਰ ਸਿੰਘ ਮੰਡੇਰ ਤੇ ਨਵਕੰਵਰ ਸਿੰਘ ਮੰਡੇਰ ਦੇ ਜਥੇ ਨੇ ਗਿਆਨੀ ਸੀਤਲ ਦੀਆਂ ਰਚਨਾਵਾਂ ਸੁਣਾਈਆਂ। ਇਸ ਮੌਕੇ ਭਾਸ਼ਾ ਵਿਭਾਗ ਦੀਆਂ ਪਿਛਲੇ ਵਰ੍ਹੇ ਦੀਆਂ ਸਰਗਰਮੀਆਂ ਤੇ ਪ੍ਰਾਪਤੀਆਂ ’ਤੇ ਅਧਾਰਤ ਪੁਸਤਕ ‘ਸਾਲ ਦੇ ਸਫ਼ੇ’ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਭੁਪਿੰਦਰਾ ਸਪੋਰਟਸ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਪੁਸ਼ਪਿੰਦਰ ਸਿੰਘ ਗਿੱਲ, ਕੰਵਲਜੀਤ ਸਿੰਘ ਢੀਂਡਸਾ, ਪਦਮਸ਼੍ਰੀ ਪ੍ਰਾਣ ਸੱਭਰਵਾਲ, ਪ੍ਰੋਫੈਸਰ ਕਿਰਪਾਲ ਕਜ਼ਾਕ, ਇੰਜ. ਜੋਤਇੰਦਰ ਸਿੰਘ, ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ, ਐੱਸ ਡੀ ਐੱਮ ਗੁਰਦੇਵ ਸਿੰਘ, ਸਾਬਕਾ ਡਿਪਟੀ ਡਾਇਰੈਕਟਰ ਸਤਨਾਮ ਸਿੰਘ, ਸ਼ਾਇਰ ਅਵਤਾਰਜੀਤ ਸਿੰਘ, ਡਾ. ਜਗਦੀਸ਼ ਪਾਪੜਾ, ਪ੍ਰੀਤਮ ਸਿੰਘ ਜੌਹਲ, ਰੰਗਕਰਮੀ ਜੋਗਾ ਸਿੰਘ ਤੇ ਡਾ. ਪੁਸ਼ਪਿੰਦਰ ਖੋਖਰ ਹਾਜ਼ਰ ਸਨ।

Advertisement

Advertisement
Advertisement
×