ਐਤਕੀਂ ਭੈਣਾਂ ਜੇਲ੍ਹ ’ਚ ਬੰਦ ਆਪਣੇ ਭਰਾਵਾਂ ਦੇ ਗੁੱਟਾਂ ’ਤੇ ਨਹੀਂ ਸਜਾ ਸਕੀਆਂ ਰੱਖੜੀ

ਐਤਕੀਂ ਭੈਣਾਂ ਜੇਲ੍ਹ ’ਚ ਬੰਦ ਆਪਣੇ ਭਰਾਵਾਂ ਦੇ ਗੁੱਟਾਂ ’ਤੇ ਨਹੀਂ ਸਜਾ ਸਕੀਆਂ ਰੱਖੜੀ

ਪਟਿਆਲਾ ਵਿੱਚ ਸੋਮਵਾਰ ਨੂੰ ਰੱਖਡ਼ੀ ਦੇ ਤਿਉਹਾਰ ’ਤੇ ਆਪਣੇ ਭਰਾ ਦੇ ਗੁੱਟ ’ਤੇ ਰੱਖਡ਼ੀ ਬੰਨ੍ਹਦੀ ਹੋਈ ਉਸਦੀ ਭੈਣ।-ਫੋਟੋ: ਰਾਜੇਸ਼ ਸੱਚਰ

ਸਰਬਜੀਤ ਸਿੰਘ ਭੰਗੂ

ਪਟਿਆਲਾ, 3 ਅਗਸਤ

ਕਰੋਨਾ ਮਹਾਂਮਾਰੀ ਦੇ ਚੱਲਦਿਆਂ ਐਤਕੀਂ ਭੈਣਾ ਜੇਲ੍ਹਾਂ ’ਚ ਬੰਦ ਆਪਣੇ ਭਰਾਵਾਂ ਨੂੰ ਰੱਖੜੀਆਂ ਨਾ ਬੰਨ੍ਹ ਸਕੀਆਂ। ਇਸੇ ਤਰਾਂ ਜੇਲ੍ਹਾਂ ਵਿੱਚ ਬੰਦ ਭੈਣਾਂ ਦੇ ਭਰਾ ਵੀ ਪਹਿਲਾਂ ਦ ਤਰਾਂ ਰੱਖੜੀ ਬਨ੍ਹਵਾਉਣ ਲਈ ਨਾ ਪੁੱਜ ਸਕੇ। ਪਹਿਲਾਂ ਭਾਵੇਂ ਰੱਖੜੀ ਵਾਲ਼ੇ ਦਿਨ ਜੇਲ੍ਹ ਕੰਪਲੈਕਸਾਂ ਵਿਚਲੀਆਂ ਰੌਣਕਾਂ ਕਿਸੇ ਮੇਲੇ ਦਾ ਦ੍ਰਿਸ਼ ਸਿਰਜਦੀਆਂ ਸਨ। ਪਰ ਅੱਜ ਰੱਖੜੀ ਦੇ ਦਿਨ ਇਥੇ ਸੰਨਾਟਾ ਛਾਇਆ ਰਿਹਾ। ਕਿਉਂਕਿ ਕਰੋਨਾ ਕਰਕੇ ਕੁਝ ਮਹੀਨਿਆਂ ਤੋਂ ਕੈਦੀਆਂ ਤੇ ਹਵਾਲਾਤੀਆਂ ਦੀਆਂ ਮੁਲਾਕਾਤਾਂ ਬੰਦ ਹਨ।

ਦੱਸਣਯੋਗ ਹੈ ਕਿ ਜੇਲ੍ਹਾਂ ਵਿਚਲੀਆਂ ਬੰਦੀਆਂ ਨੂੰ ਕਰੋਨਾ ਦੇ ਇਸ ਕਹਿਰ ਤੋਂ ਬਚਾਉਣ ਲਈ ਜਿਥੇ ਸਧਾਰਨ ਕੇਸਾਂ ਵਾਲ਼ੇ ਕੈਦੀਆਂ ਪੁਲੀਸ ਵੱਲੋਂ ਨਰਮ ਕੀਤੇ ਗਏ ਰਵੱਈਏ ਦੇ ਚੱਲਦਿਆਂ, ਜ਼ਮਾਨਤ ਮਿਲ ਚੁੱਕੀਆਂ ਹਨ, ਜੇਲ੍ਹ ਪ੍ਰਸ਼ਾਸਨ ਨੇ ਕੈਦੀਆਂ ਦੀ ਛੁੱਟੀ ’ਚ ਵੀ ਵਾਧਾ ਕੀਤਾ ਹੈ, ਤਾਂ ਜੋ ਜੇਲ੍ਹਾਂ ਵਿਚ ਭੀੜ ਘਟਾਈ ਜਾ ਸਕੇ। ਇਸੇ ਕੜੀ ਵਜੋਂ ਕੁਝ ਮਹੀਨਿਆਂ ਤੋਂ ਪੰਜਾਬ ਭਰ ਦੀਆਂ ਜੇਲ੍ਹਾਂ ’ਚ ਕੈਦੀਆਂ ਦੀਆਂ ਮੁਲਾਕਾਤਾਂ ਵੀ ਬੰਦ ਹਨ। ਕੈਦੀਆਂ ਵੱਲੋਂ ਜੇਲ੍ਹਾਂ ’ਚ ਅਧਿਕਾਰਤ ਤੌਰ ’ਤੇ ਮੌਜੂਦ ਫੋਨ ਦੀ ਸੁਵਿਧਾ ਦੇ ਤਹਿਤ ਹੀ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਸਾਧਿਆ ਜਾ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਕਈ ਜੇਲ੍ਹਾਂ ’ਚੋਂ ਕੈਦੀਆਂ ਕੋਲ਼ੋਂ ਮੁਬਾਈਲ ਫੋਨ ਵੀ ਵੱਡੇ ਪੱਧਰ ’ਤੇ ਬਰਾਮਦ ਹੋ ਚੁੱਕੇ ਹਨ। ਇਸੇ ਦੌਰਾਨ ਪਟਿਆਲਾ ਜੇਲ੍ਹ ’ਚ ਭਾਵੇਂ 16 ਸੌ ਬੰਦੀ ਹਨ ਪਰ ਅੱਜ ਦੋ ਸੌ ਬੰਦੀਆਂ ਲਈ ਹੀ ਉਨ੍ਹਾਂ ਦੀਆਂ ਭੈਣਾਂ ਨੇ ਰੱਖੜੀਆਂ ਭੇਜੀਆਂ। ਇਹ ਰੱਖੜੀਆਂ ਜੇਲ੍ਹ ਅਮਲੇ ਵੱਲੋਂ ਗੇਟ ਤੋਂ ਹੀ ਹਾਸਲ ਕਰਕੇ ਅੰਦਰ ਭੇਜੀਆਂ। ਜਿਸ ਤਹਿਤ ਭੈਣਾਂ ਆਪਣੇ ਭਰਾਵਾਂ ਨੂੰ ਆਪਣੇ ਹੱਥੀਂ ਰੱਖੜੀ ਨਾ ਬੰਨ੍ਹ ਸਕੀਆਂ। ਇਸੇ ਤਰ੍ਹਾਂ ਜੇਲ੍ਹ ’ਚ ਬੰਦ ਸੌ ਦੇ ਕਰੀਬ ਮਹਿਲਾਵਾਂ ਬੰਦੀ ਵੀ ਐਤਕੀਂ ਆਪਣੇ ਭਰਾਵਾਂ ਨੂੰ ਰੱਖੜੀਆਂ ਨਹੀਂ ਬੰਨ੍ਹ ਸਕੀਆਂ। ਇਨ੍ਹਾਂ ਦੇ ਭਰਾ ਪਹਿਲਾਂ ਖੁਦ ਇਥੇ ਆ ਕੇ ਰੱਖੜੀ ਬੰਨ੍ਹਵਾ ਕੇ ਜਾਂਦੇ ਸਨ। ਰੱਖੜੀ ਵਾਲ਼ੇ ਦਿਨ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਭੈਣ ਭਰਾਵਾਂ ਦੀ ਮੁਲਾਕਾਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਸਨ। ਸੰਪਰਕ ਕਰਨ ‘ਤੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਕਰਨਜੀਤ ਸਿੰਘ ਸੰਧੂ ਦਾ ਕਹਿਣਾ ਸੀ ਕਿ ਦੋ ਸੌ ਕੈਦੀਆਂ ਲਈ ਆਈਆਂ ਰੱਖੜੀਆਂ ਤੇ ਮਿਸ਼ਰੀ ਦੇ ਪੈਕਿਟ ਜੇਲ੍ਹ ਮੁਲਾਜ਼ਮਾਂ ਵੱਲੋਂ ਸਬੰਧਿਤ ਕੈਦੀਆਂ ਤੱਕ ਪੁੱਜਦੇ ਕੀਤੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All