DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਈ ਟੀ ਆਈ ’ਚ ਸਕਿੱਲ ਲੈਬ ਦਾ ਉਦਘਾਟਨ

ਮਾਰੂਤੀ ਸੁਜ਼ੂਕੀ ਨੇ ਸੀ ਐੱਸ ਆਰ ਸਕੀਮ ਅਧੀਨ ਲਗਭਗ 6 ਕਰੋੜ ’ਚ ਤਿਆਰ ਕਰਵਾਈ ਲੈਬ

  • fb
  • twitter
  • whatsapp
  • whatsapp
featured-img featured-img
ਮਾਰੂਤੀ ਸੁਜ਼ੂਕੀ ਦੇ ਅਧਿਕਾਰੀਆਂ ਦਾ ਸਵਾਗਤ ਕਰਦੇ ਹੋਏ ਪ੍ਰਿੰਸੀਪਲ ਹਰਬਿੰਦਰ ਸਿੰਘ।
Advertisement

ਸਰਕਾਰੀ ਆਈ ਟੀ ਆਈ ਮਾਡਲ ਟਾਊਨ ਪਟਿਆਲਾ ਵਿੱਚ ਪਿਛਲੇ 6-7 ਮਹੀਨਿਆਂ ਤੋਂ ਮਾਰੂਤੀ ਸੁਜ਼ੂਕੀ ਸਕਿੱਲ ਲੈਬ ਦਾ ਚੱਲ ਰਿਹਾ ਕੰਮ ਮੁਕੰਮਲ ਹੋਣ ਉਪਰੰਤ, ਸੰਸਥਾ ਆਈ ਐੱਮ ਸੀ ਦੇ ਚੇਅਰਮੈਨ ਜੀ ਕੇ ਟੰਡਨ ਅਤੇ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਸੀਨੀਅਰ ਅਧਿਕਾਰੀ ਮਨਮੋਹਨ ਸਿੰਘ ਅਤੇ ਭੁਪਿੰਦਰ ਬਿਸ਼ਟ ਦੀ ਮੌਜੂਦਗੀ ਵਿੱਚ ਸਿੱਖਿਆਰਥੀਆਂ ਦੀ ਟਰੇਨਿੰਗ ਹਿੱਤ ਸਕਿੱਲ ਲੈਬ ਦਾ ਉਦਘਾਟਨ ਕੀਤਾ ਗਿਆ। ਕੰਪਨੀ ਵੱਲੋਂ ਸੀ ਐੱਸ ਆਰ ਸਕੀਮ ਅਧੀਨ ਲਗਭਗ 6 ਕਰੋੜ ਦੀ ਲਾਗਤ ਨਾਲ ਆਟੋ-ਮੋਟਿਵ ਸੈਕਟਰ ਨਾਲ ਸਬੰਧਤ ਸਕਿੱਲ ਲੈਬ ਤਿਆਰ ਕੀਤੀ ਗਈ ਹੈ, ਜਿਸ ਵਿੱਚ ਗੱਡੀ ਤਿਆਰ ਕਰਨ ਵਾਸਤੇ ਲੋੜੀਂਦੇ ਸਾਰੇ ਤਕਨੀਕੀ ਫੀਚਰ ਦਰਸਾਏ ਗਏ ਹਨ। ਪ੍ਰਿੰਸੀਪਲ ਹਰਬਿੰਦਰ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੌਰਾਨ ਇਸ ਸਕਿੱਲ ਲੈਬ ਦਾ ਹਜ਼ਾਰਾਂ ਆਈ ਟੀ ਆਈ ਸਿੱਖਿਆਰਥੀਆਂ ਨੂੰ ਲਾਭ ਮਿਲੇਗਾ। ਇਸ ਮੌਕੇ ਸੰਸਥਾ ਦੇ ਟਰੇਨਿੰਗ ਅਫ਼ਸਰ-ਕਮ-ਸਕਿੱਲ ਲੈਬ ਇੰਚਾਰਜ ਜਗਦੀਪ ਸਿੰਘ ਜੋਸ਼ੀ, ਸੀਮਾ ਭੱਲਾ, ਮੰਗਤ ਰਾਮ ਧੀਮਾਨ, ਸੁਖਵੰਤ ਸਿੰਘ ਖਰੌੜ, ਸ਼ਿਵੰਦਰ ਸਿੰਘ, ਹੋਸਟਲ ਸੁਪਰਡੈਂਟ ਅਨਿਲ ਖੰਨਾ, ਗੁਰਮੁੱਖ ਸਿੰਘ ਆਟੋ-ਇਲੈਕਟ੍ਰੀਸ਼ੀਅਨ ਇੰਸਟਰੱਕਟਰ ਤੇ ਗੁਰਪ੍ਰੀਤ ਸਿੰਘ ਇੰਸਟਰੱਕਟਰ ਆਦਿ ਮੌਜੂਦ ਸਨ।

Advertisement
Advertisement
×