ਕਾਰੋਬਾਰੀ ਦੇ ਘਰ ਚੋਰੀ ਸਬੰਧੀ ਛੇ ਕਾਬੂ
ਇੱਥੇ 8 ਫਰਵਰੀ ਦੀ ਰਾਤ ਨੂੰ ਪੁਰਾਣੇ ਬਾਜ਼ਾਰ ਵਿੱਚ ਕਾਰੋਬਾਰੀ ਵੇਦ ਪ੍ਰਕਾਸ਼ ਦੇ ਘਰ ਵਿੱਚੋਂ ਚੋਰ 4 ਲੱਖ ਰੁਪਏ, 3 ਤੋਲੇ ਸੋਨਾ ਅਤੇ ਲਾਇਸੈਂਸੀ ਰਿਵਾਲਵਰ ਸਣੇ 20 ਕਾਰਤੂਸ ਚੋਰੀ ਕਰਕੇ ਲੈ ਗਏ ਸਨ। ਇਸ ਸਬੰਧੀ ਛੇ ਚੋਰਾਂ ਨੂੰ ਕਾਬੂ ਕਰ...
Advertisement
ਇੱਥੇ 8 ਫਰਵਰੀ ਦੀ ਰਾਤ ਨੂੰ ਪੁਰਾਣੇ ਬਾਜ਼ਾਰ ਵਿੱਚ ਕਾਰੋਬਾਰੀ ਵੇਦ ਪ੍ਰਕਾਸ਼ ਦੇ ਘਰ ਵਿੱਚੋਂ ਚੋਰ 4 ਲੱਖ ਰੁਪਏ, 3 ਤੋਲੇ ਸੋਨਾ ਅਤੇ ਲਾਇਸੈਂਸੀ ਰਿਵਾਲਵਰ ਸਣੇ 20 ਕਾਰਤੂਸ ਚੋਰੀ ਕਰਕੇ ਲੈ ਗਏ ਸਨ। ਇਸ ਸਬੰਧੀ ਛੇ ਚੋਰਾਂ ਨੂੰ ਕਾਬੂ ਕਰ ਲਿਆ ਗਿਆ ਹੈ। ਥਾਣਾ ਮੁਖੀ ਜੁਲਕਾਂ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 32 ਬੋਰ ਲਾਇਸੈਂਸੀ ਰਿਵਾਲਵਰ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਪੰਕਜਵੀਰ ਸ਼ਰਮਾ ਵਾਸੀ ਭੰਬੂਆਂ, ਮਨਦੀਪ ਸ਼ਰਮਾ ਉਰਫ ਰੋਮੀ ਵਾਸੀ ਭੰਬੂਆਂ, ਰਾਮ ਕਰਨ ਉਰਫ ਭੋਲਾ ਵਾਸੀ ਪਿੰਡ ਭਸਮੜਾ, ਅਜੈ ਕੁਮਾਰ ਵਾਸੀ ਭੰਬੂਆਂ, ਕੁਨਾਲ ਸ਼ਰਮਾ ਵਾਸੀ ਹਡਾਣਾ ਥਾਣਾ ਸਨੌਰ ਅਤੇ ਹਰਕੀਰਤ ਸਿੰਘ ਵਾਸੀ ਪਿੰਡ ਭੰਬੂਆਂ ਸ਼ਾਮਲ ਹਨ। ਘਟਨਾ ਵਿੱਚ ਸ਼ਾਮਲ ਦੋ ਕਥਿਤ ਮੁਲਜ਼ਮ ਪਹਿਲਾਂ ਹੀ ਜੇਲ੍ਹ ਭੇਜ ਦਿੱਤੇ ਗਏ ਸਨ, ਜਦੋਂ ਕਿ ਚਾਰ ਕਥਿਤ ਮੁਲਜ਼ਮ ਅੱਜ ਜੇਲ੍ਹ ਭੇਜੇ ਗਏ ਹਨ।
Advertisement
Advertisement
×

