ਅੱਗ ਕਾਰਨ ਸਾਢੇ ਛੇ ਏਕੜ ਕਣਕ ਸੜੀ
ਸਥਾਨਕ ਗੁਰੂ ਨਾਨਕ ਦੇਵ ਡੈਂਟਲ ਕਾਲਜ ਐਂਡ ਰਿਸਰਚ ਇੰਸਟੀਚਿਊਟ ਦੇ ਪਿਛਲੇ ਪਾਸੇ ਅੱਜ ਸਿਖਰ ਦੁਪਹਿਰੇ ਅੱਗ ਲੱਗਣ ਕਾਰਨ ਤਿੰਨ ਕਿਸਾਨਾਂ ਦੀ ਸਾਢੇ ਛੇ ਏਕੜ ਕਣਕ ਦੀ ਖੜ੍ਹੀ ਫ਼ਸਲ ਸੜ ਕੇ ਸੁਆਹ ਹੋ ਗਈ। ਇਸ ਦੌਾਨ ਕਿਸਾਨ ਪਰਮਾ ਨੰਦ ਦੀ ਸਾਢੇ...
Advertisement
ਸਥਾਨਕ ਗੁਰੂ ਨਾਨਕ ਦੇਵ ਡੈਂਟਲ ਕਾਲਜ ਐਂਡ ਰਿਸਰਚ ਇੰਸਟੀਚਿਊਟ ਦੇ ਪਿਛਲੇ ਪਾਸੇ ਅੱਜ ਸਿਖਰ ਦੁਪਹਿਰੇ ਅੱਗ ਲੱਗਣ ਕਾਰਨ ਤਿੰਨ ਕਿਸਾਨਾਂ ਦੀ ਸਾਢੇ ਛੇ ਏਕੜ ਕਣਕ ਦੀ ਖੜ੍ਹੀ ਫ਼ਸਲ ਸੜ ਕੇ ਸੁਆਹ ਹੋ ਗਈ। ਇਸ ਦੌਾਨ ਕਿਸਾਨ ਪਰਮਾ ਨੰਦ ਦੀ ਸਾਢੇ ਤਿੰਨ ਏਕੜ, ਹਰਵਿੰਦਰ ਸਿੰਘ ਦੀ ਡੇਢ ਏਕੜ ਅਤੇ ਪ੍ਰਿੰਸ ਸਿੰਘ ਦੀ ਡੇਢ ਏਕੜ ਪੱਕੀ ਫ਼ਸਲ ਸਮੇਤ ਕਈ ਏਕੜ ਨਾੜ ਸੜ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਕਿਸਾਨਾਂ ਨੇ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾਇਆ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਪੀੜਤ ਕਿਸਾਨਾਂ ਮੁਤਾਬਕ ਬਿਜਲੀ ਦਾ ਸ਼ਾਰਟ ਸਰਕਟ ਇਸ ਦਾ ਮੁੱਖ ਕਾਰਨ ਹੋ ਸਕਦਾ ਹੈ। ਪ੍ਰਸ਼ਾਸਨ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।
Advertisement
Advertisement
×

