DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੌਲਦਾਰ ਦੇ ਕਤਲ ਵਾਲੇ ਕੇਸ ਦੇ ਛੇ ਮੁਲਜ਼ਮ ਗ੍ਰਿਫ਼ਤਾਰ

ਸਰਬਜੀਤ ਸਿੰਘ ਭੰਗੂ ਪਟਿਆਲਾ ਦੇ ਥਾਣਾ ਸਿਵਲ ਲਾਈਨ ਦੇ ਅਧੀਨ ਪੈਂਦੀ ਅਫਸਰ ਕਲੋਨੀ ਪੁਲੀਸ ਚੌਕੀ ’ਚ ਤਾਇਨਾਤ ਹੌਲਦਾਰ ਅਮਨਦੀਪ ਸਿੰਘ ਦੇ ਪਿਛਲੇ ਦਿਨੀਂ ਨਾਭਾ ਵਿਚ ਹੋਏ ਕਤਲ ਮਾਮਲੇ ’ਚ ਛੇ ਮੁਲਜ਼ਮ ਸ਼ਾਮਲ ਸਨ ਤੇ ਇਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ...

  • fb
  • twitter
  • whatsapp
  • whatsapp
Advertisement

ਸਰਬਜੀਤ ਸਿੰਘ ਭੰਗੂ

ਪਟਿਆਲਾ ਦੇ ਥਾਣਾ ਸਿਵਲ ਲਾਈਨ ਦੇ ਅਧੀਨ ਪੈਂਦੀ ਅਫਸਰ ਕਲੋਨੀ ਪੁਲੀਸ ਚੌਕੀ ’ਚ ਤਾਇਨਾਤ ਹੌਲਦਾਰ ਅਮਨਦੀਪ ਸਿੰਘ ਦੇ ਪਿਛਲੇ ਦਿਨੀਂ ਨਾਭਾ ਵਿਚ ਹੋਏ ਕਤਲ ਮਾਮਲੇ ’ਚ ਛੇ ਮੁਲਜ਼ਮ ਸ਼ਾਮਲ ਸਨ ਤੇ ਇਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਵਿੱਚੋਂ ਦੋ ਨਾਬਾਲਗ ਹਨ। ਉਹ ਸਕੂਲੀ ਵਿਦਿਆਰਥੀ ਹਨ, ਪਰ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਪੜ੍ਹਾਈ ਛੱਡ ਦਿੱਤੀ ਸੀ।

Advertisement

ਇਹ ਜਾਣਕਾਰੀ ਐੱਸ ਐੱਸ ਪੀ ਵਰੁਣ ਸ਼ਰਮਾ ਨੇ ਅੱਜ ਇਥੇ ਪੁਲੀਸ ਲਾਈਨ ਪਟਿਆਲਾ ਵਿੱਚ ਦਿਤੀ। ਇਸ ਮੌਕੇ ਨਾਭਾ ਦੇ ਡੀ ਐੱਸ ਪੀ ਗੁਰਿੰਦਰ ਸਿੰਘ ਬੱਲ ਤੇ ਥਾਣਾ ਕੋਤਵਾਲੀ ਦੇ ਇੰਚਾਰਜ ਵੀ ਮੌਜੂਦ ਸਨ। ਐਸ ਐਸ ਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜਮਾ ਵਿਚ ਰਿੱਕੀ, ਆਸ਼ੀ, ਹੀਰਾ, ਰਾਹੁਲ ਅਤੇ ਕੈਫ ਆਦਿ ਸ਼ਾਮਲ ਹਨ। ਇਨ੍ਹਾਂ ਨੂੰ ਲੁਧਿਆਣਾ ਅਤੇ ਹੋਰ ਥਾਵਾਂ ਤੋਂ 36 ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਕੈਫ, ਹੀਰਾ ਅਤੇ ਆਸ਼ੀ ਦੇ ਖਿਲਾਫ਼ ਪਹਿਲਾਂ ਹੀ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਕਤਲ ਦੀ ਇਹ ਘਟਨਾ ਬਰਗਰ ਦੀ ਅਦਾਇਗੀ ਨੂੰ ਲੈ ਕੇ ਹੋਈ। ਹੌਲਦਾਰ ਅਮਨਦੀਪ ਸਿੰਘ ਆਪਣੇ ਭਰਾ ਨਵਦੀਪ ਸਿੰਘ ਨਾਲ ਜਦੋਂ ਬੌੜਾਂ ਗੇਟ ਨਾਭਾ ਵਿੱਚ ਦੁਕਾਨ ਤੋਂ ਬਰਗਰ ਲੈ ਕੇ ਖਾ ਰਹੇ ਸਨ, ਤਾਂ ਉਸੇ ਹੀ ਦੁਕਾਨ ’ਤੇ ਮੌਜੂਦ ਰਿੱਕੀ ਨਾਲ ਬਹਿਸ ਹੋ ਗਈ। ਫੇਰ ਰਿੱਕੀ ਨੇ ਫੋਨ ਕਰਕੇ ਆਪਣੇ ਕੁਝ ਸਾਥੀਆਂ ਨੂੰ ਬੁਲਾ ਲਿਆ। ਹਮਲਾਵਰਾਂ ਵਿਚੋਂ ਇੱਕ ਨੇ ਚਾਕੂ ਨਾਲ ਹੌਲਦਾਰ ਅਮਨਦੀਪ ਸਿੰਘ ਦੀ ਪਿੱਠ ’ਚ ਚਾਕੂ ਦੇ ਦੋ ਵਾਰ ਕੀਤੇ। ਮਗਰੋਂ ਅਮਨਦੀਪ ਦੀ ਮੌਤ ਹੋ ਗਈ। ਕਤਲ ਉਪਰੰਤ ਮੁਲਜ਼ਮ ਦੂਜੇ ਜ਼ਿਲ੍ਹਿਆਂ ਵਿੱਚ ਜਾ ਛੁਪੇ ਸਨ।

Advertisement

Advertisement
×