ਪਟਿਆਲਾ ’ਚ ਮਾਪਿਆਂ ਵੱਲੋਂ ਸੰਕੇਤਕ ਚੱਕਾ ਜਾਮ

ਪਟਿਆਲਾ ’ਚ ਮਾਪਿਆਂ ਵੱਲੋਂ ਸੰਕੇਤਕ ਚੱਕਾ ਜਾਮ

ਪੇਰੈਂਟਸ ਗਰੁੱਪ ਤੇ ਪੱਕੇ ਮੋਰਚੇ ਦੇ ਕਿਸਾਨ ਨੁਮਾਇੰਦੇ ਸੜਕ ’ਤੇ ਲੰਮੇ ਪੈ ਕੇ ਬੱਤੀਆਂ ਵਾਲੇ ਚੌਕ ’ਚ ਜਾਮ ਲਾਉਂਦੇ ਹੋਏ।

ਰਵੇਲ ਸਿੰਘ ਭਿੰਡਰ
ਪਟਿਆਲਾ, 18 ਸਤੰਬਰ

ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿੱਚ ਪੇਰੈਂਟਸ ਗਰੁੱਪ ਪਟਿਆਲਾ ਵੱਲੋਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸਹਿਯੋਗ ਨਾਲ ਅੱਜ ਸ਼ਹਿਰ ਦੇ ਬੱਤੀਆਂ ਵਾਲਾ ਚੌਕ ਬੱਸ ਸਟੈਂਡ ਕੋਲ ਰੋਸ ਧਰਨੇ ਦੌਰਾਨ ਸੰਕੇਤਕ ਜਾਮ ਲਗਾਇਆ ਗਿਆ। ਮੁਜ਼ਾਹਰਾਕਾਰੀਆਂ ਦਾ ਸ਼ਿਕਵਾ ਸੀ ਕਿ ਕਰੋਨਾ ਮਹਾਮਾਰੀ ਦੌਰਾਨ ਉਪਜੇ ਮਾੜੇ ਵਿੱਤੀ ਹਾਲਾਤਾਂ ਦੇ ਬਾਵਜੂਦ ਪ੍ਰਾਈਵੇਟ ਸਕੂਲਾਂ ਵਾਲੇ ਮਾਪਿਆਂ ਤੋਂ ਜਬਰੀ ਫ਼ੀਸਾਂ ਵਸੂਲਣ ਲਈ ਕਈ ਕਿਸਮ ਦੇ ਹੱਥਕੰਢੇ ਅਪਨਾ ਰਹੇ ਹਨ। ਇਸ ਮੌਕੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਗਈ ਕਿ ਉਹ ਆਪਣਾ ਸਟੈਂਡ ਸਪੱਸ਼ਟ ਕਰਨ ਤੇ ਮਾਪਿਆਂ ਦੀ ਮਜਬੂਰੀ ਨੂੰ ਆਪਣੀ ਮਜਬੂਰੀ ਸਮਝਦਿਆਂ ਫ਼ੀਸਾਂ ਮੁਆਫ਼ ਕੀਤੇ ਜਾਣ ਦਾ ਠੋਸ ਫ਼ੈਸਲਾ ਲੈਣ ’ਚ ਦੇਰੀ ਨਾ ਕਰਨ।

ਦੱਸਣਯੋਗ ਹੈ ਕਿ ਪਟਿਆਲਾ ’ਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਪੱਕਾ ਮੋਰਚਾ ਚੱਲ ਰਿਹਾ ਹੈ ਪਰ ਪੁੱਡਾ ਗਰਾਊਂਡ ’ਚ ਪੱਕਾ ਮੋਰਚਾ ਭਾਵੇਂ ਅੱਜ ਚੌਥੇ ਦਿਨ ਕਰੀਬ ਸ਼ਾਂਤ ਹੀ ਰਿਹਾ, ਪਰ ਉਸ ਮੋਰਚੇ ਦੇ ਕੁਝ ਕਿਸਾਨ ਕਾਰਕੁਨਾਂ ਵੱਲੋਂ ਅੱਜ ਪੇਰੈਂਟਸ ਗਰੁੱਪ ਪਟਿਆਲਾ ਦੇ ਮਾਪਿਆਂ ਦੇ ਸਹਿਯੋਗ ਵਜੋਂ ਬੱਸ ਸਟੈਂਡ ਕੋਲ ਚੱਕਾ ਜਾਮ ਕਰਨ ’ਚ ਅਹਿਮ ਭੂਮਿਕਾ ਨਿਭਾਈ। ਇਸ ਦੌਰਾਨ ਕਿਸਾਨਾਂ ਤੇ ਮਾਪਿਆਂ ਵੱਲੋਂ ਪਹਿਲਾਂ ਸੰਕੇਤਕ ਰੋਸ ਮਾਰਚ ਕੀਤਾ ਗਿਆ ਤੇ ਉਪਰੰਤ ਬੱਸ ਸਟੈਂਡ ਦੇ ਬੱਤੀਆਂ ਵਾਲੇ ਚੌਕ ’ਚ ਮੁਜ਼ਾਹਰੇ ਦੌਰਾਨ ਸੰਕੇਤਕ ਜਾਮ ਵੀ ਲਗਾਇਆ ਗਿਆ।

ਕਰੀਬ ਪੌਣੇ ਘੰਟੇ ਦੇ ਜਾਮ ਤੋਂ ਵਾਹਨ ਚਾਲਕ ਕਾਫ਼ੀ ਖੱਜਲ-ਖੁਆਰ ਹੋਏ। ਇੱਕ ਕਿਸਾਨ ਆਗੂ ਦਾ ਕਹਿਣਾ ਸੀ ਕਿ ਉਹ ਯੂਨੀਅਨ ਦੀ ਰਜ਼ਾਮੰਦੀ ਮਗਰੋਂ ਮਾਪਿਆਂ ਦੇ ਪ੍ਰਦਰਸ਼ਨ ’ਚ ਸ਼ਾਮਲ ਹੋਏ ਹਨ। ਮੁਜ਼ਾਹਰੇ ਦੌਰਾਨ ਕਿਸਾਨ ਕਾਰਕੁਨਾਂ ਨੇ ਯੂਨੀਅਨ ਦੇ ਝੰਡੇ ਵੀ ਮੋਢਿਆਂ ’ਤੇ ਚੁੱਕੇ ਹੋਏ ਸਨ ਜਦਕਿ ਮਾਪਿਆਂ ਨੇ ਪ੍ਰਾਈਵੇਟ ਸਕੂਲ ਫ਼ੀਸਾਂ ਦੇ ਮੁਤੱਲਕ ਤਖਤੀਆਂ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਪੇਰੈਂਟਸ ਗਰੁੱਪ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਜੈਦੀਪ ਗੋਇਲ, ਚੇਅਰਮੈਨ ਅਮਨਦੀਪ ਸਿੰਘ, ਮੀਤ ਪ੍ਰਧਾਨ ਪ੍ਰਵੀਨ ਕੁਮਾਰ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਮਨਜੀਤ ਸਿੰਘ ਗੋੋਰਾਇਆ ਤੇ ਸਹਿਯੋਗੀਆਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਿੰਗਲ ਬੈਂਚ ਵੱਲੋਂ ਫ਼ੀਸਾਂ ਸਮੇਤ ਦਾਖਲਾ ਫ਼ੀਸਾਂ ਦੇਣ ਦਾ ਫ਼ੈਸਲਾ ਦਿੱਤਾ ਗਿਆ ਸੀ, ਜਿਸ ਖਿਲਾਫ਼ ਪੇਰੈਂਟਸ ਗਰੁੱਪ ਪਟਿਆਲਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਕੋਲ ਹਾਲੇ ਕੇਸ ਪੈਂਡਿੰਗ ਹੈ ਤੇ ਇਸ ਬੈਂਚ ਵੱਲੋਂ ਆਪਣਾ ਫ਼ੈਸਲਾ 21 ਸਤੰਬਰ ਨੂੰ ਦਿੱਤਾ ਜਾਣਾ ਹੈ, ਪਰ ਇਸ ਦੇ ਬਾਵਜੂਦ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਮਨਮਾਨੇ ਢੰਗ ਦੀਆਂ ਫ਼ੀਸਾਂ ਵਸੂਲ ਕਰਨ ਲੱਗੀਆਂ ਹੋਈਆਂ ਹਨ। ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਵਲੋਂ ਵੀ ਫ਼ੈਸਲਾ ਸਕੂਲਾਂ ਦੇ ਹੱਕ ’ਚ ਅਤੇ ਮਾਪਿਆਂ ਵਿੱਤੀ ਹਾਲਤ ਦੇ ਖਿਲਾਫ਼ ਆਇਆ ਤਾਂ ਪੇਰੈਂਟਸ ਗਰੁੱਪ ਪਟਿਆਲਾ ਵੱਲੋਂ ਸੁਪਰੀਮ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਜਾਵੇਗੀ ਤੇ ਆਪਣਾ ਹੱਕ ਮੰਗਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਦੇਸ਼ ਵਿਆਪੀ ਚੱਕਾ ਜਾਮ 5 ਨੂੰ, 26-27 ਨਵੰਬਰ ਨੂੰ ‘ਦਿੱਲੀ ਚੱਲੋ’ ਪ੍ਰੋਗ...

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਕੇਂਦਰ ਸਰਕਾਰ ਵਲੋਂ 31 ਅਕਤੂਬਰ ਤੱਕ ਜਾਰੀ ਨਿਰਦੇਸ਼ਾਂ ਦੀ ਸਮਾਂ-ਸੀਮਾ ’ਚ...

ਸ਼ਹਿਰ

View All