ਸਿੱਧੂ ਨੇ ਜੂਸ ਪਿਲਾ ਕੇ ਭੁੱਖ ਹੜਤਾਲ ਖ਼ਤਮ ਕਰਵਾਈ
ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਭਾਜਪਾ ਆਗੂ ਤੇ ਸਾਬਕਾ ਓ ਐਸ ਡੀ ਓਂਕਾਰ ਸਿੰਘ ਸਿੱਧੂ ਦੇ ਸੁਹਿਰਦ ਯਤਨਾਂ ਸਦਕਾ ਅੱਜ ਚਾਰ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਜਸਵਿੰਦਰ ਰਿਖੀ ਕੱਕੜਵਾਲ ਤੇ ਸਾਥੀਆਂ ਨਾਲ ਵੀਡੀਓ ਕਾਲ ਰਾਹੀਂ ਧੂਰੀ ਓਵਰਬ੍ਰਿਜ...
ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਭਾਜਪਾ ਆਗੂ ਤੇ ਸਾਬਕਾ ਓ ਐਸ ਡੀ ਓਂਕਾਰ ਸਿੰਘ ਸਿੱਧੂ ਦੇ ਸੁਹਿਰਦ ਯਤਨਾਂ ਸਦਕਾ ਅੱਜ ਚਾਰ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਜਸਵਿੰਦਰ ਰਿਖੀ ਕੱਕੜਵਾਲ ਤੇ ਸਾਥੀਆਂ ਨਾਲ ਵੀਡੀਓ ਕਾਲ ਰਾਹੀਂ ਧੂਰੀ ਓਵਰਬ੍ਰਿਜ ਦੀ ਰੇਲਵੇ ਵਿਭਾਗ ਦੀ ਬਕਾਇਆ ਮਨਜ਼ੂਰੀ ਮਿਲਣ ਦੇ ਦਾਅਵੇ ਮਗਰੋਂ ਇਸ ਵਿਵਾਵਤ ਮਸਲੇ ਦਾ ਸੁਖਾਂਤਕ ਅੰਤ ਹੋ ਗਿਆ। ਫੋਨ ਵਾਰਤਾ ਮਗਰੋਂ ਭਾਜਪਾ ਆਗੂ ਓਂਕਾਰ ਸਿੰਘ ਸਿੱਧੂ ਨੇ ਜੂਸ ਪਿਲਾ ਕੇ ਭੁੱਖ ਹੜਤਾਲ ਖ਼ਤਮ ਕਰਵਾਈ। ਯਾਦ ਰਹੇ ਭਾਜਪਾ ਆਗੂ ਜਸਵਿੰਦਰ ਰਿਖੀ ਕੱਕੜਵਾਲ ਪੁਲ ਮਾਮਲੇ ’ਤੇ ਹੋ ਰਹੀ ਸਿਆਸਤ ਵਿਰੁੱਧ 25 ਜਨਵਰੀ ਤੋਂ ਧੂਰੀ ਦੇ ਤ੍ਰਿਵੈਣੀ ਚੌਕ ਵਿੱਚ ਲਗਾਤਾਰ ਭੁੱਖ ਹੜਤਾਲ ’ਤੇ ਬੈਠੇ ਸਨ ਜਦੋਂ ਕਿ ਅੱਜ ਉਨ੍ਹਾਂ ਨਾਲ ਵਿੱਕੀ ਪਰੋਚਾ ਤੇ ਰਾਜਵੀਰ ਖੀਪਲ ਵੀ ਭੁੱਖ ਹੜਤਾਲ ’ਤੇ ਬੈਠ ਗਏ ਸਨ। ਕੇਂਦਰੀ ਰਾਜ ਮੰਤਰੀ ਬਿੱਟੂ ਵੱਲੋਂ ਭੁੱਖ ਹੜਤਾਲੀਆਂ ਨਾਲ ਕੀਤੀ ਫੋਨ ਵਾਰਤਾ ਦੌਰਾਨ ਸਪੱਸ਼ਟ ਕੀਤਾ ਗਿਆ ਕਿ ਇਸ ਭੁੱਖ ਹੜਤਾਲ ਨਾਲ ਦੁਰਾਹੇ ਤੇ ਧੂਰੀ ਦੇ ਪੁਲਾਂ ਦਾ ਮਸਲਾ ਹੱਲ ਹੋ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰੇਲਵੇ ਵਿਭਾਗ ਵੱਲੋਂ ਇਸ ਪੁਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰੋਫੈਸਰ ਉਂਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਧੂਰੀ ਪੁਲ ਦਾ ਮਾਮਲਾ ਮੁੱਖ ਮੰਤਰੀ ਦੀ ‘ਹੱਠਧਰਮੀ’ ਕਾਰਨ ਲਟਕਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਜੇ ਮਹੀਨੇ ਵਿੱਚ ਮਸਲਾ ਹੱਲ ਨਾ ਹੋਇਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਅੱਗੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

