DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਯੂਥ ਕਾਂਗਰਸ ਚੋਣਾਂ ’ਚ ਸ਼ਮਸਪੁਰ ਦੀ ਝੰਡੀ

ਬਲਿਹਾਰ ਦਾ ਪੁੱਤ ਜ਼ਿਲ੍ਹਾ ਪ੍ਰਧਾਨ ਬਣਿਆ

  • fb
  • twitter
  • whatsapp
  • whatsapp
Advertisement

ਜ਼ਿਲ੍ਹਾ ਯੂਥ ਕਾਂਗਰਸ ਪਟਿਆਲਾ ਦੀ ਪ੍ਰਧਾਨਗੀ ਐਤਕੀਂ ਲਗਾਤਾਰ ਦੂਜੀ ਵਾਰ ਸਨੌਰ ਹਲਕੇ ’ਚ ਆ ਗਈ। ਤਿੰਨ ਸਾਲਾਂ ਬਾਅਦ ਹੋਈ ਇਸ ਚੋਣ ਦੌਰਾਨ ਸਨੌਰ ਹਲਕੇ ਦੇ ਪਿੰਡ ਸ਼ਮਸਪੁਰ ਦੇ ਵਸਨੀਕ ਅਰਸ਼ਦੀਪ ਸਿੰਘ ਮੱਲ੍ਹ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਸਾਰੇ ਜ਼ਿਲ੍ਹਾ ਪ੍ਰਧਾਨਾਂ ਨਾਲੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਹਨ।

ਅਰਸ਼ਦੀਪ ਮੱਲ ਹਲਕਾ ਸਨੌਰ ਤੋਂ ਕਾਂਗਰਸ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ’ਚ ਸ਼ੁਮਾਰ ਬਲਿਹਾਰ ਸਿੰਘ ਸ਼ਮਸ਼ਪੁਰ ਦਾ ਪੁੱਤਰ ਹੈ। ਹਲਕਾ ਸਨੌਰ ਵਿਚਲੇ ਤਿੰਨੋਂ ਪ੍ਰਮੁੱਖ ਅਹੁਦੇ ਵੀ ਬਲਿਹਾਰ ਸ਼ਮਸਪੁਰ ਦੇ ਸਮਰਥਕਾਂ ਨੇ ਹੀ ਜਿੱਤੇ ਹਨ। ਇਨ੍ਹਾਂ ਵਿੱਚੋਂ ਗੁਰਿੰਦਰ ਸਿੰਘ ਸਵਾਈਸਿੰਘਵਾਲਾ ਯੂਥ ਕਾਂਗਰਸ ਹਲਕਾ ਸਨੌਰ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸੇ ਤਰ੍ਹਾਂ ਅਰਸ਼ਪ੍ਰੀਤ ਸਿੰਘ ਕੌਲੀ ਸਨੌਰ ਬਲਾਕ ਅਤੇ ਅੰਮ੍ਰਿਤਪਾਲ ਸਿੰਘ ਸ਼ਾਦੀਪੁਰ ਬਲਾਕ ਭੁਨਰਹੇੜੀ ਦਾ ਪ੍ਰਧਾਨ ਬਣਿਆ ਹੈ।

Advertisement

ਬਲਿਹਾਰ ਸਮਰਥਕ ਤੇ ਸਨੌਰ ਹਲਕੇ ਦੇ ਵਸਨੀਕ ਗੁਰਿੰਦਰ ਹਾਜੀਪੁਰ ਵੀ ਯੂਥ ਕਾਂਗਰਸ ਦਾ ਜ਼ਿਲ੍ਹਾ ਜਨਰਲ ਸਕੱਤਰ ਚੁਣਿਆ ਗਿਆ ਹੈ। ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਸੈਂਟਰਲ ਕੋਆਪ੍ਰੇਟਿਕ ਬੈਂਕ ਦੇ ਸੂਬਾਈ ਡਾਇਰੈਕਟਰ ਬਲਿਹਾਰ ਸਿੰਘ ਦਾ ਇਨ੍ਹਾਂ ਨਤੀਜਿਆਂ ਨੇ ਰਾਜਸੀ ਕੱਦ ਵਧਾਇਆ ਹੈ।

Advertisement

Advertisement
×